ਜਲੰਧਰ: ਪੁਲਿਸ ਨੇ ਜਲੰਧਰ ਦੇ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਲੜਕੀਆਂ ਨੂੰ ਗਲ਼ਤ ਤਰੀਕੇ ਨਾਲ ਵਿਦੇਸ਼ ਭੇਜਣ ਵਾਲਿਆਂ 'ਤੇ ਜਾਂਚ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ। ਉਸ ਦੀ ਇੱਕ ਟੀਮ ਨੇ ਜਲੰਧਰ ਦੇ ਮਕਬੁੂਨਪੁਰੇ ਟਰੈਵਲ ਏਜੰਟ 'ਤੇ ਰੇਡ ਕੀਤੀ।
ਇਸ ਵਿਸ਼ੇ 'ਤੇ ਡੀਸੀਪੀ ਬਲਕਾਰ ਸਿੰਘ ਨੇ ਦੱਸਿਆ ਕਿ ਮਕਬੁੂਨਪੁਰੇ ਟਰੈਵਲਰ ਏਜੰਟ 'ਤੇ ਏਸੀਪੀ ਕਮਲਜੀਤ ਸਿੰਘ ਅਤੇ ਏ ਸੀ ਪੀ ਗੁਰਪ੍ਰੀਤ ਸਿੰਘ ਕਿੰਗਰਾ ਦੀ ਟੀਮ ਵੱਲੋਂ ਰੇਡ ਕੀਤੀ ਗਈ। ਉਸ ਦੀ ਪਹਿਚਾਹਣ ਤਰਲੋਚਨ ਸਿੰਘ ਵਜੋਂ ਹੋਈ ਹੈ ਜੋ ਕਿ ਫਰਜੀ ਤਰੀਕਿਆਂ ਨਾਲ ਲੜਕੀਆਂ ਨੂੰ ਵਿਦੇਸ਼ ਭੇਜਦਾ ਸੀ। ਤਰਲੋਚਨ ਸਿੰਘ ( ਟੀ ਐੱਸ ਇੰਟਰਪ੍ਰਾਈਜਜ ) ਨਿਵਾਸੀ ਸ਼ੇਰ ਸਿੰਘ ਕਾਲੋਨੀ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਰਿਆਤ ਬਾਹਰਾ ਯੂਨੀਵਰਸਿਟੀ 'ਚ ਪ੍ਰੋਟੀਨ ਦੀ ਬਾਇਓਕੈਮਿਸਟਰੀ 'ਤੇ ਵਿਸ਼ੇਸ਼ ਲੈਕਚਰ
ਉਨ੍ਹਾਂ ਨੇ ਕਿਹਾ ਜਦੋਂ ਉਸ ਦੀ ਦੁਕਾਨ 'ਤੇ ਰੇਡ ਕੀਤੀ ਤਾਂ ਉਸ ਤੋਂ 159 ਪਾਸਪੋਰਟ ਨੂੰ ਬਰਾਮਦ ਕੀਤਾ ਗਿਆ ਜਿਸ ਚੋਂ 105 ਪਾਸਪੋਰਟ ਅਵੈਧ ਸਨ। ਪੁਲਿਸ ਨੇ ਦੱਸਿਆ ਕਿ ਜਦੋ ਉਨ੍ਹਾਂ ਪਾਸਪੋਰਟ ਦੀ ਜਾਂਚ ਕੀਤਾ ਤਾਂ ਉਹ 2017 'ਚ ਹੀ ਐਕਸਪਾਇਰ ਹੋ ਗਏ ਸੀ।
ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਵਿਰੁੱਧ ਡਵੀਜ਼ਨ ਨੂੰ 4 ਦੇ ਤਹਿਤ ਪਾਸ ਪੋਰਟ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।