ਜਲੰਧਰ: ਜਲੰਧਰ ਜਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾ-ਭਾਰ ਹਨ। ਇਸੇ ਤਹਿਤ ਹੀ ਅੱਜ ਵੱਖ-ਵੱਖ ਪਾਰਟੀਆਂ ਨੇ ਜਲੰਧਰ ਜਿਮਨੀ ਚੋਣ ਲਈ ਨਾਮਜ਼ਦਗੀਆਂ ਭਰੀਆਂ ਗਈਆਂ। ਇਸੇ ਤਹਿਤ ਹੀ ਜਲੰਧਰ ਦੇ ਡੀਸੀ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਵੱਲੋਂ ਡੀਸੀ ਜਸਪ੍ਰੀਤ ਸਿੰਘ ਜ਼ਿਲਾ ਚੋਣ ਅਫਸਰ ਨੂੰ ਨਾਮਜ਼ਦਗੀ ਭਰੀ ਗਈ। ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਵੀ ਮੌਜ਼ੂਦ ਰਹੇ। ਨਾਮਜ਼ਦਗੀ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਅਹਿਮ ਮੁੱਦਿਆਂ ਉੱਤੇ ਗੱਲ ਵੀ ਰੱਖੀ ਗਈ।
ਜਲੰਧਰ ਤੋਂ ਗੁਰਜੰਟ ਸਿੰਘ ਵੱਲੋਂ ਅੱਜ ਨਾਮਜ਼ਦਗੀ ਭਰੀ:- ਇਸ ਦੌਰਾਨ ਹੀ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੇ ਉਮੀਦਵਾਰ ਜਲੰਧਰ ਤੋਂ ਗੁਰਜੰਟ ਸਿੰਘ ਵੱਲੋਂ ਅੱਜ ਨਾਮਜ਼ਦਗੀ ਭਰੀ ਗਈ ਹੈ। ਉੱਥੇ ਹੀ ਉਨ੍ਹਾਂ ਦੇ ਵੱਲੋਂ ਇਸ ਮੌਕੇ ਉੱਤੇ ਕਈ ਮੁੱਦਿਆਂ ਉੱਤੇ ਵੀ ਗੱਲ ਕੀਤੀ ਗਈ। ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਏਜੰਡਾ ਪੰਜਾਬ ਏਕਤਾ ਪੰਥ ਅਤੇ ਬਰਾਬਰਤਾ ਦੀ ਗੱਲ ਕਰਨਾ ਹੈ, ਜਿਸ ਨੂੰ ਲੈ ਕੇ ਇਨ੍ਹਾਂ ਦੀ ਪਾਰਟੀ ਹਰ ਵਰਗ ਦੇ ਲਈ ਕੰਮ ਕਰਦੀ ਆ ਰਹੀ ਹੈ ਅਤੇ ਕੰਮ ਕਰਦੀ ਰਹੇਗੀ। ਜਿਸ ਨੂੰ ਲੈ ਕੇ ਇਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਅੱਜ ਜਲੰਧਰ ਪੁੱਜੇ ਹਨ ਅਤੇ ਜਲੰਧਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਬਰਾਬਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹਨਾਂ ਦੇ ਉਮੀਦਵਾਰ ਗੁਰਜੰਟ ਸਿੰਘ ਨੂੰ ਵੋਟ ਪਾਉਣਗੇ।
