ETV Bharat / state

ਕਾਂਗਰਸ ਦੀ ਫਜ਼ੂਲ ਖਰਚੀ ਕਾਰਨ ਪੰਜਾਬ ਵਿੱਚ ਬਣੀ ਆਰਥਿਕ ਐਮਰਜੈਂਸੀ ਦੀ ਸਥਿਤੀ: ਸ਼ਵੇਤ ਮਲਿਕ

ਪੰਜਾਬ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਪ੍ਰੈੱਸ ਵਾਰਤਾ ਦੌਰਾਨ ਕਾਂਗਰਸ 'ਤੇ ਨਿਸਾਨੇ ਵਿਨ੍ਹੇ ਤੇ ਕਿਹਾ ਕਿ ਕਾਂਗਸ ਦੀ ਫਜੂਲ ਖਰਚੀ ਕਾਰਨ ਪੰਜਾਬ ਵਿੱਚ ਆਰਥਿਕ ਐਮਰਜੈਂਸੀ ਦੀ ਸਥਿਤੀ ਬਣਾ ਹੋਈ ਹੈ। ਕਾਂਗਰਸ ਅਜੇ ਤੱਕ ਆਪਣੇ ਵਾਦੇ ਪੁਰੇ ਕਰਨ ਵਿੱਚ ਫੇਲ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਕੋਈ ਵੀ ਸੀਟ ਜਿਤਣ ਵਿੱਚ ਅਸਮਰਥ ਰਹੇਗੀ।

ਫ਼ੋਟੋ
author img

By

Published : Sep 24, 2019, 6:16 PM IST

ਜਲੰਧਰ: ਪੰਜਾਬ ਵਿੱਚ ਜਦੋਂ ਤੋਂ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਰਾਜਨੀਤਿਕ ਪਾਰਟੀਆਂ ਵਿੱਚ ਖਿੱਚੋਤਾਣ ਵੀ ਸ਼ੁਰੂ ਹੋ ਗਈ ਹੈ। ਫਗਵਾੜਾ ਵਿੱਚ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਬਾਅਦ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਜਲੰਧਰ ਵਿੱਚ ਪ੍ਰੈੱਸ ਵਾਰਤਾ ਕੀਤੀ। ਸ਼ਵੇਤ ਮਲਿਕ ਨੇ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੋ ਰਹੀ ਹੈ। ਕਾਂਗਰਸ ਸਰਕਾਰ ਵੋਟਾਂ ਵਿੱਚ ਨਾਜਾਇਜ਼ ਢੰਗ ਨਾਲ ਵੋਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮਲਿਕ ਬੋਲੇ ਕਾਂਗਰਸ ਆਪਣੇ ਵਾਦੇ ਪੁਰੇ ਕਰਨ ਵਿੱਚ ਰਹੀ ਹੈ ਫੇਲ: ਵੇਖੋ ਵੀਡੀਓ

ਕਾਂਗਰਸ ਆਪਣੇ ਵਾਅਦੇ ਪੂਰੇ ਕਰਨ ਵਿੱਚ ਹੋਈ ਫੇਲ

ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੌਜੂਦ ਸਰਕਾਰ ਕਾਂਗਰਸ ਜਿਨ੍ਹਾਂ ਮੁੱਦਿਆਂ ਤੋਂ ਚੋਣਾਂ ਲੜਨਾ ਚਾਹੁੰਦੀ ਹੈ ਉਹ ਉਨ੍ਹਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਪਹਿਲਾਂ ਹੀ ਫੇਲ ਹੋ ਚੁੱਕੀ ਹੈ। ਇਸੇ ਦੌਰਾਨ ਮਲਿਕ ਨੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸਰਕਾਰ ਦੀ ਤਾਨਾਸ਼ਾਹੀ ਤੇ ਗੁੰਡਾਗਰਦੀ ਉਹ ਨਹੀਂ ਚੱਲਣ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਤੋਂ ਸੂਬੇ ਵਿੱਚ ਪੈਰਾ ਮਿਲਟਰੀ ਫੋਰਸ ਲਗਾਉਣ ਦੀ ਮੰਗ ਕੀਤੀ ਹੈ।

