ETV Bharat / state

ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਗੈਂਗਸਟਰ ਕਿਵੇਂ ਕਰਦੇ ਨੇ ਪਲਾਨਿੰਗ ਤਿਆਰ ? - what gangsters plan to do before committing an crime

ਪੰਜਾਬ ਵਿੱਚ ਗੈਂਗਸਟਰਵਾਦ ਵਧਦਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸ਼ਰੇਆਮ ਕਤਲ ਹੋ ਰਹੇ ਹਨ। ਇੰਨ੍ਹਾਂ ਵਾਰਦਾਤਾਂ ਨੂੰ ਲੈਕੇ ਪੰਜਾਬ ਦਾ ਆਵਾਮ ਸਹਿਮ ਦੇ ਮਾਹੌਲ ਵਿੱਚ ਜੀਅ ਰਿਹਾ ਹੈ। ਆਖਰ ਇੰਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਗੈਂਗਸਟਰ ਕਿਸ ਤਰ੍ਹਾਂ ਬਣਾਉਂਦੇ ਨੇ ਪੂਰੀ ਪਲਾਨਿੰਗ...ਵੇਖੋ ਇਸ ਖਾਸ ਰਿਪੋਰਟ ’ਚ

ਗੈਂਗਸਟਰ ਵਾਰਦਾਤ ਤੋਂ ਪਹਿਲਾਂ ਕਿਵੇਂ ਬਣਾਉਂਦੇ ਨੇ ਪਲਾਨਿੰਗ

author img

By

Published : Jun 7, 2022, 9:01 PM IST

ਜਲੰਧਰ: ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਗੈਂਗਸਟਰਾਂ ਵੱਲੋਂ ਪੰਜਾਬ ਵਿੱਚ ਨਾਮੀ ਹਸਤੀਆਂ ਦੇ ਕਤਲ ਨੂੰ ਲੈ ਕੇ ਪੰਜਾਬ ਦੇ ਪਾਰੋਂ ਹਥਿਆਰ ਅਤੇ ਬੰਦੇ ਬੁਲਾਏ ਜਾਂਦੇ ਹਨ ਅਤੇ ਇੱਕ ਨਿਸ਼ਚਿਤ ਸਮੇਂ ਵਿੱਚ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਪਹਿਲਾ ਗੈਂਗਸਟਰਾਂ ਦੀ ਕੀ ਹੁੰਦੀ ਹੈ ਪਲਾਨਿੰਗ। ਵੇਖੋ ਇਸ ਖਾਸ ਰਿਪੋਰਟ ’ਚ....

ਕਿਸੇ ਕਤਲ ਤੋਂ ਪਹਿਲਾਂ ਕਿਵੇਂ ਕੀਤੀ ਜਾਂਦੀ ਹੈ ਪੂਰੀ ਪਲਾਨਿੰਗ ? : ਗੈਂਗਸਟਰਾਂ ਵੱਲੋਂ ਕਿਸੇ ਵੀ ਵਾਰਦਾਤ ਨੂੰ ਅੰਜ਼ਾਮ ਦਿੱਤੇ ਜਾਣ ਤੋਂ ਪਹਿਲਾਂ ਆਪਣੀ ਇੱਕ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ। ਜਿਸ ਵੀ ਸ਼ਖ਼ਸ ਦੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਣਾ ਹੁੰਦਾ ਹੈ ਉਸ ਦੇ ਘਰ ਦੀ ਰੈਕੀ ਕੀਤੀ ਜਾਂਦੀ ਹੈ ਹਾਲਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਨਸਾਨ ਕਿਸਨੂੰ-ਕਿਸਨੂੰ ਮਿਲਦਾ ਹੈ , ਇਸ ਸਮੇਂ ਘਰੋਂ ਨਿਕਲਦਾ ਹੈ , ਕੋਈ ਇੱਕ ਖਾਸ ਸਮੇਂ ਜਿਸ ਵਿੱਚ ਉਹ ਰੋਜ਼ਾਨਾ ਘਰੋਂ ਨਿਕਲਦਾ ਹੈ ਅਤੇ ਉਸ ਦੇ ਨਾਲ ਉਸ ਮੌਕੇ ’ਤੇ ਕਿੰਨੇ ਲੋਕ ਹੁੰਦੇ ਹਨ। ਇੰਨ੍ਹਾਂ ਸਾਰੀਆਂ ਜਾਣਕਾਰੀਆਂ ਨੂੰ ਪਹਿਲਾਂ ਗੈਂਗਸਟਰਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇੱਕ ਸਮੇਂ ਸੁਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਫਿਰਕੂ ਤਰੀਕੇ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।

