ਜਲੰਧਰ: ਲੱਦੇਵਾਲੀ ਰੋਡ ‘ਤੇ ਅੰਡਰਬ੍ਰਿਜ ਫਲਾਈਓਵਰ ‘ਤੇ ਕੰਮ ਕਰ ਰਹੇ 2 ਨੌਜਵਾਨਾਂ ਨੂੰ ਅਚਾਨਕ ਹੀ ਕਰੰਟ ਲੱਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਦੋਵੇਂ ਨੌਜਵਾਨ ਕਾਫ਼ੀ ਗੰਭੀਰ ਹਾਲਾਤ ਦੱਸਿਆ ਜਾ ਰਹੀ ਹੈ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ (Civil Hospital) ਵਿਖੇ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਹ ਜ਼ੇਰੇ ਇਲਾਜ ਹਨ। ਪੀੜਤ ਨੌਜਵਾਨਾਂ ਨੂੰ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਫਿਲਹਾਲ ਵੈਂਟੀਲੇਟਰ (Ventilator) ‘ਤੇ ਆਕਸੀਜਨ (Oxygen) ਦੇ ਸਹਾਰੇ ਪੀੜਤ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ।
ਮੀਡੀਆ ਨੂੰ ਪੀੜਤ ਨੌਜਵਾਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਨੇ ਦੱਸਿਆ ਕਿ ਕਰੰਟ ਲੱਗਣ ਦੌਰਾਨ ਨੌਜਵਾਨ ਤਿੰਨ ਮਿੰਟ ਲਈ ਹਾਈ ਬੋਲਟਜ਼ (High bolts) ਤਾਰਾ ਨਾਲ ਚਿਪਕ ਗਏ ਸਨ। ਜਿਸ ਕਰਕੇ ਉਨ੍ਹਾਂ ਦੇ ਦਿਲ ਦੀ ਧੜਕ ਰੁਕ ਗਈ ਸੀ। ਜਿਸ ਕਰਕੇ ਪੀੜਤ ਨੌਜਵਾਨ ਨੂੰ ਆਕਸੀਜਨ (Oxygen) ਆਉਣੀ ਬਿਲਕੁਲ ਬੰਦ ਹੋ ਗਈ।
ਉਨ੍ਹਾਂ ਕਿਹਾ ਕਿ ਆਕਸੀਜਨ (Oxygen) ਨਾ ਆਉਣ ਕਰਕੇ ਬਰੇਨ ਡੈਮਜ ਹੋਣ ਦੇ ਅਸਾਰ ਹਨ, ਡਾਕਟਰ ਵਿਕਾਸ ਚਾਵਲਾ ਮੁਤਾਬਕ ਪੀੜਤ ਨੌਜਵਾਨਾਂ ਦੇ ਲਈ ਆਉਣ ਵਾਲੇ ਤਿੰਨ ਤੋਂ ਚਾਰ ਦਿਨ ਖ਼ਤਰੇ ਵਾਲੇ ਹਨ। ਡਾਕਟਰ ਮੁਤਾਬਕ ਪੀੜਤ ਨੌਜਵਾਨ 40 ਮਿੰਟ ਤੱਕ ਆਕਸੀਜਨ (Oxygen) ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ਦੇ ਦਿਲ ਤੇ ਦਿਮਾਗ ਹਾਲੇ ਕੰਮ ਨਹੀਂ ਕਰ ਰਹੇ। ਡਾਕਟਰ ਮੁਤਾਬਕ ਪੀੜਤ ਨਜੌਵਾਨਾਂ ਦਾ ਹੋਸ਼ ਵਿੱਚ ਆਉਣ ਬਹੁਤ ਜਰੂਰੀ ਹੈ।
ਇਨ੍ਹਾਂ ਦੋਨਾਂ ਦੀ ਪਹਿਚਾਣ ਹਰਗੋਬਿੰਦ ਦਾਸ ਪੁੱਤਰ ਨਿਰਮਲ ਦਾਸ ਨਿਵਾਸੀ ਜੈਠਪੁਰ ਅਤੇ ਅਜੈ ਕੁਮਾਰ ਪੁੱਤਰ ਨਾਨਕ ਸਿੰਘ ਨਿਵਾਸੀ ਜੈਠਪੁਰ ਵਜੋਂ ਹੋਈ ਹੈ। ਇਹ ਦੋਨੋਂ ਹੀ ਫਲਾਈਓਵਰ ‘ਤੇ ਕੰਮ ਦੌਰਾਨ ਅਚਾਨਕ ਹੀ ਤਾਰਾਂ ਵਿੱਚ ਕਰੰਟ ਆਉਣ ਦੇ ਨਾਲ ਦੋਨੋਂ ਹੀ ਬੁਰੀ ਤਰ੍ਹਾਂ ਝੁਲਸ ਗਏ ਹਨ।
ਅਸੀਂ ਅਕਸਰ ਵੇਖਦੇ ਹਾਂ ਕਿ ਸੜਕਾਂ ਦੇ ਨਿਰਮਾਣ ਦੌਰਾਨ ਅਜਿਹੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆਏ ਹਨ, ਪਰ ਬਾਰ-ਬਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਮਾਮਲਿਆ ਨੂੰ ਰੋਕਣ ਦੇ ਲਈ ਸਥਾਨਕ ਪ੍ਰਸ਼ਾਸਨ ਜਾ ਸੜਕ ਦਾ ਠੇਕੇਦਾਰ ਕਿਉਂ ਧਿਆਨ ਨਹੀਂ ਦਿੰਦਾ, ਹੁਣ ਇਸ ਮਾਮਲੇ ਵਿੱਚ ਅਸਲ ਕਸੂਰ ਬਾਰ ਕੌਣ ਹੈ ਇਹ ਇੱਕ ਵੱਡਾ ਸਵਾਲ ਹੈ।