ETV Bharat / state

ਹੈਦਰਾਬਾਦ ਐਨਕਾਉਂਟਰ ਨੂੰ ਲੈ ਕੇ ਦਲਬੀਰ ਕੌਰ ਨੇ ਦਿੱਤੀ ਵਧਾਈ - hyderabad encounter

ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਹੈਦਰਾਬਾਦ ਪੁਲਿਸ ਨੇ ਐਨਾਕਉਂਟਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਲੋਕਾਂ ਵਿੱਚ ਕਾਫ਼ੀ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ ਤੇ ਨਾਲ ਹੀ ਪਾਕਿਸਤਾਨ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਹੈਦਰਾਬਾਦ ਐਨਕਾਉਂਟਰ
ਦਲਬੀਰ ਕੌਰ
author img

By

Published : Dec 6, 2019, 5:59 PM IST

ਜਲੰਧਰ: ਹੈਦਰਾਬਾਦ ਪੁਲਿਸ ਨੇ ਮਹਿਲ ਡਾਕਟਰ ਜਬਰ ਜਨਾਹ ਤੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਐਨਕਾਉਂਟਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਹੈਦਰਾਬਾਦ ਪੁਲਿਸ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ। ਪੁਲਿਸ ਨੇ ਸਾਬਿਤ ਕਰ ਦਿੱਤਾ ਕਿ ਅਜਿਹੀ ਘਿਨੌਣੀ ਹਰਕਤ ਕਰਨ ਵਾਲੇ ਨੂੰ ਕਾਨੂੰਨ ਮੁਆਫ਼ ਨਹੀਂ ਕਰੇਗਾ।

ਵੀਡੀਓ

ਦਲਬੀਰ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮ ਬਹੁਤ ਹੀ ਸ਼ਲਾਘਾਯੋਗ ਹਨ ਕਿ ਰਾਤ ਨੂੰ ਜੇਕਰ ਕੋਈ ਮਹਿਲਾ ਆਪਣੇ ਘਰ ਸੁਰੱਖਿਅਤ ਜਾਣਾ ਚਾਹੁੰਦੀ ਹੈ ਤਾਂ ਉਹ ਪੁਲਿਸ ਨੂੰ ਇਨਫਾਰਮ ਕਰ ਆਪਣੇ ਘਰ ਸੁਰੱਖਿਅਤ ਜਾ ਸਕਦੀ ਹੈ।

ਦੱਸ ਦਈਏ, ਹੈਦਰਾਬਾਦ ਵਿੱਚ ਮਹਿਲਾ ਡਾਕਟਰ ਦੇ ਦੋਸ਼ੀਆਂ ਦਾ ਐਨਕਾਉਂਟਰ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਅਜਿਹੀ ਸੋਚ ਰੱਖਣ ਵਾਲਿਆਂ ਦੇ ਮਨ ਵਿੱਚ ਵੀ ਡਰ ਬੈਠ ਗਿਆ ਹੋਵੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਇੰਨੇ ਘੱਟ ਸਮੇਂ ਵਿੱਚ ਦੇ ਦਿੱਤੀ ਗਈ ਹੈ। ਪਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਜਿਹੀ ਸੋਚ ਰੱਖਣ ਵਾਲੇ ਦੀ ਸੋਚ ਤੇ ਲਗਾਮ ਪੈਂਦੀ ਹੈ ਜਾਂ ਨਹੀ।

Intro:ਹੈਦਰਾਬਾਦ ਵਿੱਚ ਇੱਕ ਡਾਕਟਰ ਦੇ ਨਾਲ ਰੇਪ ਕੇਸ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਹੈਦਰਾਬਾਦ ਦੀ ਪੁਲਿਸ ਨੇ ਉਨ੍ਹਾਂ ਦੋਸ਼ੀਆਂ ਦੇ ਨਾਲ ਹੋਈ ਮੁੱਠਭੇੜ ਵਿੱਚ ਉਨ੍ਹਾਂ ਦੋਸ਼ੀਆਂ ਦਾ ਐਨਕਾਊਂਟਰ ਕਰ ਉਨ੍ਹਾਂ ਨੂੰ ਮਾਰ ਦਿੱਤਾ ਹੈ। ਇਸ ਦੇ ਦੂਸਰੇ ਪਾਸੇ ਮਹਿਲਾਵਾਂ ਵਿੱਚ ਇਸ ਦੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਕੀ ਇੰਨੀ ਕਿ ਇੰਨਾ ਕਿ ਇਨ੍ਹਾਂ ਆਰੋਪੀਆਂ ਨੂੰ ਇੱਕ ਹਫ਼ਤੇ ਦੇ ਵਿੱਚ ਹੀ ਸਜ਼ਾ ਦੇ ਦਿੱਤੀ ਗਈ ਹੈ ਇਸ ਦੇ ਚੱਲਦੇ ਹੀ ਪਾਕਿਸਤਾਨ ਵਿਚ ਮਾਰੇ ਗਏ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਤੇ ਕਿਹਾ ਹੈ ਕਿ ਹੈਦਰਾਬਾਦ ਪੁਲੀਸ ਵੱਲੋਂ ਇਨ੍ਹਾਂ ਆਰੋਪੀਆਂ ਦਾ ਐਨਕਾਊਂਟਰ ਕਰ ਇਨ੍ਹਾਂ ਨੂੰ ਇਨ੍ਹਾਂ ਦੇ ਕੀਤੇ ਦੀ ਸਜਾ ਦੇ ਦਿੱਤੀ ਹੈ ਅਜਿਹੇ ਆਰੋਪੀਆਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ।