ਗੈਂਗਸਟਰ ਹਮੇਸ਼ਾਂ ਇੱਕ ਦੀ ਬਜਾਇ ਕਿਉਂ ਲੈਕੇ ਚੱਲਦੇ ਨੇ ਦੋ ਟੀਮਾਂ ? : ਇਹੀ ਨਹੀਂ ਵਾਰਦਾਤ ਵਾਲੇ ਦਿਨ ਦੋ ਟੀਮਾਂ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਹਨ। ਕਈ ਅਜਿਹੇ ਕਤਲ ਦੇ ਮਾਮਲੇ ਜਿੰਨ੍ਹਾਂ ਨੂੰ ਪੁਲੀਸ ਨੇ ਸੁਲਝਾਇਆ ਹੈ। ਉਨ੍ਹਾਂ ਨੂੰ ਦੇਖ ਕੇ ਸਾਫ ਲੱਗਦਾ ਹੈ ਕਿ ਤਕਰੀਬਨ ਜ਼ਿਆਦਾਤਰ ਮਾਮਲਿਆਂ ਵਿੱਚ ਗੈਂਗਸਟਰਾਂ ਵੱਲੋਂ ਦੋ ਟੀਮਾਂ ਬਣਾਈਆਂ ਜਾਂਦੀਆਂ ਹਨ ਅਤੇ ਕਦੀ ਵੀ ਉਨ੍ਹਾਂ ਵੱਲੋਂ ਇੱਕ ਟੀਮ ਦੇ ਸਹਾਰੇ ਕਿਸੇ ਕਤਲ ਨੂੰ ਅੰਜ਼ਾਮ ਨਹੀਂ ਦਿੱਤਾ ਗਿਆ। ਫਿਰ ਗੱਲ ਚਾਹੇ ਕੁਝ ਸਮਾਂ ਪਹਿਲੇ ਜਲੰਧਰ ਵਿੱਚ ਸੁਖਮੀਤ ਡਿਪਟੀ ਨਾਮ ਦੇ ਇੱਕ ਪੂਰਬ ਪਾਰਸ਼ਦ ਦਾ ਕਤਲ ਹੋਵੇ , ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਦਾ ਮਾਮਲਾ ਜਾਂ ਫਿਰ ਇੱਕ ਤਾਜ਼ਾ ਮਾਮਲਾ ਜਿਸ ਵਿਚ ਪੰਜਾਬ ਦੇ ਇੱਕ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ। ਇਨ੍ਹਾਂ ਸਾਰੀਆਂ ਵਾਰਦਾਤਾਂ ਵਿਚ ਗੈਂਗਸਟਰਾਂ ਦੀਆਂ ਦੋ ਟੀਮਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਸੁਖਬੀਰ ਸਿੰਘ ਡਿਪਟੀ ਪੂਰਬ ਪਾਰਸ਼ਦ ਦੇ ਕਤਲ ਦੇ ਮਾਮਲੇ ਵਿੱਚ ਇੰਨ੍ਹਾਂ ਗੈਂਗਸਟਰਾਂ ਵੱਲੋਂ ਦੋ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ ਸੀ ਜਿੰਨ੍ਹਾਂ ਵਿਚ ਇਕ ਨੇ ਡਿਪਟੀ ’ਤੇ ਹਮਲਾ ਕੀਤਾ ਅਤੇ ਦੂਸਰੀ ਟੀਮ ਨੂੰ ਬੈਕਅੱਪ ਦੇ ਤੌਰ ’ਤੇ ਰੱਖਿਆ ਗਿਆ। ਇਸੇ ਤਰ੍ਹਾਂ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਵੀ ਦੋ ਗੱਡੀਆਂ ਵਿੱਚ ਗੈਂਗਸਟਰ ਮੱਲੀਆ ਪਿੰਡ ਪਹੁੰਚੇ ਅਤੇ ਇੱਕ ਗੱਡੀ ਦੇ ਵਿੱਚ ਸਵਾਰ ਗੈਂਗਸਟਰਾਂ ਵੱਲੋਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਅੰਜ਼ਾਮ ਦਿੱਤਾ ਗਿਆ ਜਦਕਿ ਦੂਸਰੀ ਗੱਡੀ ਵਿੱਚ ਕੁਝ ਲੋਕ ਸੜਕ ’ਤੇ ਤੁਰਦੇ ਰਹੇ।

