ਝਾਂਸੀ (ਯੂਪੀ): ਸਥਾਨਕ ਮੈਡੀਕਲ ਕਾਲਜ ਦੇ ਬੱਚਿਆਂ ਦੇ ਵਾਰਡ ਵਿੱਚ ਸ਼ੁੱਕਰਵਾਰ ਦੇਰ ਰਾਤ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਭਿਆਨਕ ਅੱਗ ਵਿੱਚ 10 ਨਵਜੰਮੇ ਬੱਚੇ ਸੜ ਕੇ ਮਰ ਗਏ। ਬਾਲ ਵਾਰਡ ਦੀਆਂ ਖਿੜਕੀਆਂ ਤੋੜ ਕੇ ਕਈ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜ਼ਿਲ੍ਹਾ ਮੈਜਿਸਟਰੇਟ ਸਮੇਤ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀ ਹਾਜ਼ਰ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਥਾਣਿਆਂ ਦੀ ਪੁਲਿਸ ਬਲ ਵੀ ਮੌਕੇ 'ਤੇ ਬੁਲਾਉਣੀ ਪਈ।
ਰੋਂਦੇ ਅਤੇ ਦੁਖੀ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਦੀ ਭਾਲ ਵਿੱਚ ਹਸਪਤਾਲ ਵਿੱਚ ਭਟਕਦੇ ਨਜ਼ਰ ਆ ਰਹੇ ਹਨ। ਫਿਲਹਾਲ ਅੱਗ ਲੱਗਣ ਦਾ ਫੌਰੀ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਸਮੇਂ ਐਨਆਈਸੀਯੂ ਵਾਰਡ ਵਿੱਚ ਕਰੀਬ 54 ਨਵਜੰਮੇ ਬੱਚੇ ਦਾਖ਼ਲ ਸਨ। ਡੀਐਮ ਅਵਿਨਾਸ਼ ਕੁਮਾਰ ਨੇ 10 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕਰੀਬ 40 ਬੱਚਿਆਂ ਨੂੰ ਬਚਾਇਆ ਗਿਆ। ਇਨ੍ਹਾਂ 'ਚੋਂ ਕਈ ਬੱਚੇ ਜ਼ਖਮੀ ਹੋਏ ਹਨ। ਉਨ੍ਹਾਂ ਦਾ ਇਲਾਜ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਮੈਡੀਕਲ ਕਾਲਜ ਵਿੱਚ ਦਾਖ਼ਲ ਬੱਚਿਆਂ ਦੀ ਉਮਰ ਇੱਕ ਦਿਨ ਤੋਂ ਇੱਕ ਮਹੀਨੇ ਤੱਕ ਦੱਸੀ ਜਾਂਦੀ ਹੈ।
ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਯੋਗੀ ਨੇ ਘਟਨਾ ਦਾ ਨੋਟਿਸ ਲੈਂਦਿਆਂ ਡਿਪਟੀ ਸੀਐਮ ਬ੍ਰਜੇਸ਼ ਪਾਠਕ ਅਤੇ ਪ੍ਰਮੁੱਖ ਸਕੱਤਰ ਨੂੰ ਝਾਂਸੀ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਸੀਐਮ ਨੇ ਝਾਂਸੀ ਦੇ ਕਮਿਸ਼ਨਰ ਅਤੇ ਡੀਆਈਜੀ ਨੂੰ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਅਧਿਕਾਰੀਆਂ ਨੂੰ 12 ਘੰਟਿਆਂ ਅੰਦਰ ਆਪਣੀ ਰਿਪੋਰਟ ਦੇਣੀ ਹੋਵੇਗੀ। ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਬੁੰਦੇਲਖੰਡ ਦਾ ਸਭ ਤੋਂ ਵੱਡਾ ਹਸਪਤਾਲ ਹੈ। ਇਲਾਕੇ ਦੇ ਕਈ ਜ਼ਿਲ੍ਹਿਆਂ ਤੋਂ ਲੋਕ ਇੱਥੇ ਇਲਾਜ ਲਈ ਆਉਂਦੇ ਹਨ।
- ਨਵੀਂ ਇਮਾਰਤ 'ਤੇ ਘਮਸਾਣ, ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ- ਇੱਕ ਇੰਚ ਵੀ ਜ਼ਮੀਨ ਨਹੀਂ ਦੇਣਗੇ, ਤਾਂ ਹਰਿਆਣਾ ਸੀਐਮ ਨੇ ਵੀ ਜਤਾਇਆ ਚੰਡੀਗੜ੍ਹ 'ਤੇ ਹੱਕ
- ਇਸ ਏਅਰਪੋਰਟ 'ਤੇ 30 ਨਵੰਬਰ ਨੂੰ ਹੋਵੇਗੀ ਜਹਾਜ਼ਾਂ ਦੀ ਲੈਂਡਿੰਗ, ਅੱਜ ਤੋਂ ਲੈਂਡਿੰਗ ਲਈ ਡੀਜੀਸੀਏ ਨੇ ਨਹੀਂ ਦਿੱਤੀ ਮਨਜ਼ੂਰੀ
- ਅੱਜ ਤੁਹਾਡੇ ਸ਼ਹਿਰ 'ਚ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਪੂਰੀ ਲਿਸਟ
ਹਾਦਸਾ ਰਾਤ 10 ਤੋਂ 10.30 ਵਜੇ ਦਰਮਿਆਨ ਹੋਇਆ ਦੱਸਿਆ ਜਾ ਰਿਹਾ ਹੈ। ਵਾਰਡ 'ਚ ਧੂੰਆਂ ਨਿਕਲਦਾ ਦੇਖ ਲੋਕਾਂ ਨੇ ਰੌਲਾ ਪਾਇਆ ਪਰ ਜਦੋਂ ਤੱਕ ਕਿਸੇ ਨੂੰ ਕੁਝ ਸਮਝ ਨਹੀਂ ਆਉਂਦੀ, ਉਦੋਂ ਤੱਕ ਅੱਗ ਫੈਲ ਚੁੱਕੀ ਸੀ। ਜ਼ਿਆਦਾਤਰ ਬੱਚਿਆਂ ਦੀ ਮੌਤ ਧੂੰਏਂ ਅਤੇ ਸੜਨ ਕਾਰਨ ਹੋਈ। ਹਸਪਤਾਲ 'ਚ ਹਫੜਾ-ਦਫੜੀ ਦਾ ਮਾਹੌਲ ਹੈ।