ਜਲੰਧਰ: ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨੇੜੇ ਅਕਾਲ ਅਕੈਡਮੀ ਦੀ ਬੱਚਿਆਂ ਨਾਲ ਭਰੀ ਸਕੂਲ ਬੱਸ ਗਹਿਰੀ ਧੁੰਦ ਕਾਰਨ ਪਲਟ ਗਈ। ਜਦ ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਜਦੋ ਇਹ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤਾਂ ਗਹਿਰੀ ਧੁੰਦ ਕਰਕੇ ਇਹ ਹਾਦਸਾ ਹੋਇਆ ਹੈ।
ਦਰਅਸਲ ਸਕੂਲ ਬੱਸ ਦੇ ਸਾਹਮਣੇ ਅਚਾਨਕ ਇਕ ਟਰੱਕ ਆ ਗਿਆ, ਜਿਸ ਨਾਲ ਟੱਕਰ ਹੋਣ ਤੋਂ ਬਚਣ ਲਈ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨੂੰ ਕੱਚੇ ਵਿਚ ਉਤਾਰ ਦਿੱਤਾ ਅਤੇ ਬੱਸ ਪਲਟ ਗਈ। ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜੋ: ਮੋਹਾਲੀ ਦੀ ਹਰਲੀਨ ਨੇ ਵਧਾਇਆ ਪੰਜਾਬ ਦਾ ਮਾਣ, ਟੀ-20 ਵਿਸ਼ਵ ਕੱਪ ਲਈ ਮਹਿਲਾ ਕ੍ਰਿਕਟ ਟੀਮ 'ਚ ਹੋਈ ਚੋਣ
ਇਸ ਦੌਰਾਨ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਬੱਚਿਆਂ ਨੂੰ ਇਥੇ ਦੇ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਹੈ। ਇਸ ਪੂਰੀ ਘਟਨਾ ਵਿਚ ਬੱਸ ਦੇ ਡਰਾਈਵਰ ਦੀ ਸੂਝਬੂਝ ਕਰਕੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਿਓਂਕਿ ਜੇ ਬੱਸ ਦੀ ਟੱਕਰ ਟਰੱਕ ਨਾਲ ਹੋ ਜਾਂਦੀ ਤਾਂ ਸ਼ਾਇਦ ਮੰਜਰ ਕੁਝ ਹੋਰ ਹੁੰਦਾ।