ਜਲੰਧਰ : ਜ਼ਿਲ੍ਹਾ ਜਲੰਧਰ ਵਿੱਚ ਰਬੜ ਦੀਆਂ ਕੈਂਚੀ ਚੱਪਲਾਂ ਦਾ (Business of rubber scissors slippers) ਕਾਰੋਬਾਰ 1955 ਦੇ ਨੇੜੇ ਸ਼ੁਰੂ ਹੋਇਆ ਸੀ। ਉਸ ਵੇਲੇ ਜਲੰਧਰ ਦੇਸ਼ ਦਾ ਇੱਕ ਮੁੱਖ ਉਦਯੋਗਿਕ ਨਗਰ ਗਿਣਿਆ ਜਾਂਦਾ ਸੀ। ਜਲੰਧਰ ਵਿੱਚ ਰਬੜ ਉਦਯੋਗ ਬਹੁਤ ਸਾਰੀਆਂ ਚੀਜ਼ਾਂ ਦੀ ਮੈਨੂਫੈਕਚਰਿੰਗ ਕਰਦਾ ਹੈ ਜਿਸ ਵਿੱਚ ਵੱਖ-ਵੱਖ ਤਰੀਕੇ ਦੀਆਂ ਚੱਪਲਾਂ , ਬੂਟ ,ਟਾਇਰ ਮੁੱਖ ਪਰ ਇਹਨਾਂ ਸਬ ਵਿਚ ਜਲੰਧਰ ਅੰਦਰ ਸਭ ਤੋਂ ਜਿਆਦਾ ਕਾਰੋਬਾਰ ਰਬੜ ਦੀਆਂ ਕੈਂਚੀ ਚੱਪਲਾਂ ਦਾ ਸੀ ।
400 ਵਿੱਚੋਂ 60 ਇਕਾਈਆਂ ਹੀ ਰਹਿ ਗਈਆਂ : ਇਕ ਸਮੇਂ ਪੂਰੇ ਦੇਸ਼ ਦਾ 60 ਪਰਸੈਂਟ ਰਬੜ ਦੀਆ ਕੈਂਚੀ ਚੱਪਲਾਂ (60 percent rubber scissor slippers) ਦਾ ਕੰਮ ਸਿਰਫ ਜਲੰਧਰ ਵਿਚ ਹੁੰਦਾ ਸੀ । ਅੱਜ ਇੱਥੇ ਇਸ ਉਦਯੋਗ ਦੀਆਂ 400 ਵਿੱਚੋਂ ਮਹਿਜ 60 ਇਕਾਈਆਂ ਰਹਿ ਗਈਆਂ ਹਨ । ਰਬੜ ਚੱਪਲਾਂ ਦੇ ਨਿਰਮਾਤਾ ਰਾਕੇਸ਼ ਬਹਿਲ ਦੱਸਦੇ ਨੇ ਕਿ ਇਸ ਕਾਰੋਬਾਰ ਤੋਂ ਜਿਆਦਾਤਰ ਲੋਕ ਜਾਂ ਤਾਂ ਆਪਣੀਆਂ ਫੈਕਟਰੀਆਂ ਦੂਸਰੇ ਸੂਬਿਆਂ ਵਿਚ ਲੈ ਗਏ ਨੇ ਜਾਂ ਇਹ ਕੰਮ ਹੀ ਛੱਡ ਗਏ ਹਨ।
ਉਨ੍ਹਾਂ ਮੁਤਾਬਕ 90 ਦੇ ਦਹਾਕੇ ਤੱਕ ਇਹ ਕੰਮ ਬਹੁਤ ( 90s this work was going on very well) ਵਧੀਆ ਚਲ ਰਿਹਾ ਸੀ, ਪਰ ਉਸ ਤੋਂ ਬਾਅਦ ਚਾਈਨਾ ਤੋਂ ਇਹ ਮਾਲ ਇੰਪੋਰਟ ਹੋਣ ਲਗ ਗਿਆ ਜਿਸ ਕਰਕੇ ਇੱਕ ਸਮਾਂ ਐਸਾ ਆਇਆ ਕਿ ਇਹ ਉਦਯੋਗ ਖਤਮ ਹੋਣ ਦੀ ਕਗਾਰ ਉੱਤੇ ਆ ਗਿਆ,ਪਰ ਬਾਵਜੂਦ ਇਸਦੇ ਕੁੱਝ ਲੋਕਾਂ ਨੇ ਇਸ ਨੂੰ ਸੰਭਾਲਿਆ ਜੋ ਅੱਜ ਵੀ ਇਹ ਕੰਮ ਕਰ ਰਹੇ ਹਨ।ਇਸ ਕੰਮ ਵਿਚ ਕਮੀ ਆਉਣ ਦਾ ਦੂਸਰਾ ਕਾਰਨ ਸਰਕਾਰ ਦੀਆਂ ਗਲਤ ਪੋਲਸੀਆਂ ਵੀ ਦੱਸੀਆਂ ਜਾਂਦੀਆਂ ਹਨ। ਉਹ ਦੱਸਦੇ ਨੇ ਕਿ ਜਦ ਇਸ ਕੰਮ ਵਿੱਚ ਇੱਕਦਮ ਕਮੀ ਆਈ ਤਾਂ ਸਰਕਾਰ ਨੇ ਕਾਰੋਬਾਰੀਆਂ ਦਾ ਹੱਥ ਨਹੀਂ ਫੜਿਆ, ਜੇ ਉਸ ਸਮੇਂ ਦੀਆਂ ਸਰਕਾਰਾਂ ਪੰਜਾਬ ਵਿਚ ਕਾਰੋਬਾਰੀਆਂ ਦੀ ਗੱਲ ਸੁਣਦੀ ਤਾਂ ਅੱਜ ਇੱਹ ਉਦਯੋਗ ਨਾ ਹੀ ਪੰਜਾਬ ਤੋਂ ਖਤਮ ਹੁੰਦਾ ਅਤੇ ਨਾ ਹੀ ਬਾਹਰ ਜਾਂਦਾ।
