ਜਲੰਧਰ: ਇੱਕ ਮਹੀਨਾ ਪਹਿਲਾਂ ਇਕ ਕੁੜੀ ਨੇ ਇਕ ਵੀਡੀਓ ਵਾਇਰਲ ਕੀਤੀ ਸੀ ਜਿਸ ਵਿੱਚ ਇਹ ਦੇਖਿਆ ਗਿਆ ਸੀ ਕਿ ਉਸ ਦਾ ਸਹੁਰਾ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਹੋਇਆ ਨਜ਼ਰ ਆਇਆ। ਅੱਜ ਜਦੋਂ ਜਲੰਧਰ ਵਿੱਚ ਉਹੀ ਆਦਮੀ ਦੀ ਲਾਸ਼ ਡੀ ਏ ਵੀ ਕਾਲਜ ਦੇ ਰੇਲਵੇ ਲਾਈਨਾਂ ਤੇ ਮਿਲੀ ਤਾਂ ਮੌਕੇ ਤੇ ਹੀ ਪੁਲਿਸ ਨੇ ਉਥੇ ਪੁੱਜ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲ ਉਸ ਦਾ ਡਰਾਈਵਿੰਗ ਲਾਈਸੈਂਸ ਮਿਲਿਆ ਜਿਸ ਦੇ ਉੱਪਰ ਉਸ ਦਾ ਨਾਮ ਉਸ ਦੇ ਘਰ ਦਾ ਪਤਾ ਲਿਖਿਆ ਹੋਇਆ ਸੀ ।
ਮੌਕੇ ਤੇ ਹੀ ਪੁਲੀਸ ਨੇ ਇਸ ਦੀ ਤਫਤੀਸ਼ ਕਰਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਇਤਲਾਹ ਕੀਤੀ ਤਾਂ ਮੌਕੇ ਤੇ ਹੀ ਉਸ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਸਨ ਤੇ ਉਨ੍ਹਾਂ ਨੇ ਆਪਣੇ ਪਿਤਾ ਦੀ ਲਾਸ਼ ਨੂੰ ਪਹਿਚਾਣਿਆ ਅਤੇ ਉਨ੍ਹਾਂ ਨੇ ਆਪਣੀ ਨੂੰਹ ਤੇ ਉਸ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਲਗਾਏ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਉਸ ਦੇ ਪਿਤਾ ਨੂੰ ਕਾਫੀ ਲੰਬੇ ਅਰਸੇ ਤੋਂ ਬਲੈਕਮੇਲ ਕਰ ਰਹੀ ਸੀ ਅਤੇ ਜੋ ਵੀਡੀਓ ਉਸ ਨੇ ਪਿਛਲੇ ਮਹੀਨੇ ਪੁਲਿਸ ਨੂੰ ਦਿਖਾਈ ਉਹ ਸਰਾਸਰ ਗਲਤ ਸੀ ।ਮਗਰ ਉਸ ਵੀਡੀਓ ਦੇ ਆਧਾਰ ਤੇ ਪੁਲਸ ਨੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਅੱਜ ਮਜਬੂਰਨ ਉਸ ਦੇ ਪਿਤਾ ਨੇ ਇਹ ਕਦਮ ਉਠਾਇਆ ਜਿਸ ਤੋਂ ਬਾਅਦ ਉਸ ਨੂੰ ਬਿਲਕੁਲ ਵੀ ਨਹੀਂ ਪਤਾ ਸੀ।
ਮੌਕੇ ਤੇ ਪੁੱਜੀ ਜੀਆਰਪੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਰਿਵਾਰਕ ਮਾਮਲਾ ਹੈ ਜਿਸ ਦੇ ਚਲਦਿਆਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਆਪਣੀ ਨੂੰਹ ਤੇ ਗੰਭੀਰ ਆਰੋਪ ਲਗਾਏ ਹਨ ਅਤੇ ਜੋ ਵੀ ਗੱਲ ਦੱਸ ਰਹੀ ਹੈ ਉਹ ਥਾਣਾ ਡਿਵੀਜ਼ਨ ਨੰਬਰ ਪੰਜ ਦਾ ਮਾਮਲਾ ਹੈ ਅਤੇ ਹੁਣ ਲਾਸ਼ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜੋ:Punjabi singer: ਲਹਿੰਬਰ ਹੁਸੈਨਪੁਰੀ ’ਤੇ ਲੱਗੇ ਪਤਨੀ ਅਤੇ ਬੱਚਿਆ ਨੂੰ ਕੁੱਟਣ ਦੇ ਇਲਜ਼ਾਮ