ਜਲੰਧਰ: ਸ਼ਹਿਰ ਦੇ ਬੱਸ ਸਟੈਂਡ ਨੇੜੇ ਸਥਿਤ ਸਤਲੁਜ ਟਰਾਂਸਪੋਰਟ ਯੂਨੀਅਨ ਦੇ ਵਰਕਰਾਂ ਵੱਲੋਂ ਆਪਣੀ ਮੈਨੇਜਮੈਂਟ ਕਮੇਟੀ ਦੇ ਵਿਰੁੱਧ ਹੜਤਾਲ ਕਰ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਵਰਕਰਾਂ ਵੱਲੋਂ ਕੰਪਨੀ ਦੇ ਮੌਜੂਦਾ ਡਾਇਰੈਕਟਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਬਾਰੇ ਸਤਲੁਜ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਹੜਤਾਲ ਕੰਪਨੀ ਮੈਨੇਜਮੈਂਟ ਤੋਂ ਤੰਗ ਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਰਕਰ ਚਾਹੁੰਦੇ ਹਨ ਕਿ ਪਹਿਲ ਦੇ ਆਧਾਰ 'ਤੇ ਕੰਪਨੀ ਦੇ ਮੌਜੂਦਾ ਡਾਇਰੈਕਟਰ ਨੂੰ ਬਦਲ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਥਾਂ ਸਾਬਕਾ ਡਾਇਰੈਕਟਰ ਨੂੰ ਮੁੜ ਕੰਪਨੀ 'ਚ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਕੰਪਨੀ ਦੀ ਮੈਨੇਜਮੈਂਟ ਕਮੇਟੀ ਵੱਲੋਂ ਵਰਕਰਾਂ ਦੀ ਪਿਛਲੇ ਤਿੰਨ ਮਹੀਨੇ ਦੀ ਤਨਖਾਹ ਤੇ ਬੋਨਸ ਰੋਕ ਦਿੱਤੇ ਗਏ ਹਨ।
ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਸਾਬਕਾ ਡਾਇਰੈਕਟਰ ਨੂੰ ਮੈਨੇਜਮੈਂਟ ਨੇ ਇਹ ਬਹਾਨਾ ਦੇ ਕੇ ਜਵਾਬ ਦੇ ਦਿੱਤਾ ਹੈ ਕਿ ਉਹ ਕੰਮ ਸਹੀ ਨਹੀਂ ਕਰ ਰਹੇ। ਵਰਕਰਾਂ ਨੇ ਇਹ ਮੰਗ ਕੀਤੀ ਕਿ ਸਾਬਕਾ ਡਾਇਰੈਕਟਰ ਨੂੰ ਮੁੜ ਕੰਪਨੀ 'ਚ ਲਿਆਂਦਾ ਜਾਵੇ, ਕਿਉਂਕਿ ਉਨ੍ਹਾਂ ਨੇ ਸਾਡੀਆਂ ਪਿਛਲੇ ਤਿੰਨ ਮਹੀਨੇ ਦੀ ਰੁਕੀ ਹੋਈ ਤਨਖਾਹ ਦਿਲਾਇਆ ਸਨ। ਹੁਣ ਜਦੋਂ ਤਿੰਨ ਮਹੀਨੇ ਦਾ ਬੋਨਸ ਦੇਣ ਦੀ ਗੱਲ ਆਈ ਤਾਂ ਮੈਨੇਜਮੈਂਟ ਵੱਲੋਂ ਟਰੈਕਟਰ ਸ਼ਰਨ ਗੁਰਦੇਵ ਸਿੰਘ ਲਾਲੀ ਨੂੰ ਜਵਾਬ ਦੇ ਸੁਖਜਿੰਦਰ ਸਿੰਘ ਢਿੱਲੋਂ ਨੂੰ ਮੈਨੇਜਮੈਂਟ ਦਾ ਨਵਾਂ ਡਾਇਰੈਕਟਰ ਬਣਾ ਦਿੱਤਾ ਗਿਆ ਹੈ।ਇਸ ਦੇ ਚੱਲਦਿਆਂ ਸਤਲੁਜ ਟਰਾਂਸਪੋਰਟ ਯੂਨੀਅਨ ਦੇ ਵਰਕਰਾਂ ਵੱਲੋਂ ਮੈਨੇਜਮੈਂਟ ਵਿਰੁੱਧ ਹੜਤਾਲ ਕੀਤੀ ਗਈ ਹੈ। ਵਰਕਰਾਂ ਵੱਲੋਂ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਗਈ ਹੈ।