ETV Bharat / state

Lahan Recoverd in Nakodar: ਐਕਸਾਈਜ਼ ਵਿਭਾਗ ਦੀ ਨੂਰਮਹਿਲ ਤੇ ਨਕੋਦਰ ਵਿੱਚ ਵੱਡੀ ਕਾਰਵਾਈ

ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਨੂਰਮਹਿਲ ਅਤੇ ਨਕੋਦਰ ਦੇ ਮੰਡ ਇਲਾਕੇ ਵਿੱਚ ਵਿਸ਼ੇਸ਼ ਅਭਿਆਨ ਚਲਾਇਆ ਗਿਆ ਜਿਸ ਤਹਿਤ ਟੀਮਾਂ ਨੂੰ ਵੱਡੀ ਸਫ਼ਲਤਾ ਮਿਲੀ ਅਤੇ ਇਨ੍ਹਾਂ ਖੇਤਰਾਂ ਵਿਚੋਂ 13500 ਕਿੱਲੋ ਲਾਹਣ ਬਰਾਮਦ ਕਰ ਕੇ ਨਸ਼ਟ ਕਰ ਦਿੱਤਾ।

author img

By

Published : Apr 17, 2023, 11:41 AM IST

The Excise Department destroyed 13500 kg of Lahan in Nurmahal and Nakodar
Lahan in Nurmahal and Nakodar: ਐਕਸਾਈਜ਼ ਵਿਭਾਗ ਨੇ ਨੂਰਮਹਿਲ ਤੇ ਨਕੋਦਰ 'ਚ ਨਸ਼ਟ ਕੀਤੀ 13500 ਕਿੱਲੋ ਲਾਹਣ

ਜਲੰਧਰ: ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ਰਾਬ ਜਾਂ ਮੈਡੀਕਲ ਨਸ਼ੇ ਦਾ ਖਾਤਮਾ ਕੀਤਾ ਜਾਵੇ ,ਇੰਨਾ ਹੀ ਨਹੀਂ ਚੋਣਾਂ ਵਿਚ ਕਿਸੇ ਤਰ੍ਹਾਂ ਦੀ ਸ਼ਰਾਬ ਦੀ ਵਿਕਰੀ ਨਾ ਹੋ ਸਕੇ ਇਸ ਦਾ ਵੀ ਧਿਆਨ ਰੱਖਿਆ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਆਬਕਾਰੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕ ਸਭਾ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਸ਼ਰਾਬ ਦੀ ਨਾਜਾਇਜ਼ ਵਿਕਰੀ ਅਤੇ ਸਮੱਗਲਿੰਗ ’ਤੇ ਖ਼ਾਸ ਨਜ਼ਰ ਰੱਖੀ ਜਾਵੇ ਅਤੇ ਅਜਿਹੀ ਕਿਸੇ ਵੀ ਗਤੀਵਿਧੀ ਦਾ ਪਤਾ ਲੱਗਣ ’ਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸੇ ਤਹਿਤ ਬੀਤੇ ਦਿਨ ਜਲੰਧਰ ਦੇ ਨਕੋਦਰ ਅਤੇ ਮੰਡ ਕੰਪਲੈਕਸ ਵਿਚ ਛਾਪੇਮਾਰੀ ਕੀਤੀ ਗਈ।

500 ਕਿਲੋ ਦੇ ਕਰੀਬ ਲਾਹਣ ਬਰਾਮਦ: ਆਬਕਾਰੀ ਵਿਭਾਗ ਵਲੋਂ ਚਲਾਏ ਅਪਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਰਾਮ ਮੂਰਤੀ ਦੀ ਅਗਵਾਈ ਵਿੱਚ ਟੀਮ ਵਲੋਂ ਨੂਰਮਹਿਲ ਖੇਤਰ ਵਿੱਚ ਸਤਲੁਜ ਦਰਿਆ ਕੰਢੇ ਪਿੰਡ ਭੋਡੇ, ਬੁਰਜ, ਸੰਗੋਵਾਲ, ਡਗਾਰਾ ਅਤੇ ਮਿਓਂਵਾਲ ਵਿਖੇ ਕੀਤੀ ਚੈਕਿੰਗ ਦੌਰਾਨ ਪਲਾਸਟਿਕ ਦੀਆਂ 23 ਤਰਪਾਲਾਂ, 4 ਲੋਹੇ ਦੇ ਡਰੰਮ, 4 ਲੋਹੇ ਦੇ ਟੀਨ, ਪਲਾਸਟਿਕ ਪਾਈਪਾਂ ਅਤੇ 2 ਸਿਲੰਡਰ ਨੁਮਾ ਡਰੰਮ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹਰੇਕ ਤਰਪਾਲ ਵਿੱਚ 500 ਕਿਲੋ ਦੇ ਕਰੀਬ ਲਾਹਣ ਸੀ ਜੋ ਕੁੱਲ 11500 ਕਿਲੋ ਬਣਦੀ ਹੈ।