Body:ਇਸ ਤੇ ਪਾਕਿਸਤਾਨ ਵਿਚ ਮਾਰੇ ਗਏ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਕਹਿਣਾ ਹੈ ਕੀ ਹੈਦਰਾਬਾਦ ਪੁਲੀਸ ਵੱਲੋਂ ਅਜਿਹੇ ਦੋਸ਼ੀਆਂ ਨੂੰ ਏਦਾਂ ਦੀ ਹੀ ਸਜ਼ਾ ਮਿਲਣੀ ਚਾਹੀਦੀ ਹੈ। ਇਨ੍ਹਾਂ ਦੋਸ਼ੀਆਂ ਦਾ ਐਨਕਾਊਂਟਰ ਕਰ ਹੈਦਰਾਬਾਦ ਪੁਲਿਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਜਿਹੀ ਘਿਨੌਣੀ ਹਰਕਤ ਕਰਨ ਵਾਲੇ ਨੂੰ ਕਾਨੂੰਨ ਮੁਆਫ ਨਹੀਂ ਕਰੇਗਾ। ਇਸ ਤੇ ਦਲਬੀਰ ਕੌਰ ਨੇ ਹੈਦਰਾਬਾਦ ਪੁਲੀਸ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ।
ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਅਪਰਾਧਿਕ ਸੋਚ ਰੱਖਣ ਵਾਲਿਆਂ ਦੇ ਮਨ ਵਿੱਚ ਡਰ ਰਹੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮ ਬਹੁਤ ਹੀ ਸਰਹਿਣੀਆਂ ਹਨ ਕਿ ਰਾਤ ਨੂੰ ਜੇਕਰ ਕੋਈ ਮਹਿਲਾ ਆਪਣੇ ਘਰ ਸੁਰੱਖਿਅਤ ਜਾਣਾ ਚਾਹੁੰਦੀ ਹੈ ਤਾਂ ਉਹ ਪੁਲਿਸ ਨੂੰ ਇਨਫਾਰਮ ਕਰ ਆਪਣੇ ਘਰ ਸੁਰੱਖਿਅਤ ਜਾ ਸਕਦੀ ਹੈ।ਪੰਜਾਬ ਪੁਲੀਸ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਸੁਰੱਖਿਅਤ ਛੱਡ ਕੇ ਆਵੇਗੀ ਇਹ ਸੁਵਿਧਾ ਰਾਤ ਨੌਂ ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤੱਕ ਹੋਵੇਗੀ। ਪਰ ਇਸ ਤੇ ਉਨ੍ਹਾਂ ਕਿਹਾ ਕਿ ਇੱਕ ਮਹਿਲਾ ਪੱਤਰਕਾਰ ਨੇ ਜਦੋਂ ਇਸ ਸਰਕਾਰ ਦੀ ਮੁਹਿੰਮ ਦੇ ਤਹਿਤ ਜਦੋਂ ਪੁਲੀਸ ਨੂੰ ਇਨਫਾਰਮ ਕੀਤਾ ਤਾਂ ਪੁਲੀਸ ਇੱਕ ਘੰਟੇ ਬਾਅਦ ਉੱਥੇ ਪੁੱਜੀ ਜਿਸ ਤੇ ਦਲਬੀਰ ਕੌਰ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੁਲਿਸ ਨੂੰ ਇਸ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਜੇਕਰ ਇਸ ਵਿੱਚ ਸੁਧਾਰ ਨਹੀਂ ਲਿਆਇਆ ਜਾਂਦਾ ਤਾਂ ਇਸ ਮੁਹਿੰਮ ਨੂੰ ਲਾਗੂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ।

ਬਾਈਟ: ਦਲਬੀਰ ਕੌਰ

Conclusion:ਹੈਦਰਾਬਾਦ ਵਿੱਚ ਮਹਿਲਾ ਡਾਕਟਰ ਦੇ ਦੋਸ਼ੀਆਂ ਦਾ ਇਨਕਾਊਂਟਰ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਅਜਿਹੀ ਸੋਚ ਰੱਖਣ ਵਾਲਿਆਂ ਦੇ ਮਨ ਵਿੱਚ ਵੀ ਡਰ ਬੈਠ ਗਿਆ ਹੋਵੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਇੰਨੇ ਘੱਟ ਸਮੇਂ ਵਿੱਚ ਦੇ ਦਿੱਤੀ ਗਈ ਹੈ। ਪਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਜਿਹੀ ਸੋਚ ਰੱਖਣ ਵਾਲੇ ਦੀ ਸੋਚ ਤੇ ਲਗਾਮ ਪੈਂਦੀ ਹੈ ਜਾਂ ਨਹੀ।
ETV Bharat Logo

Copyright © 2025 Ushodaya Enterprises Pvt. Ltd., All Rights Reserved.