ਸ਼ਵੇਤ ਮਾਲਿਕ ਨੇ ਮੋਦੀ ਦੇ ਵਿਦੇਸ਼ੀ ਸਨਮਾਨ ਨੂੰ ਦੱਸਿਆ ਇਤਿਹਾਸਕ: ਵੇਖੋ ਵੀਡੀਓ

ਇਹ ਵੀ ਪੜ੍ਹੋ: ਪੰਜਾਬ ਦੇ ਕਈ ਇਲਾਕਿਆਂ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਮਲਿਕ ਨੇ ਕੈਪਟਨ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ਦੀ ਆਰਥਿਕ ਹਾਲਤ ਸਹੀ ਨਾ ਹੋਣ ਦਾ ਕਾਰਨ ਕਾਂਗਰਸ ਸਰਕਾਰ ਦੀ ਫਜ਼ੂਲ ਖਰਚੀ ਹੈ ਜਿਸ ਕਾਰਨ ਸੂਬੇ ਵਿੱਚ ਹਮੇਸ਼ਾ ਆਰਥਿਕ ਐਮਰਜੈਂਸੀ ਬਣੀ ਰਹਿੰਦੀ ਹੈ। ਇਸ ਦੌਰਾਨ ਪੱਤਰਕਾਰਾਂ ਵੱਲੋਂ ਅਮਰੀਕਾ ਵਿੱਚ ਨਰਿੰਦਰ ਮੋਦੀ ਦੇ ਵਿਰੋਧ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਮਰੀਕਾ ਦੀ 50 ਹਜ਼ਾਰ ਜਨਤਾ ਨੇ ਮੋਦੀ ਦੇ ਸਮਾਗਮ ਵਿੱਚ ਪਹੁੰਚ ਕੇ ਮੋਦੀ ਦਾ ਸਮਰਥਨ ਕੀਤਾ ਅਤੇ ਮੋਦੀ ਨੂੰ ਕੌਮਾਂਤਰੀ ਰਾਜਨੀਤਿਕ ਸਖ਼ਸ਼ੀਅਤ ਵਜੋਂ ਪੇਸ਼ ਕੀਤਾ ਹੈ।

