ETV Bharat / state

ਕਾਰਗਿਲ ਵਿਜੇ ਦਿਵਸ: ਜੰਗ ਦੇ ਇਸ ਹੀਰੋ ਨੂੰ ਕਦੇ ਨਹੀਂ ਭੁੱਲ ਸਕਦਾ ਦੇਸ਼ - ਕਾਰਗਿਲ ਵਿਜੇ ਦਿਵਸ

ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਵੱਲੋਂ ਕਾਰਗਿਲ ਜੰਗ ਦੀਆਂ ਕੁਝ ਅਹਿਮ ਗੱਲਾਂ ਈਟੀਵੀ ਭਾਰਤ ਦੀ ਟੀਮ ਨਾਲ ਸਾਂਝੀਆਂ ਗਈਆਂ ਕੀਤੀਆਂ ਹਨ।

ਕਾਰਗਿਲ ਵਿਜੇ ਦਿਵਸ: ਜੰਗ ਦੇ ਇਸ ਹੀਰੋ ਨੂੰ ਕਦੀ ਨਹੀਂ ਭੁੱਲ ਸਕਦਾ ਦੇਸ਼

author img

By

Published : Jul 26, 2020, 8:34 AM IST

Updated : Jul 26, 2020, 9:22 AM IST

ਜਲੰਧਰ: ਕਾਰਗਿਲ ਜੰਗ ਵਿੱਚ ਭਾਰਤੀ ਜਵਾਨਾਂ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਚੂਰ-ਚੂਰ ਕਰ ਦਿੱਤਾ ਸੀ। ਇਸ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਿਕਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਵੀ ਕਾਰਗਿਲ ਜੰਗ ਦੀਆਂ ਕੁਝ ਅਹਿਮ ਗੱਲਾਂ ਈਟੀਵੀ ਭਾਰਤ ਦੀ ਟੀਮ ਨਾਲ ਸਾਂਝੀਆਂ ਕੀਤੀਆਂ।

ਕਾਰਗਿਲ ਵਿਜੇ ਦਿਵਸ: ਜੰਗ ਦੇ ਇਸ ਹੀਰੋ ਨੂੰ ਕਦੀ ਨਹੀਂ ਭੁੱਲ ਸਕਦਾ ਦੇਸ਼

ਜੰਗ 'ਚ ਸਤਪਾਲ ਸਿੰਘ ਨੇ ਪਾਕਿ ਦੇ ਕੈਪਟਨ ਨੂੰ ਮਾਰ ਮੁਕਾਇਆ ਸੀ

ਬ੍ਰਿਗੇਡੀਅਰ ਬਾਜਵਾ ਨੇ ਦੱਸਿਆ ਕਿ 8 ਸਿੱਖ ਰੈਜੀਮੈਂਟ ਦਾ ਹਵਲਦਾਰ ਸਤਪਾਲ ਸਿੰਘ ਹੀ ਉਹ ਯੋਧਾ ਹੈ, ਜਿਸਨੇ ਇਸ ਲੜਾਈ ਵਿਚ ਪਾਕਿਸਤਾਨ ਦੇ ਫੌਜੀ ਅਫਸਰ ਕੈਪਟਨ ਕਰਨਲ ਸ਼ੇਰ ਖਾਨ ਨੂੰ ਮਾਰ ਮੁਕਾਇਆ ਸੀ, ਜਿਸਨੂੰ ਪਾਕਿਸਤਾਨ ਸਰਕਾਰ ਨੇ ਬਾਅਦ ਵਿੱਚ ਆਪਣੇ ਸਰਬੋਤਮ ਫੌਜੀ ਸਨਮਾਨ 'ਨਿਸ਼ਾਨ-ਏ-ਹੈਦਰ' ਨਾਲ ਨਵਾਜਿਆ।

ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਭਾਰਤੀ ਫੌਜ ਨੇ ਟਾਈਗਰ ਹਿੱਲ 'ਤੇ ਕਬਜ਼ਾ ਕਰ ਰਿਹਾ ਹੈ ਤਾਂ ਤਿਲ-ਮਿਲਾਈ ਹੋਈ ਪਾਕਿਸਤਾਨੀ ਸੈਨਾ ਨੇ ਕਾਊਂਟਰ ਅਟੈਕ ਕਰਨ ਦੀ ਯੋਜਨਾ ਬਣਾਈ ਅਤੇ ਇਸ ਲਈ ਉਨ੍ਹਾਂ ਨੇ ਆਪਣੇ ਇੱਕ ਮੇਜਰ ਇਕਬਾਲ ਅਤੇ ਕੈਪਟਨ ਕਰਨਲ ਸ਼ੇਰ ਖਾਨ ਦੀ ਅਗਵਾਈ ਵਿੱਚ ਕਾਊਂਟਰ ਅਟੈਕ ਲਈ ਇੱਕ ਟੁਕੜੀ ਅੱਗੇ ਭੇਜੀ। ਇਸ ਦੌਰਾਨ ਭਾਰਤੀ ਫ਼ੌਜ ਆਪਣੇ ਦੋ ਅਫ਼ਸਰ, ਚਾਰ ਜੇਸੀਓ ਅਤੇ 46 ਜਵਾਨਾਂ ਸਮੇਤ ਇੰਡੀਆ ਗੇਟ, ਹੈਲਮੇਟ ਅਤੇ ਰੌਕੀ ਨੋਕ 'ਤੇ ਕਬਜ਼ਾ ਕਰ ਚੁੱਕੀ ਸੀ।

ਬ੍ਰਿਗੇਡੀਅਰ ਬਾਜਵਾ ਕਹਿੰਦੇ ਹਨ ਕਿ ਉਨ੍ਹਾਂ ਨੇ 8 ਸਿੱਖ ਰੈਜੀਮੈਂਟ ਨਾਲ ਗੱਲ ਕੀਤੀ ਕਿ ਪਾਕਿਸਤਾਨੀ ਫ਼ੌਜ ਦੀ ਕੀ ਕੰਡੀਸ਼ਨ ਹੈ। 8 ਸਿੱਖ ਰੈਜੀਮੈਂਟ ਦੇ ਜੇਸੀਓ ਵੱਲੋਂ ਦੱਸਿਆ ਗਿਆ ਕਿ ਕੁਝ ਪਾਕਿਸਤਾਨੀ ਫੌਜੀ ਜੋ ਕਿ ਸਲਵਾਰ ਕਮੀਜ਼ ਵਿੱਚ ਹਨ ਅਤੇ ਇੱਕ ਫੌਜੀ ਟਰੈਕ ਸੂਟ ਵਿੱਚ ਹੈ। ਸੂਬੇਦਾਰ ਨੇ ਇਹ ਵੀ ਦੱਸਿਆ ਕਿ ਟਰੈਕ ਸੂਟ ਵਾਲਾ ਪਾਕਿਸਤਾਨੀ ਫੌਜੀ ਬਾਰ-ਬਾਰ ਕੁੜਤੇ ਪਜਾਮੇ ਵਾਲੇ ਫ਼ੌਜੀਆਂ ਨੂੰ ਮੋਟੀਵੇਟ ਕਰਕੇ ਅੱਗੇ ਲੈ ਆਉਂਦਾ ਹੈ, ਜਿਸ ਨਾਲ ਲੜਾਈ ਮੁੱਕਣ ਦਾ ਨਾਂਅ ਨਹੀਂ ਲੈ ਰਹੀ ਸੀ।

ਬ੍ਰਿਗੇਡੀਅਰ ਬਾਜਵਾ ਨੇ ਇਸ ਦੌਰਾਨ 8 ਸਿੱਖ ਰੈਜੀਮੈਂਟ ਦੇ ਇੱਕ ਹਵਲਦਾਰ ਸਤਪਾਲ ਸਿੰਘ ਦਾ ਜ਼ਿਕਰ ਕੀਤਾ, ਜਿਸਨੇ ਪਾਕਿਸਤਾਨ ਦੇ ਫੌਜੀ ਅਫਸਰ ਨੂੰ ਢੇਰ ਕਰ ਦਿੱਤਾ ਸੀ ਅਤੇ ਇੱਥੇ ਪਾਕਿਸਤਾਨੀ ਅਤੇ ਭਾਰਤੀ ਫੌਜੀਆਂ ਦੀ ਕਾਫ਼ੀ ਦੇਰ ਲੜਾਈ ਵੀ ਹੋਈ ਸੀ। ਹਵਲਦਾਰ ਸਤਪਾਲ ਸਿੰਘ ਵੱਲੋਂ ਪਾਕਿਸਤਾਨੀ ਫੌਜੀ ਨੂੰ ਮਾਰ ਗਿਰਾਉਣ ਤੋਂ ਬਾਅਦ ਪਾਕਿਸਤਾਨੀ ਫ਼ੌਜ ਦਾ ਹੌਸਲਾ ਟੁੱਟ ਗਿਆ।

