ETV Bharat / state

ਅਧਿਆਪਕ ਆਟੋ ਰਿਕਸ਼ਾ ਚਲਾਉਣ ਲਈ ਮਜ਼ਬੂਰ - ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ

ਅਧਿਆਪਕ ਨਿਸ਼ਾਂਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਬੜੀ ਮੁਸ਼ਕਿਲ ਨਾਲ ਕਰ ਰਹੇ ਹਨ। ਜਿਸ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਬਹੁਤ ਘੱਟ ਤਨਖ਼ਾਹ ਦੇ ਰਹੀ ਹੈ। ਜਿਸ 'ਤੇ ਉਨ੍ਹਾਂ ਦਾ ਤੇ ਉਨ੍ਹਾਂ ਦੇ ਬੱਚਿਆਂ ਦਾ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ। ਜਿਸ ਕਾਰਨ ਮਜ਼ਬੂਰੀ ਦੇ ਚਲਦਿਆਂ ਉਹ 4 ਸਾਲਾਂ ਤੋਂ ਥ੍ਰੀਵੀਲਰ ਆਟੋ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ।

ਗਰੀਬੀ ਦੇ ਕਾਰਨ ਅਧਿਆਪਕ ਆਟੋ ਰਿਕਸ਼ਾ ਚਲਾਉਣ ਨੂੰ ਮਜ਼ਬੂਰ

author img

By

Published : Sep 5, 2021, 4:47 PM IST

ਜਲੰਧਰ: ਪੂਰੇ ਦੇਸ਼ ਵਿੱਚ ਅੱਜ ਦੇ ਦਿਨ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਸਿੱਖਿਆ ਜਗਤ ਵਿੱਚ ਚੰਗਾ ਕੰਮ ਕਰਨ ਵਾਲੇ ਸਕੂਲਾਂ ਵਿੱਚ ਜਿਨ੍ਹਾਂ ਬੱਚਿਆਂ ਦੇ ਚੰਗੇ ਪਰਿਣਾਮ ਆਉਂਦੇ ਹਨ ਉਨ੍ਹਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਵੱਖ-ਵੱਖ ਸਕੂਲਾਂ ਦੇ ਵਿੱਚ ਬੱਚਿਆਂ ਵੱਲੋਂ ਇਸ ਦਿਵਸ ਨੂੰ ਬੜੀ ਹੀ ਖੁਸ਼ੀ ਦੇ ਨਾਲ ਆਪਣੇ ਅਧਿਆਪਕਾਂ ਨਾਲ ਮਨਾਇਆ ਜਾਂਦਾ ਹੈ।

ਇਸੇ ਦੌਰਾਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਇਕ ਅਧਿਆਪਕ ਦੇ ਨਾਲ ਰੂਬਰੂ ਕਰਾ ਰਹੇ ਹਾਂ ਜੋ ਠੇਕੇ 'ਤੇ ਕਪੂਰਥਲੇ ਦੇ ਧਾਲੀਵਾਲ ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪ੍ਰਾਇਮਰੀ ਅਧਿਆਪਕ ਦੇ ਤੌਰ ਤੇ 2 ਹਜਾਰ 14 ਤੋਂ ਠੇਕੇ 'ਤੇ ਤੈਨਾਤ ਹਨ। ਜਿਸ 'ਤੇ ਉਨ੍ਹਾਂ ਨੂੰ 8 ਸਾਲ ਤੋਂ 6 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਮਿਲ ਰਹੀ ਹੈ।

ਅਧਿਆਪਕ ਨਿਸ਼ਾਂਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਬੜੀ ਮੁਸ਼ਕਿਲ ਨਾਲ ਕਰ ਰਹੇ ਹਨ। ਜਿਸ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਬਹੁਤ ਘੱਟ ਤਨਖ਼ਾਹ ਦੇ ਰਹੀ ਹੈ। ਜਿਸ 'ਤੇ ਉਨ੍ਹਾਂ ਦਾ ਤੇ ਉਨ੍ਹਾਂ ਦੇ ਬੱਚਿਆਂ ਦਾ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ। ਜਿਸ ਕਾਰਨ ਮਜ਼ਬੂਰੀ ਦੇ ਚਲਦਿਆਂ ਉਹ 4 ਸਾਲਾਂ ਤੋਂ ਥ੍ਰੀਵੀਲਰ ਆਟੋ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ।

ਗਰੀਬੀ ਦੇ ਕਾਰਨ ਅਧਿਆਪਕ ਆਟੋ ਰਿਕਸ਼ਾ ਚਲਾਉਣ ਨੂੰ ਮਜ਼ਬੂਰ

ਉੱਥੇ ਹੀ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਲਈ 1 ਦਸੰਬਰ 2 ਹਜ਼ਾਰ 20 ਵਿੱਚ ਨੋਟੀਫਿਕੇਸ਼ਨ ਜਾਰੀ ਕਰ 8393 ਪੋਸਟਾਂ ਕੱਢੀਆਂ ਸੀ ਅਤੇ ਅਧਿਆਪਕਾਂ ਨੇ ਅਪਲਾਈ ਵੀ ਕੀਤਾ ਸੀ ਪਰ ਕੁੱਝ ਦਿਨ ਪਹਿਲਾਂ ਇਸ ਨੂੰ ਰੱਦ ਕੀਤਾ ਗਿਆ ਅਤੇ ਇਸ ਨੂੰ ਨਵੇਂ ਤਰੀਕੇ ਦੇ ਨਾਲ ਲਾਗੂ ਕਰਨ ਦੀ ਗੱਲ ਕਹੀ ਗਈ ਸੀ। ਇਸ ਨੂੰ ਕੈਬਨਿਟ ਵਿੱਚ ਪਾਸ ਵੀ ਕਰ ਦਿੱਤਾ ਗਿਆ ਸੀ ਪਰ ਅਜੇ ਤੱਕ ਇਸ ਬਾਰੇ ਕੁਝ ਵੀ ਪਤਾ ਨਹੀਂ।

ਨਿਸ਼ਾਂਤ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਚੀਫ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਤੋਂ ਅਪੀਲ ਕੀਤੀ ਹੈ ਕਿ ਅੱਜ ਅਧਿਆਪਕ ਦਿਵਸ 'ਤੇ EGS ਅਧਿਆਪਕਾਂ ਦੇ ਲਈ ਪੋਸਟਾਂ ਦਾ ਐਲਾਨ ਕਰ ਦਿੱਤਾ ਜਾਵੇ। ਇਹ ਉਨ੍ਹਾਂ ਦਾ ਅਧਿਆਪਕ ਦਿਵਸ 'ਤੇ ਸਭ ਤੋਂ ਵੱਡਾ ਅਧਿਆਪਕਾਂ ਨੂੰ ਤੋਹਫ਼ਾ ਹੋਵੇਗਾ।

ਇਹ ਵੀ ਪੜ੍ਹੋ: ਗੁਰਬਤ ਦੀ ਜ਼ਿੰਦਗੀ ਜੀ ਰਿਹਾ ਪਰਿਵਾਰ, ਹਾਲਾਤ ਵੇਖ ਆ ਜਾਵੇਗਾ ਰੋਣਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.