ਪੰਜਾਬ ਦੇ ਬਾਹਰੋਂ ਕਿਉਂ ਬੁਲਾਏ ਜਾਂਦੇ ਨੇ ਗੈਂਗਸਟਰ : ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਕਤਲ ਦੇ ਮਾਮਲੇ ਹਨ ਜਿੰਨ੍ਹਾਂ ਨੂੰ ਗੈਂਗਸਟਰਾਂ ਨੇ ਅੰਜ਼ਾਮ ਦਿੱਤਾ। ਇੰਨ੍ਹਾਂ ਸਾਰਿਆਂ ਕਤਲ ਦੇ ਮਾਮਲਿਆਂ ਵਿੱਚ ਇੱਕ ਚੀਜ਼ ਆਮ ਦੇਖੀ ਗਈ ਹੈ ਕਿ ਗੈਂਗਸਟਰਾਂ ਵੱਲੋਂ ਜਿਨ੍ਹਾਂ ਲੋਕਾਂ ਨੂੰ ਇਹ ਕੰਮ ਸੌਂਪਿਆ ਗਿਆ ਉਹ ਜ਼ਿਆਦਾਤਰ ਪੰਜਾਬ ਦੇ ਬਾਹਰੋਂ ਬੁਲਾਏ ਗਏ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਜਿਹੜੇ ਹਥਿਆਰ ਇਸਤੇਮਾਲ ਕਰਨ ਲਈ ਮੁਹੱਈਆ ਕਰਾਏ ਗਏ ਉਹ ਵੀ ਪੰਜਾਬ ਦੇ ਬਾਹਰੋਂ ਆਈ ਸੀ। ਤਾਜ਼ਾ ਮਾਮਲਾ ਜਲੰਧਰ ਵਿਖੇ ਅੰਤਰਰਾਸ਼ਟਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੈ ਜਿਸ ਦੀ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਤਕਰੀਬਨ ਸੁਲਝਾ ਲਿਆ ਹੈ ਅਤੇ ਇਸ ਦੇ ਮੁੱਖ ਸ਼ਾਜ਼ਿਸਕਰਤਾ ਹਰਵਿੰਦਰ ਸਿੰਘ ਉਰਫ ਫੌਜੀ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਚੁੱਕੀ ਹੈ। ਇਸ ਮਾਮਲੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਜ਼ਿਆਦਾਤਰ ਨੂੰ ਜਿਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਉਹ ਯੂਪੀ ਬਿਹਾਰ ਹਰਿਆਣਾ ਤੋਂ ਬੁਲਾਈ ਗਏ ਸੀ।

ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਪੂਰੀ ਕਹਾਣੀ: ਅੰਤਰਰਾਸ਼ਟਰੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਵਿੱਚ ਮੁੱਖ ਤੌਰ ’ਤੇ ਹਰਵਿੰਦਰ ਸਿੰਘ ਫੌਜੀ ਜੋ ਫੌਜ ਤੋਂ ਕੁਝ ਸਮਾਂ ਪਹਿਲਾਂ ਹੀ ਰਿਟਾਇਰ ਹੋਇਆ ਸੀ ਨੇ ਇਸ ਪੂਰੀ ਵਾਰਦਾਤ ਨੂੰ ਪਲੈਨਿੰਗ ਕਰਕੇ ਅੰਜ਼ਾਮ ਦਿੱਤਾ। ਸਭ ਤੋਂ ਪਹਿਲਾਂ ਬਿਹਾਰ ਯੂ ਪੀ ਅਤੇ ਹਰਿਆਣਾ ਤੋਂ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਬੰਦਿਆਂ ਹਾਇਰ ਕੀਤਾ ਗਿਆ ਜੋ ਪਹਿਲਾਂ ਵੀ ਇਸ ਤਰੀਕੇ ਦੇ ਕਈ ਕਤਲ ਦੀਆ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਸੀ। ਉਸ ਤੋਂ ਬਾਅਦ ਇਨ੍ਹਾਂ ਲੋਕਾਂ ਲਈ ਪੰਜਾਬ ਦੇ ਬਾਹਰੋਂ ਹੀ ਹਥਿਆਰ ਲਿਆ ਕੇ ਬਕਾਇਦਾ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ। ਪੂਰੀ ਟ੍ਰੇਨਿੰਗ ਤੋਂ ਬਾਅਦ ਸੰਗਰੂਰ ਦੀ ਇੱਕ ਲੜਕੀ ਨੇ ਇੰਨ੍ਹਾਂ ਦੀ ਰਿਹਾਇਸ਼ ਦਾ ਇੰਤਜਾਮ ਕੀਤਾ। ਇਸ ਮਾਮਲੇ ਵਿੱਚ ਹਰਵਿੰਦਰ ਸਿੰਘ ਫੌਜੀ ਨੇ ਸੰਦੀਪ ਨੰਗਲ ਅੰਬੀਆਂ ਦੀ ਪੂਰੀ ਤਰ੍ਹਾਂ ਰੇਕੀ ਕਰਵਾਈ ਅਤੇ ਉਸ ਤੋਂ ਬਾਅਦ ਸੰਦੀਪ ਨੰਗਲ ਅੰਬੀਆ ਦੇ ਕਤਲ ਵਾਲੇ ਦਿਨ ਇੰਨ੍ਹਾਂ ਨੇ ਆਪਣੀਆਂ ਦੋ ਟੀਮਾਂ ਬਣਾ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਿਨ੍ਹਾਂ ਵਿੱਚ ਇੱਕ ਟੀਮ ਨੇ ਸੰਦੀਪ ਨੰਗਲ ਅੰਬੀਆਂ ਦਾ ਗੋਲੀ ਮਾਰ ਕੇ ਕਤਲ ਕੀਤਾ ਅਤੇ ਦੂਸਰੇ ਟੀਮ ਬੈਕਅੱਪ ਦੇ ਤੌਰ ’ਤੇ ਰੱਖੀ ਗਈ।

ਵਾਰਦਾਤ ਤੋਂ ਬਾਅਦ ਵਾਹਨਾਂ ਨੂੰ ਕਿਉਂ ਛੱਡ ਭੱਜਦੇ ਨੇ ਗੈਂਗਸਟਰ ? : ਕਿਸੇ ਵੀ ਵਾਰਦਾਤ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਹੈ ਕਿ ਵਾਰਦਾਤ ਵਿੱਚ ਇਸਤੇਮਾਲ ਕੀਤੀਆਂ ਗਈਆਂ ਗੱਡੀਆਂ ਪੁਲਿਸ ਵੱਲੋਂ ਬਰਾਮਦ ਕਰ ਲਈਆਂ ਜਾਂਦੀਆਂ ਹਨ ਕਿਉਂਕਿ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਗੈਂਗਸਟਰ ਇੰਨ੍ਹਾਂ ਗੱਡੀਆਂ ਨੂੰ ਛੱਡ ਕੇ ਬਾਕੀ ਸਾਧਨਾਂ ਜ਼ਰੀਏ ਪੰਜਾਬ ਤੋਂ ਬਾਹਰ ਨਿਕਲ ਜਾਂਦੇ ਹਨ। ਜ਼ਿਆਦਾਤਰ ਗੈਂਗਸਟਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਣ ਲਈ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਰਦੇ ਹਨ ਅਤੇ ਇਸ ਤੋਂ ਪਹਿਲੇ ਉਹ ਆਪਣੇ ਹਥਿਆਰਾਂ ਨੂੰ ਵੀ ਇਕ ਚੁਣੀ ਹੋਈ ਖਾਸ ਥਾਂ ’ਤੇ ਲੁਕਾ ਦਿੰਦੇ ਹਨ ਤਾਂ ਕਿ ਕਿਸੇ ਵੀ ਨਾਕੇ ’ਤੇ ਰੋਕੇ ਜਾਣ ਉੱਪਰ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਨਾ ਹੋਣ।

