ETV Bharat / state

ਜਲੰਧਰ ਪ੍ਰਸ਼ਾਸਨ ਨੇ ਰੇਲਵੇ ਦੀ ਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ

ਰੇਲਵੇ ਲਾਈਨਾਂ ਦੇ ਕੋਲ ਕੁਝ ਲੋਕਾਂ ਨੇ ਦੁਕਾਨਾ ਬਣਾਇਆ ਹੋਈਆਂ ਸੀ ਜਿਸ ਖਿਲਾਫ ਰੇਲਵੇ ਪ੍ਰਸ਼ਾਸਨ ਵੱਲੋਂ ਸਖਤ ਕਰਦਿਆਂ ਲੋਕਾਂ ਵੱਲੋਂ ਚਲਾਈ ਜਾ ਰਹੀ ਦੁਕਾਨਾਂ ਨੂੰ ਹਟਾਇਆ ਗਿਆ ਹੈ। ਜਿਸ ’ਤੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਇਹ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਥਾਂ ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।

ਜਲੰਧਰ ਪ੍ਰਸ਼ਾਸਨ ਨੇ ਰੇਲਵੇ ਦੀ ਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ
ਜਲੰਧਰ ਪ੍ਰਸ਼ਾਸਨ ਨੇ ਰੇਲਵੇ ਦੀ ਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ
author img

By

Published : Feb 22, 2021, 6:38 PM IST

ਜਲੰਧਰ: ਫਿਲੌਰ ਵਿਖੇ ਰੇਲਵੇ ਲਾਈਨਾਂ ਦੇ ਕੋਲ ਕੁਝ ਲੋਕਾਂ ਵੱਲੋਂ ਦੁਕਾਨ ਬਣਾ ਕੇ ਮੱਛੀ ਅਤੇ ਸਬਜ਼ੀ ਵੇਚਣ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਖਿਲਾਫ ਰੇਲਵੇ ਪੁਲਿਸ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਰੇਲਵੇ ਲਾਈਨਾਂ ਕੋਲ ਸਾਫ-ਸਫਾਈ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਹਟਾਇਆ ਗਿਆ ਹੈ।

ਇਸ ਮਸਲੇ ’ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਹ ਇੱਥੇ ਫਲ, ਸਬਜ਼ੀਆਂ ਅਤੇ ਮੱਛੀ ਵੇਚਣ ਦਾ ਕੰਮ ਕਰਦੇ ਸੀ ਜਿਸਨੂੰ ਬਿਨਾਂ ਦੱਸੇ ਹਟਾਇਆ ਗਿਆ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਇੱਥੇ ਰੇਲਵੇ ਦੇ ਅਫਸਰਾਂ ਨੂੰ ਕਿਰਾਇਆ ਵੀ ਦਿੰਦੇ ਸੀ, ਇਸਦੇ ਬਾਵਜੂਦ ਵੀ ਬਿਨਾਂ ਕਿਸੇ ਨੋਟਿਸ ’ਤੇ ਇਹ ਕਾਰਵਾਈ ਕੀਤੀ ਗਈ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਢਿੱਡ ਤੇ ਲੱਤ ਮਾਰੀ ਗਈ ਹੈ।

ਜਲੰਧਰ ਪ੍ਰਸ਼ਾਸਨ ਨੇ ਰੇਲਵੇ ਦੀ ਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ

ਪਹਿਲਾਂ ਦਿੱਤੀ ਗਈ ਸੀ ਚਿਤਾਵਨੀ: ਸਿਵਲ ਇੰਜੀਨੀਅਰ

ਇਸ ਮਾਮਲੇ ’ਤੇ ਬੋਲਦੇ ਹੋਏ ਰੇਲਵੇ ਸਿਵਲ ਇੰਜੀਨੀਅਰ ਹਜ਼ਾਰੀ ਲਾਲ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਕਈ ਵਾਰੀ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਇਹ ਜਗ੍ਹਾ ਖਾਲੀ ਕਰ ਦੇਣ ਪਰ ਇਹ ਹਾਲੇ ਤੱਕ ਇਨ੍ਹਾਂ ਜ਼ਮੀਨਾਂ ਨੂੰ ਖਾਲੀ ਨਹੀਂ ਕਰ ਰਹੇ ਸੀ ਅਤੇ ਇਨ੍ਹਾਂ ’ਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਸੀ। ਜਿਸ ਕਾਰਨ ਰੇਲਵੇ ਪ੍ਰਸ਼ਾਸਨ ਦੇ ਸਖਤ ਨਿਰਦੇਸ਼ਾਂ ਤੋਂ ਬਾਅਦ ਰੇਲਵੇ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਇਨ੍ਹਾਂ ਜਗ੍ਹਾ ਨੂੰ ਖਾਲੀ ਕਰਵਾਇਆ ਗਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਅਫਸਰ ਇਨ੍ਹਾਂ ਲੋਕਾਂ ਕੋਲੋ ਕਿਰਾਇਆ ਲੈਂਦੇ ਹਨ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.