Intro:ਫਗਵਾੜਾ ਵਿਖੇ ਜਿਮਨੀ ਚੋਣਾਂ ਦੇ ਐਲਾਨ ਤੋਂ ਬਾਅਦ ਅਜ ਬੀਜੇਪੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਪ੍ਰੈੱਸ ਕਾਨਫਰੰਸ ਕਰਨ ਲਈ ਜਲੰਧਰ ਪੁੱਜੇ। ਸ਼ਵੇਤ ਮਲਿਕ ਨੇ ਤੰਜ ਕਸਦੇ ਹੋਏ ਕਿਹਾ ਕਿ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਕੁੰਭ ਕਰਨ ਦੀ ਨੀਂਦ ਸੌ ਰਹੇ ਹਨ ਅਤੇ ਨਾਲ ਨਾਲ ਕਾਂਗਰਸ ਸਰਕਾਰ ਤੇ ਪੰਜਾਬ ਵਿੱਚ ਹੋ ਰਹੀ ਇਹ ਲੀਗਲ ਸਮੱਗਲਿੰਗ ਅਤੇ ਇਲੈਕਸ਼ਨ ਤੇ ਕਾਂਗਰਸ ਵੱਲੋਂ ਨਾਜਾਇਜ਼ ਨਾਲ ਵੋਟਿੰਗ ਕਰਵਾਣ ਦੀ ਕੋਸ਼ਿਸ਼ ਦਾ ਆਰੋਪ ਲਾਇਆ।Body:ਜਦੋਂ ਤੋਂ ਪੰਜਾਬ ਵਿੱਚ ਜ਼ਿਮਨੀ ਚੋਣਾਂ ਦੀ ਘੋਸ਼ਣਾ ਹੋਈ ਹੈ ਉਦੋਂ ਤੋਂ ਹੀ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਰਾਜਨੀਤਕ ਪਾਰਟੀਆਂ ਵਿੱਚ ਖਿੱਚਾ ਤਾਣੀ ਵੀ ਸ਼ੁਰੂ ਹੋ ਗਈ ਹੈ ਇਸੇ ਦੇ ਚੱਲਦੇ ਅੱਜ ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਜਲੰਧਰ ਦੇ ਨਿੱਜੀ ਹੋਟਲ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦਿੱਤੇ ਹਨ ਇਸ ਮੀਟਿੰਗ ਤੋਂ ਪਹਿਲਾਂ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕਿਸ ਮੁੱਦੇ ਤੇ ਜਿਮਨੀ ਚੋਣਾਂ ਲੜੇਗੀ ਕਿਉਂਕਿ ਸਾਰਿਆਂ ਵਾਅਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਫੇਲ ਹੋ ਚੁੱਕੀ ਹੈ। ਭਾਜਪਾ ਪ੍ਰਧਾਨ ਨੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਨ੍ਹਾਂ ਚੋਣਾਂ ਵਿੱਚ ਸਰਕਾਰ ਦੀ ਤਾਨਾਸ਼ਾਹੀ ਤੇ ਗੁੰਡਾਗਰਦੀ ਨਹੀਂ ਚੱਲਣ ਦੇਣਗੇ ਅਤੇ ਚੋਣ ਕਮਿਸ਼ਨ ਨੂੰ ਸੂਬੇ ਵਿੱਚ ਪੈਰਾ ਮਿਲਟਰੀ ਫੋਰਸ ਲਗਾਉਣ ਦੀ ਮੰਗ ਕੀਤੀ ਹੈ। ਉੱਥੇ ਵਾਅਦਿਆਂ ਨੂੰ ਲੈ ਕੇ ਵ੍ਹਾਈਟ ਪੇਪਰ ਲਿਆਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਹਮੇਸ਼ਾ ਆਰਥਿਕ ਐਮਰਜੈਂਸੀ ਦੀ ਗੱਲ ਕਰਦੇ ਹਨ ਪਰ ਓ ਐੱਸ ਡੀ ਲਾਏ ਜਾ ਰਹੇ ਹਨ ਅਤੇ ਸ਼ਹਿਰ ਵਿੱਚ ਅਪਰਾਧ ਦਾ ਬੋਲਬਾਲਾ ਬਹੁਤ ਵੱਧ ਚੁੱਕਿਆ ਹੈ ਅਤੇ ਹਾਈਕੋਰਟ ਵੱਲੋਂ ਪਿਛਲੇ ਦਿਨੀਂ ਪੰਜਾਬ ਸਰਕਾਰ ਨੂੰ ਨਸ਼ੇ ਦੇ ਮਾਮਲੇ ਵਿੱਚ ਲਤਾੜ ਵੀ ਲਾਈ ਹੈ। ਉੱਥੇ ਕੈਪਟਨ ਸਰਕਾਰ ਵੱਲੋਂ ਬਾਦਲ ਪਰਿਵਾਰ ਨੂੰ ਬੇਅਦਬੀ ਦੇ ਮਾਮਲੇ ਵਿੱਚ ਕਲੀਨ ਚਿੱਟ ਦੇਣ ਨੂੰ ਲੈ ਕੇ ਵਿਰੋਧੀਆਂ ਨੂੰ ਬਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਇਕ ਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ।

ਬਾਈਟ: ਸ਼ਵੇਤ ਮਲਿਕ ( ਭਾਜਪਾ ਪੰਜਾਬ ਪ੍ਰਦੇਸ਼ ਪ੍ਰਧਾਨ )Conclusion:ਅੱਜ ਸ਼ਾਮ ਨੂੰ ਮੁਕੇਰੀਆਂ ਅਤੇ ਫਗਵਾੜਾ ਲਈ ਉਮੀਦਵਾਰਾਂ ਦਾ ਨਾਂ ਚੋਣ ਕਰਕੇ ਹਾਈਕਮਾਂਡ ਨੂੰ ਭੇਜ ਦਿੱਤਾ ਜਾਵੇਗਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.