ਜਲੰਧਰ: ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਰਾਸ਼ਟਰੀ ਸੰਗਠਕ ਸ੍ਰੀ ਅਸ਼ੋਕ ਤਿਵਾੜੀ ਦੇ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾਂ ਰਿਹਾ ਹੈ। ਜਿਸਦੇ ਚੱਲਦੇ ਉਹ ਵਿਧਾਨ ਸਭਾ ਚੋਣਾਂ 2022 ਦੀ ਰਣਨੀਤੀ ਸਪੱਸ਼ਟ ਕੀਤੀ ਜਾਂ ਰਹੀ ਹੈ, ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਵੀ ਜਾਂ ਕੇ ਮਾਨਤਾ ਪ੍ਰਾਪਤ ਚੱਲ ਰਹੀ ਸ਼ਿਵ ਸੈਨਾ ਨੂੰ ਠੀਕ ਕਰਵਾਉਣ ਦੇ ਲਈ ਰਣਨੀਤੀ ਬਣਾਈ ਜਾਂ ਰਹੀ ਹੈ ਇਸਦੇ ਨਾਲ ਹੀ ਅਸ਼ੋਕ ਤਿਵਾੜੀ ਦੇ ਵੱਲੋਂ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰ ਤੇ ਬੈਠੇ ਕਿਸਾਨਾਂ ਦੇ ਵਾਰੇ ਵੀ ਕੇਂਦਰ ਸਰਕਾਰ ਨੂੰ ਜਲਦ ਇਹ ਕਾਨੂੰਨ ਰੱਦ ਕਰਨ ਲਈ ਵੀ ਕਿਹਾ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਕੀਮਤ ਤੇ ਵੀ ਭਾਜਪਾ ਦੇ ਨਾਲ ਗੱਠਜੋੜ ਨਹੀਂ ਕਰਨਗੇ ਤਿਵਾੜੀ ਨੇ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਵਿੱਚ ਸਭ ਨਿਰਣੇ ਲੈਣ ਦੇ ਅਧਿਕਾਰ ਕੇਵਲ ਸ਼ਿਵ ਸੈਨਾ ਦੇ ਸੰਚਾਲਕ ਊਧਵ ਠਾਕਰੇ ਨੂੰ ਹੈ ਅਤੇ ਉਨ੍ਹਾਂ ਦੇ ਖਾਸ ਤੌਰ ਤੇ ਉਨ੍ਹਾਂ ਨੂੰ ਪੰਜਾਬ ਦੇ ਸ਼ਿਵ ਸੇਨਾ ਜ਼ਮੀਨੀ ਸਤਹਿ ਤੇ ਕਿੰਨੀ ਮਜ਼ਬੂਤ ਹੈ ਇਸ ਦੀ ਰਿਪੋਰਟ ਬਣਾਉਣ ਦੇ ਲਈ ਭੇਜਿਆ ਹੈ ਅਗਲੇ ਦੋ ਤਿੰਨ ਦਿਨਾਂ ਵਿੱਚ ਉਹ ਪੂਰੀ ਰਿਪੋਰਟ ਤਿਆਰ ਕਰਕੇ ਮੁੰਬਈ ਵਾਪਸ ਚਲੇ ਜਾਣਗੇ ਤਿਵਾੜੀ ਨੇ ਕਿਹਾ, ਕਿ ਪੰਜਾਬ ਦੇ ਵਿੱਚ ਚਨਾਬ ਆਯੋਗ ਤੋਂ ਗੈਰ ਮਾਨਤਾ ਪ੍ਰਾਪਤ ਕੁੱਝ ਲੋਕ ਆਪਣੇ ਨਿੱਜੀ ਸਵਾਰਥੀ ਦੀ ਪੂਰਤੀ ਦੇ ਲਈ ਘਰ ਵਿੱਚ ਹੀ ਸ਼ਿਵ ਸੈਨਾ ਚਲਾ ਰਹੇ ਹਨ। ਜਿਸ ਤੇ ਸ਼ਿਵ ਸੈਨਾ ਹਾਈ ਕਮਾਨ ਦੇ ਵੱਲੋਂ ਕਾਰਵਾਈ ਦੇ ਲਈ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਪੰਜਾਬ ਵਿੱਚੋਂ ਜਲਦ ਹੀ ਸਾਰੀ ਨਕਲੀ ਸ਼ਿਵ ਸੈਨਾ ਬੰਦ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ:-ਸ਼ਿਵ ਸੈਨਾ ਨੇ ਵਿਧਾਨ ਸਭਾ 2022 ਚੋਣਾਂ ਦੀ ਰਣਨੀਤੀ ਕੀਤੀ ਸਪੱਸ਼ਟ