ਮਨੂੰ ਸਮ੍ਰਿਤੀ ਉੱਤੇ ਬੈਨ:- ਇਸ ਮੌਕੇ ਉੱਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਮਨੂਵਾਦ ਦਾ ਇਹ ਖਾਤਮਾ ਕਰਨਗੇ ਅਤੇ ਜਿੱਤਣ ਤੋਂ ਬਾਅਦ ਜਿਉ ਮਨੂੰ ਸਮ੍ਰਿਤੀ ਦਾ ਗ੍ਰੰਥ ਹੈ, ਉਸ ਦੇ ਉੱਤੇ ਬੈਨ ਸਰਕਾਰ ਤੋਂ ਕਰਵਾਉਣਗੇ, ਕਿਉਂਕਿ ਇਹ ਮਨੁੱਖਤਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉੱਤੇ ਅਜਿਹਾ ਬੈਨ ਲਗਾਉਣਗੇ ਕਿ ਜਿਹੜਾ ਵੀ ਇਸ ਦੀ ਗੱਲ ਕਰੇ ਜਾਂ ਕਿਸੇ ਦੇ ਘਰ ਵਿੱਚੋਂ ਪਾਇਆ ਜਾਵੇ ਤਾਂ ਉਸ ਨੂੰ 15 ਸਾਲ ਤੱਕ ਦੀ ਜੇਲ੍ਹ ਹੋਵੇਗੀ।
ਪਾਕਿਸਤਾਨ ਬਾਰਡਰ ਖੋਲ੍ਹਣਾ ਚਾਹੁੰਦੇ ਹਨ:- ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਵਿੱਚ ਬਹੁਤ ਅਜਿਹਾ ਵਸਤੂਆਂ ਹਨ, ਜੋ ਜਲੰਧਰ ਵਿੱਚ ਹੀ ਬਣਦੀਆਂ ਹਨ ਤੇ ਪਹਿਲਾਂ ਗੁਜਰਾਤ ਬੰਬਈ ਤੇ ਦਿੱਲੀ ਜਾਂਦੀਆਂ ਹਨ। ਜਿਸ ਤੋਂ ਬਾਅਦ ਕੀ ਪਾਕਿਸਤਾਨ ਦੇ ਕਰਾਚੀ ਜਾਂਦਾ ਹੈ, ਜਿਸ ਤੋਂ ਬਾਅਦ ਕੀ ਪਾਕਿਸਤਾਨ ਦੇ ਪੰਜਾਬ ਦੇ ਸੂਬਿਆਂ ਵਿੱਚ ਉਸ ਨੂੰ ਵੇਚਿਆ ਜਾਂਦਾ ਹੈ। ਜਿਸ ਉੱਤੇ ਇਨ੍ਹਾਂ ਵੱਲੋਂ ਕਿਹਾ ਗਿਆ ਕਿ ਅਸੀਂ ਬਾਰਡਰ ਖੋਲ੍ਹਣਾ ਚਾਹੁੰਦੇ ਹਨ ਤਾਂ ਜੋ ਪਾਕਿਸਤਾਨ ਨਾਲ ਵਪਾਰ ਕੀਤਾ ਜਾ ਸਕੇ।
ਪਾਕਿਸਤਾਨ ਨਾਲ ਵਪਾਰ:- ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਉੱਤੇ ਆਰੋਪ ਲੱਗਦੇ ਹਨ, ਕਿ ਅਜਿਹਾ ਹੋਣ ਉੱਤੇ ਭਾਰਤ ਵਿੱਚ ਦਹਿਸ਼ਤ ਗਰਦੀ ਵਧੇਗੀ। ਜਿਸ ਉੱਤੇ ਉਹਨਾਂ ਕਿਹਾ ਕਿ ਚੀਨ ਵੱਲੋਂ ਲੱਦਾਖ ਦੇ ਖੇਤਰ ਵਿਚ 42 ਹਜ਼ਾਰ ਸਕੈਅਰ ਕਿਲੋਮੀਟਰ ਜ਼ਮੀਨ ਉੱਤੇ ਕਬਜ਼ਾ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਭਾਰਤ ਵਪਾਰ ਚੀਨ ਦੇ ਨਾਲ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਪਾਕਿਸਤਾਨ ਨੇ ਕਸ਼ਮੀਰ ਦਾ ਇਕ ਹਿੱਸਾ ਕਬਜ਼ੇ ਵਿੱਚ ਲਿਆ ਹੋਇਆ ਹੈ, ਪਰ ਉਸ ਦੇ ਬਾਵਜੂਦ ਬਾਘਾ ਬਾਰਡਰ ਖੋਲ੍ਹ ਕੇ ਪਾਕਿਸਤਾਨ ਨਾਲ ਪੰਜਾਬ ਵਪਾਰ ਕਿਉਂ ਨਹੀਂ ਕਰ ਸਕਦਾ। ਪ੍ਰੈਸ ਨੋਟ
ਇਹ ਵੀ ਪੜੋ:- ਸਾਬਕਾ ਸੀਐੱਮ ਚਰਨਜੀਤ ਚੰਨੀ ਦੀ ਮੁੜ ਹੋਵੇਗੀ ਪੇਸ਼ੀ, ਵਿਜੀਲੈਂਸ ਨੇ ਭੇਜਿਆ ਨੋਟਿਸ