ਸਿੱਧੂ ਮੂਸੇਵਾਲਾ ਦੇ ਕਤਲ ਦੀ ਕਿਸ ਤਰ੍ਹਾਂ ਹੋਈ ਪਲਾਨਿੰਗ ? : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਸਾਫ਼ ਹੋ ਜਾਂਦੀਆਂ ਹਨ ਕਿ ਕਤਲ ਦੇ ਵੇਲੇ ਗੈਂਗਸਟਰਾਂ ਵੱਲੋਂ ਪਹਿਲੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਵਾਈ ਗਈ। ਉਸ ਤੋਂ ਬਾਅਦ ਜਿਸ ਦਿਨ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਨਾਲ ਆਪਣੇ ਘਰੋਂ ਨਿਕਲਿਆ ਤਾਂ ਗੈਂਗਸਟਰਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਕਿ ਸਿੱਧੂ ਮੂਸੇਵਾਲਾ ਆਪਣੇ ਦੋ ਦੋਸਤਾਂ ਨਾਲ ਥਾਰ ਗੱਡੀ ਵਿੱਚ ਘਰੋਂ ਨਿਕਲਿਆ ਹੈ ਜਿਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਏ ਟੀਮ ਨੂੰ ਤਿਆਰ ਕਰ ਸਿੱਧੂ ਮੂਸੇਵਾਲਾ ਦੇ ਹਮਲੇ ਦੀ ਪਲਾਨਿੰਗ ਬਣਾਈ ਅਤੇ ਬੀ ਟੀਮ ਨੂੰ ਬੈਕਅੱਪ ਲਈ ਰੱਖਿਆ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਆਈਆਂ ਸੀਸੀਟੀਵੀ ਫੁਟੇਜ ਤੋਂ ਇਹ ਸਾਫ਼ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਜੋ ਗੈਂਗਸਟਰ ਉੱਥੇ ਆਏ ਸੀ ਉਨ੍ਹਾਂ ਕੋਲ ਇੱਕ ਬਲੈਰੋ ਅਤੇ ਇੱਕ ਕਰੋਲਾ ਗੱਡੀ ਸੀ। ਇਹੀ ਨਹੀਂ ਕਤਲ ਤੋਂ ਬਾਅਦ ਇੰਨ੍ਹਾਂ ਗੈਂਗਸਟਰਾਂ ਵੱਲੋਂ ਇਸਤੇਮਾਲ ਕੀਤੀਆਂ ਹੋਈਆਂ ਗੱਡੀਆਂ ਤਾਂ ਬਰਾਮਦ ਹੋ ਗਈਆਂ ਪਰ ਗੈਂਗਸਟਰਾਂ ਦੀ ਭਾਲ ਵਿੱਚ ਪੁਲਿਸ ਅੱਜ ਵੀ ਲੱਗੀ ਹੋਈ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਭੋਗ ਤੋਂ ਪਹਿਲਾਂ ਪੁਲਿਸ ਚੌਕਸ, ਵੱਡੇ ਇਕੱਠ ਨੂੰ ਲੈਕੇ ਇਸ ਤਰ੍ਹਾਂ ਦੇ ਕੀਤੇ ਪ੍ਰਬੰਧ

ETV Bharat Logo

Copyright © 2025 Ushodaya Enterprises Pvt. Ltd., All Rights Reserved.