ਮਸ਼ੀਨੀਕਰਨ ਉਦਯੋਗ ਘਟਣ ਦਾ ਇੱਕ ਕਾਰਨ : ਰਾਕੇਸ਼ ਬਹਿਲ ਮੁਤਾਬਕ ਪਹਿਲੇ ਰਬੜ ਦੀਆਂ ਕੈਂਚੀ ਚੱਪਲਾਂ (Making rubber scissors slippers) ਬਣਾਉਣ ਦਾ ਇਹ ਸਾਰਾ ਕੰਮ ਲੇਬਰ ਕਰਦੀ ਸੀ। ਪਰ ਜਦ ਇਸ ਦਾ ਮਸ਼ੀਨੀਕਰਨ ਹੋਇਆ ਉਸ ਵੇਲੇ ਮੁਸ਼ਕਿਲਾਂ ਹੋਰ ਵੱਧ ਗਈਆਂ । ਉਨ੍ਹਾਂ ਮੁਤਾਬਕ ਜਲੰਧਰ ਵਿਖੇ ਕਾਰੋਬਾਰੀਆਂ ਨੇ ਇਹ ਮਸ਼ੀਨਾਂ ਲੈ ਲਈਆਂ ਪਰ ਜਦ ਕੋਈ ਮਸ਼ੀਨ ਖ਼ਰਾਬ ਹੁੰਦੀ ਸੀ ਤਾਂ ਉਸਨੂੰ ਠੀਕ ਕਰਵਾਉਣ ਲਈ ਦਿੱਲੀ ਜਾਣਾ ਪੈਂਦਾ ਸੀ, ਜਿਸ ਵਿਚ ਕਈ ਕਈ ਦਿਨ ਲਗ ਜਾਂਦੇ ਸਨ, ਇਸੇ ਕਰਕੇ ਕੰਮ ਦੇ ਵੱਡੇ ਕਾਰੋਬਾਰੀ ਪੰਜਾਬ ਤੋਂ ਆਪਣਾ ਕੰਮ ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿਖੇ ਲਏ ਗਏ ।
ਇਹ ਵੀ ਪੜ੍ਹੋ: Parali Burn Issue: ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੇ ਤੋੜੇ ਰਿਕਾਰਡ
ਪੰਜਾਬ ਦਾ ਦੇਸ਼ ਦੇ ਬਾਕੀ ਸੂਬਿਆਂ ਤੋਂ ਦੂਰ ਹੋਣ ਕਰਕੇ ਵੀ ਪਿਆ ਫਰਕ : ਨੌਜਵਾਨ ਕਾਰੋਬਾਰੀ ਸ਼ਰਦ ਬਹਿਲ ਦੇ ਮੁਤਾਬਕ ਰਬੜ ਦੀਆਂ ਚੱਪਲਾਂ ਦਾ ਇਹ ਕਾਰੋਬਾਰ ਜੋ ਕਿਸੇ ਸਮੇ ਸਭ ਤੋਂ ਜਿਆਦਾ ਪੰਜਾਬ ਵਿਚ ਹੁੰਦਾ ਸੀ ਅੱਜ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਚਲਾ ਗਿਆ ਹੈ। ਉਨ੍ਹਾਂ ਮੁਤਾਬਕ ਅੱਜ ਦਿੱਲੀ ,ਜੈਪੁਰ ਵਰਗੇ ਸ਼ਹਿਰਾਂ ਤੋਂ ਜਿੰਨਾ ਸਮਾਂ ਦੇਸ਼ ਦੇ ਦੂਸਰੇ ਸੂਬਿਆਂ ਵਿਚ ਮਾਲ ਭੇਜਂ ਦਾ ਲੱਗਦਾ ਹੈ ਜਲੰਧਰ ਤੋਂ ਇਹ ਸਮਾਂ ਕੀਤੇ ਜਿਆਦਾ ਲੱਗਦਾ ਹੈ ਜਿਸ ਕਰਕੇ ਇਥੇ ਗ੍ਰਾਹਕ ਨਹੀਂ ਰਹੇ ਜਿੰਨੇ ਬਾਕੀ ਸ਼ਹਿਰਾਂ ਵਿੱਚ ਹਨ ।