ਇਹ ਵੀ ਪੜ੍ਹੋ : Bathinda Military Station Firing Update: ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ, ਇੱਕ ਜਵਾਨ ਗ੍ਰਿਫ਼ਤਾਰ

ਕੁੱਲ 13500 ਕਿਲੋ ਲਾਹਣ ਨੂੰ ਨਸ਼ਟ: ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਆਬਕਾਰੀ ਇੰਸਪੈਕਟਰ ਸਾਹਿਲ ਰੰਗਾ ਦੀ ਅਗਵਾਈ ਵਿੱਚ ਟੀਮ ਵਲੋਂ ਨਕੋਦਰ ਵਿਖੇ ਸਤਲੁਜ ਦਰਿਆ ਦੇ ਕੰਢੇ ਪਿੰਡ ਬੇਹਰ ਅਤੇ ਕੈਮਵਾਲਾ ਵਿਖੇ 4 ਤਰਪਾਲਾਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 2000 ਕਿਲੋ ਦੇ ਕਰੀਬ ਲਾਹਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਟੀਮਾ ਵਲੋਂ ਬਰਾਮਦ ਕੁੱਲ 13500 ਕਿਲੋ ਦੇ ਕਰੀਬ ਲਾਹਣ ਨੂੰ ਨਸ਼ਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਵਲੋਂ ਆਉਂਦੇ ਦਿਨਾਂ ਵਿੱਚ ਆਪਣੇ ਅਪਰੇਸ਼ਨ ਤੇਜ਼ ਕੀਤੇ ਜਾਣਗੇ ਅਤੇ ਅਜਿਹੀਆਂ ਕਾਰਵਾਈਆਂ ਖਿਲਾਫ਼ ਪੂਰੀ ਸਖ਼ਤੀ ਵਰਤੀ ਜਾਵੇਗੀ।

ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ : ਜ਼ਿਕਰਯੋਗ ਹੈ ਕਿ 10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ’ਚ ਚੁੱਕ-ਥਲ ਦਾ ਦੌਰ ਜਾਰੀ ਹੈ। ਪਹਿਲਾਂ ਵਧੇਰੇ ਵਰਕਰ ਹੀ ਚੋਣਾਂ ਨੇੜੇ ਆ ਕੇ ਇਕ ਪਾਰਟੀ ਛੱਡ ਕੇ ਦੂਜੀ ’ਚ ਸ਼ਾਮਲ ਹੁੰਦੇ ਸਨ ਪਰ ਹੁਣ ਕਾਂਗਰਸ, ਅਕਾਲੀ ਦਲ, ‘ਆਪ’ ਤੇ ਭਾਜਪਾ ਦੇ ਆਗੂਆਂ ਵਿਚ ਵੀ ਫੇਰਬਦਲ ਹੋ ਰਿਹਾ ਹੈ। ਇਸ ਦੌਰਾਨ ਵੱਖ ਵੱਖ ਸਿਆਸੀ ਧਿਰਾਂ ਵੱਲੋਂ ਇਕ ਦੂਜੇ ਉੱਤੇ ਵੋਟਾਂ ਲਈ ਸ਼ਰਾਬ ਦੀ ਵੰਡ ਦੇ ਵੀ ਇਲਜ਼ਾਮ ਲਾਏ ਜਾਂਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.