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਨੇ ਪਾਕਿ ਦਾ ਤੋੜਿਆ ਸੀ ਹੌਸਲਾ

ਬ੍ਰਿਗੇਡੀਅਰ ਬਾਜਵਾ ਕਹਿੰਦੇ ਨੇ ਕਿ ਇਸ ਦੌਰਾਨ ਪਾਕਿਸਤਾਨੀ ਫ਼ੌਜ ਦਾ ਜਿਸ ਗੱਲ ਨੇ ਸਭ ਤੋਂ ਜ਼ਿਆਦਾ ਹੌਸਲਾ ਤੋੜਿਆ ਉਹ ਸੀ 8 ਸਿੱਖ ਰੈਜੀਮੈਂਟ ਦੇ ਜਵਾਨਾਂ ਅਤੇ ਅਫ਼ਸਰਾਂ ਵੱਲੋਂ ਲਗਾਇਆ ਗਿਆ 'ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ'। ਉਨ੍ਹਾਂ ਦੱਸਿਆ ਕਿ ਹਵਲਦਾਰ ਸਤਪਾਲ ਸਿੰਘ ਜਿਸ ਬਹਾਦਰੀ ਨਾਲ ਲੜਿਆ ਅਤੇ ਇੱਕ ਪਾਕਿਸਤਾਨੀ ਫ਼ੌਜੀ ਅਫ਼ਸਰ ਜੋ ਕਿ ਪੂਰੀ ਬਹਾਦਰੀ ਨਾਲ ਲੜ ਰਿਹਾ ਸੀ, ਉਸ ਨੂੰ ਮਾਰ ਗਿਰਾਇਆ, ਉਸ ਨੂੰ ਲੈ ਕੇ ਸਤਪਾਲ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ।

ਅੱਜ ਸਤਪਾਲ ਸਿੰਘ ਬਤੌਰ ਏਐੱਸਆਈ ਵਜੋਂ ਨਿਭਾ ਰਿਹਾ ਸੇਵਾ

ਭਾਰਤੀ ਫੌਜ ਦਾ ਇਹ ਬਹਾਦਰ ਯੋਧਾ ਅੱਜ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਪੰਜਾਬ ਪੁਲਿਸ ਦੇ ਟ੍ਰੈਫਿਕ ਡਿਪਾਰਟਮੈਂਟ ਵਿੱਚ ਬਤੌਰ ਏਐੱਸਆਈ ਆਪਣੀ ਸੇਵਾ ਨਿਭਾ ਰਿਹਾ ਹੈ ਪਰ ਇਸ ਯੋਧੇ ਨੂੰ ਹਮੇਸ਼ਾ ਇਸ ਗੱਲ ਲਈ ਯਾਦ ਕੀਤਾ ਜਾਏਗਾ ਕਿ ਇਨ੍ਹਾਂ ਨੇ ਜਿਸ ਪਾਕਿਸਤਾਨੀ ਅਫ਼ਸਰ ਨੂੰ ਮਾਰਿਆ ਸੀ। ਉਸ ਨੂੰ ਬਾਅਦ ਵਿੱਚ ਪਾਕਿਸਤਾਨੀ ਸਰਕਾਰ ਨੇ ਉੱਥੇ ਦੇ ਸਰਬੋਤਮ ਰਿਵਾਰਡ 'ਨਿਸ਼ਾਨ-ਏ-ਹੈਦਰ' ਨਾਲ ਨਵਾਜਿਆ।

Last Updated : Jul 26, 2020, 9:22 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.