ਜਲੰਧਰ: ਪੰਜਾਬ ਮੀਡੀਅਮ ਸਕੇਲ ਬੋਰਡ ਦੇ ਨਿਦੇਸ਼ਕ ਤੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਦਾ ਨਗਰ ਨਿਗਮ ਦਫਤਰ ‘ਚ ਜਾ ਕੇ ਹੰਗਾਮਾ ਕਰਨ ਮਹਿੰਗਾ ਪੈ ਗਿਆ। ਨਗਰ ਨਿਗਮ ਦੇ ਤਹਿਬਜ਼ਾਰੀ ਵਿਭਾਗ ਨੇ ਕਾਂਗਰਸੀ ਨੇਤਾ ਦੇ ਦਫ਼ਤਰ ਦੇ ਬਾਹਰ ਖੜੀਆਂ ਗੱਡੀਆਂ ਕਰਨ ਕਰ ਕੇ ਉਨ੍ਹਾਂ ਦਾ ਚਲਾਨ ਕਰ ਦਿੱਤਾ ਹੈ | ਕਾਂਗਰਸੀ ਨੇਤਾ ਲੱਕੀ ਦਾ ਕੇਸਰ ਪੈਟ੍ਰੋਲ ਪੰਪ ਕੋਲੋਂ ਗੱਡੀਆਂ ਸੇਲ ਪਰਚੇਜ ਦਾ ਕਾਰੋਬਾਰ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਦਫ਼ਤਰ ਵੀ ਉੱਥੇ ਹੀ ਹੈ |
ਕਾਂਗਰਸੀ ਨੇਤਾ ਦਾ ਕੀਤਾ ਚਲਾਨ
ਕਾਂਗਰਸੀ ਨੇਤਾ ਲੱਕੀ ਦਾ ਕੇਸਰ ਪੈਟ੍ਰੋਲ ਪੰਪ ਕੋਲੋਂ ਗੱਡੀਆਂ ਸੇਲ ਪਰਚੇਜ ਦਾ ਕਾਰੋਬਾਰ ਹੈ ਤੇ ਇਸ ਦੇ ਨਾਲ ਹੀ ਉਹਨਾਂ ਦਾ ਦਫਤਰ ਵੀ ਉੱਥੇ ਹੀ ਹੈ | ਜਦੋਂ ਇਸ ਬਾਰੇ ਨਗਰ ਨਿਗਮ ਦੇ ਤਹਿਬਜ਼ਾਰੀ ਵਿਭਾਗ ਦੇ ਸੁਪਰੀਡੈਂਟ ਨੂੰ ਉੱਥੇ ਨਜਾਇਜ ਰੂਪ ‘ਚ ਗੱਡੀਆਂ ਖੜ੍ਹੀਆਂ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਜਲਦ ਹੀ ਜਾਂਚ ਕਰ ਕਾਰਵਾਈ ਕੀਤੀ ਜਾਏਗੀ | ਕੁੱਝ ਹੀ ਦੇਰ ਬਾਅਦ ਨਗਰ ਨਿਗਮ ਦੇ ਤਹਿਬਜ਼ਾਰੀ ਵਿਭਾਗ ਦੇ ਇੰਸਪੈਕਟਰ ਦਲਬੀਰ ਸਿੰਘ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਤਾਂ ਉਹਨਾਂ ਨੇ ਦੁਕਾਨ ਦਾ ਚਲਾਨ ਕਰ ਦਿੱਤਾ ਗਿਆ |
ਮਲਵਿੰਦਰ ਸਿੰਘ ਲੱਕੀ ਨੇ ਕੀਤਾ ਸੀ ਨਿਗਮ ਦੇ ਬਾਹਰ ਹੰਗਾਮਾ
ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਨਗਰ ਨਿਗਮ ਦਫ਼ਤਰ ਵਿੱਚ ਹੰਗਾਮਾ ਕਰ ਦਿੱਤਾ। ਲੱਕੀ ਨੇ ਦੋਸ਼ ਲਗਾਇਆ ਕਿ ਬੀ.ਐਮ.ਸੀ. ਚੌਂਕ ਨੇੜੇ ਬਦਰੀਨਾਥ ਕਲੋਨੀ ਵਿੱਚ ਉਸਦੀ ਜਾਇਦਾਦ ਦੀ ਫਾਈਲ ਸੀਐਲਯੂ ਲਈ ਮਾਰਚ ਤੋਂ ਲੱਟਕ ਰਹੀ ਹੈ ਜਦ ਕਿ ਉਹ ਸੀ.ਐਲ.ਯੂ. 40 ਲੱਖ ਅਦਾ ਕਰਨ ਲਈ ਤਿਆਰ ਹਨ। ਇਸ ਦੇ ਬਾਵਜੂਦ ਐਮਟੀਪੀ ਕੰਮ ਕਰਨ ਲਈ ਤਿਆਰ ਨਹੀਂ ਹੈ। ਹੁਣ ਉਨ੍ਹਾਂ ਨੂੰ ਇਹ ਮਹਿੰਗਾ ਪੈ ਰਿਹਾ ਹੈ। ਮਲਵਿੰਦਰ ਸਿੰਘ ਲੱਕੀ ਦੇ ਰਵੱਈਏ 'ਤੇ ਨਗਰ ਨਿਗਮ ਨੇ ਨਿੰਦਾ ਕੀਤੀ ਸੀ ਤੇ ਉਨ੍ਹਾਂ ਨੇ ਕਿਹਾ ਸੀ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।