ਜਲੰਧਰ: ਰੋਜ਼ੀ ਰੋਟੀ ਖਾਤਰ ਅਮਰੀਕਾ ਗਏ ਪਿੰਡ ਤਲਵੰਡੀ ਕੂਕਾ (ਕਪੂਰਥਲਾ) ਦੇ ਨੌਜਵਾਨ ਰਾਜਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਵੱਡਾ ਪਹਾੜ ਟੱੁਟ ਗਿਆ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਮਾਂ ਵੱਲੋਂ ਆਪਣੇ ਪੁੱਤਰ ਨੂੰ ਅਵਾਜ਼ਾ ਮਾਰ ਕੇ ਬੁਲਾਇਆ ਜਾ ਰਿਹਾ ਹੈ। ਇਸ ਖ਼ਬਰ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। ਹਰ ਕੋਈ ਰਾਜਿਵੰਦਰ ਨੂੰ ਯਾਦ ਕਰ ਰਿਹਾ ਹੈ ਅਤੇ ਪੂਰੇ ਪਿੰਡ ਵੱਲੋਂ ਪੀੜਤ ਪਰਿਵਾਰ ਨਾਲ ਖੜ੍ਹਨ ਦੀ ਗੱਲ ਆਖੀ ਜਾ ਰਹੀ ਹੈ। ਹਰ ਕੋਈ ਰਾਜਵਿੰਦਰ ਦੀ ਮਾਂ ਅਤੇ ਪਿਤਾ ਨੂੰ ਦਿਲਾਸਾ ਦੇ ਰਿਹਾ ਹੈ ਪਰ ਦੋਵੇਂ ਆਪਣੇ ਹੰਝੂ ਨਹੀਂ ਰੋਕ ਪਾ ਰਹੇ। ਰਾਜਵਿੰਦਰ ਦੀ ਮਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਆਪਣੇ ਪੁੱਤਰ ਤੋਂ ਬਿਨ੍ਹਾਂ ਇੱਕ ਮਿੰਟ ਵੀ ਨਹੀਂ ਰਹਿ ਸਕਦੀ।
ਕਦੋਂ ਗਿਆ ਸੀ ਰਾਜਵਿੰਦਰ ਅਮਰੀਕਾ: ਕਾਬਲੇਜ਼ਿਕਰ ਹੈ ਕਿ ਰਾਜਵਿੰਦਰ ਸਿੰਘ 2018 ਵਿੱਚ ਅਮਰੀਕਾ ਗਿਆ ਸੀ ਅਤੇ ਟਰਾਲੇ ਚਲਾਉਂਦਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਘਰ ਦੇ ਹਾਲਾਤਾਂ ਨੂੰ ਸੁਧਾਰਣ ਲਈ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਾਹਰ ਭੇਜਿਆ ਸੀ ਪਰ ਉਨ੍ਹਾਂ ਨੂੰ ਨਹੀਂ ਸੀ ਕਿ ਉਨ੍ਹਾਂ ਦੇ ਪੱੁਤਰ ਨੇ ਕਦੇ ਵਾਪਸ ਹੀ ਨਹੀਂ ਆਉਣਾ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਉਹ ਹੁਣ ਪੱਕਾ ਹੋ ਗਿਆ ਸੀ ਅਤੇ ਕੁੱਝ ਦਿਨਾਂ ਵਿੱਚ ਉਸ ਨੂੰ ਗਰੀਨ ਕਾਰਡ ਮਿਲਣ ਵਾਲਾ ਸੀ।
ਫੋਨ 'ਤੇ ਮਿਲੀ ਪੁੱਤਰ ਦੀ ਮੌਤ ਦੀ ਖ਼ਬਰ: ਤਰਲੋਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਅਮਰੀਕਾ ਰਹਿੰਦੇ ਪਰਿਵਾਰਿਕ ਮੈਂਬਰਾਂ ਦਾ ਫੋਨ ਆਇਆ ਜਿਨ੍ਹਾਂ ਨੇ ਇਸ ਘਟਨਾ ਬਾਰੇ ਉਨ੍ਹਾਂ ਨੂੰ ਦੱਸਿਆ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਸ਼ਹਿਰ ਸਮਾਨ ਲੈਣ ਗਿਆ ਸੀ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮੌਕੇ 'ਤੇ ਹੀ ਰਾਜਵਿੰਦਰ ਨੇ ਦਮ ਤੌੜ ਦਿੱਤਾ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸਰਕਾਰ ਨੂੰ ਅਪੀਲ: ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆੳਂਦਾ ਜਾਵੇ ਤਾਂ ਜੋ ਪਰਿਵਾਰ ਆਪਣੇ ਪੁੱਤਰ ਦੇ ਆਖਰੀ ਦਰਸ਼ਨ ਕਰ ਸਕੇ ਅਤੇ ਰਸਮਾਂ- ਰਿਵਾਜ਼ਾਂ ਨਾਲ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਕੇ ਉਸ ਨੂੰ ਅੰਮਿਤ ਵਿਦਾਈ ਦੇ ਸਕਣ। ਹੁਣ ਵੇਖਣਾ ਹੋਵੇਗਾ ਕਿ ਆਖਰ ਕਾਰ ਭਾਰਤ ਸਰਾਕਰ ਵੱਲੋਂ ਕਦੋਂ ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਆ ਲੇ ਉਸ ਦੇ ਮਾਪਿਆਂ ਹਾਲੇ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Firing In Amritsar: ਗੱਡੀ ਪਾਸੇ ਕਰਨ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਚੱਲੀਆਂ ਗੋਲੀਆਂ, ਨੌਜਵਾਨ ਜ਼ਖ਼ਮੀ