ਜਲੰਧਰ: ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ 644 ਜਯੰਤੀ ਇਸ ਵਾਰ ਵੀ ਪੂਰੀ ਦੁਨੀਆਂ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਜਿਸ ਤਹਿਤ ਹੀ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜਯੰਤੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਵੇਗੀ ਤੇ ਸੰਗਤਾਂ ਵਿੱਚ ਉਤਸ਼ਾਹ ਹੈ। ਇਸ ਤੋਂ ਇਲਾਵਾਂ ਜਲੰਧਰ ਵਿਖੇ ਗੁਰੂ ਰਵਿਦਾਸੀਆ ਸਮਾਜ ਵੱਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਇਹ ਸ਼ੋਭਾ ਯਾਤਰਾ ਬੂਟਾ ਮੰਡੀ ਚੌਂਕ ਵਿਖੇ ਰਵਿਦਾਸ ਧਾਮ ਤੋਂ ਸ਼ੁਰੂ ਹੋਈ ਤੇ ਪੂਰੇ ਸ਼ਹਿਰ ਦਾ ਚੱਕਰ ਲਗਾਉਂਦੇ ਹੋਏ, ਰਵਿਦਾਸ ਧਾਮ ਪਹੁੰਚ ਕੇ ਖ਼ਤਮ ਹੋਈ।
ਜਲੰਧਰ ਵਿਖੇ ਰਵਿਦਾਸੀਆ ਸਮਾਜ ਦੇ ਲੋਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਅਤੇ ਰਵਿਦਾਸੀਆ ਸਮਾਜ ਦੇ ਡੇਰੇ ਵੀ ਸਭ ਤੋਂ ਜ਼ਿਆਦਾ ਹਨ, ਅੱਜ ਜਲੰਧਰ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਪਰਦੇਸ਼ੋਂ ਆਏ ਰਵਿਦਾਸੀਆ ਸਮਾਜ ਦੇ ਲੋਕਾਂ ਦੇ ਨਾਲ-ਨਾਲ ਸਮੂਹ ਪੰਜਾਬੀਆਂ ਵੱਲੋਂ ਹਿੱਸਾ ਲਿਆ ਗਿਆ, ਇਸ ਮੌਕੇ ਜਗ੍ਹਾ-ਜਗ੍ਹਾ ਲੰਗਰ ਲਗਾਏ ਗਏ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਜਲੰਧਰ ਤੋਂ ਇੱਕ ਸਪੈਸ਼ਲ ਟ੍ਰੇਨ ਡੇਰਾ ਬੱਲਾਂ ਵੱਲੋਂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਕਾਂਸ਼ੀ ਜਾਂਦੀ ਹੈ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਉਪਰ ਮੱਥਾ ਵੇਖਣ ਲਈ ਪਹੁੰਚਦੇ ਹਨ। ਇਸ ਦੇ ਨਾਲ ਹੀ ਜਲੰਧਰ ਦੇ ਬੂਟਾ ਪਿੰਡ ਵਿਖੇ ਰਵੀਦਾਸ ਜੈਅੰਤੀ ਦੇ ਮੌਕੇ ਮੇਲਾ ਵੀ ਲੱਗਦਾ ਹੈ, ਜੋ ਲਗਾਤਾਰ ਤਿੰਨ ਦਿਨ ਚੱਲਦਾ ਹੈ।
ਇਹ ਵੀ ਪੜੋ:- ਮੈਂ ਕਰਾਂਗਾ ਪੰਜਾਬ ਦੀ ਸੁਰੱਖਿਆ: ਅਰਵਿੰਦ ਕੇਜਰੀਵਾਲ