ਜਲੰਧਰ: ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ (Protest against Punjab Government) ਦੇ ਰਹੇ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ। ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਦੀ ਕੋਠੀ ਬਾਹਰ ਪਿਛਲੇ 7 ਦਿਨਾਂ ਤੋਂ ਧਰਨਾ ਦੇ ਰਹੇ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ (E.T.T. Tate Pass Teachers) ਦੀ ਮੰਗ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ (Teachers) ਨੇ ਕਿਹਾ ਕਿ ਉਨ੍ਹਾਂ ਦਾ ਇੱਕ ਸਾਥੀ ਪਿਛਲੇ 20 ਦਿਨਾਂ ਤੋਂ ਚੰਡੀਗੜ੍ਹ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਹੋਇਆ ਹੈ, ਪਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ।
ਉੱਥੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ (Teachers) ਨੇ ਦੱਸਿਆ ਕਿ ਜਦੋਂ ਇਨ੍ਹਾਂ ਨੂੰ ਪੱਕੇ ਤੌਰ ‘ਤੇ ਰੱਖਿਆ ਗਿਆ ਸੀ ਉਦੋਂ ਉਨ੍ਹਾਂ ਦੀ ਤਨਖਾਹ 45 ਹਜ਼ਾਰ ਸੀ। ਜਿਸ ‘ਤੇ ਕਈ ਅਧਿਆਪਕਾਂ (Teachers) ਵੱਲੋਂ ਆਪਣੇ ਘਰਾਂ ਅਤੇ ਹੋਰ ਕੰਮਾਂ ਨੂੰ ਲੈ ਕੇ ਲੋਨ ਵੀ ਦਿੱਤਾ ਗਿਆ, ਪਰ ਹੁਣ ਅਚਾਨਕ ਵਿਭਾਗ ਵੱਲੋਂ ਇਨ੍ਹਾਂ ਦੀ ਤਨਖਾਹਾਂ ਨੂੰ ਅੱਧਾ ਕਰ ਦਿੱਤਾ ਗਿਆ, ਜਿਸ ਕਾਰਨ ਇਨ੍ਹਾਂ ਦੀ ਤਨਖਾਹਾਂ ਹੁਣ ਸਿਰਫ਼ 25 ਹਜ਼ਾਰ ਹੀ ਰਹਿਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਉਹ ਇਸ ਤਨਖਾਹ ਨਾਲ ਲੋਨ ਦੀਆਂ ਕਿਸ਼ਤਾ ਉਤਾਰਨ ਜਾ ਫਿਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ, ਉਨ੍ਹਾਂ ਕਿਹਾ ਕਿ ਅਸੀਂ ਉੱਚ ਸਿੱਖਿਆ ਪ੍ਰਾਪਤ ਕਰਕੇ ਸੜਕਾਂ ‘ਤੇ ਆਪਣੇ ਹੱਕਾਂ ਲਈ ਰੁਲ ਰਹੇ ਹਾਂ, ਪਰ ਦੂਜੇ ਪਾਸੇ ਮੰਤਰੀਆਂ ਅਤੇ ਵਿਧਾਇਕਾਂ (Ministers and MLAs) ਦੇ ਬੱਚਿਆ ਬਿਨ੍ਹਾਂ ਉੱਚ ਸਿੱਖਿਆ ਪ੍ਰਾਪਤ ਕਰੇ ਹੀ ਘਰ ਬੈਠ ਕੇ ਉੱਚ ਅਹੁਦੇ ਵਾਲੀਆ ਨੌਕਰੀਆਂ ਪ੍ਰਾਪਤ ਕਰ ਰਹੇ ਹਨ। ਜਿਸ ਨੂੰ ਇਨ੍ਹਾਂ ਅਧਿਆਪਕਾਂ ਨੇ ਕਾਂਗਰਸ ਸਰਕਾਰ (Congress Government) ਦਾ ਪੰਜਾਬ ਦੇ ਆਮ ਲੋਕਾਂ ਨਾਲ ਧੱਕੇਸ਼ਾਹੀ ਦੱਸਿਆ।
ਉੱਥੇ ਹੀ ਮੋਰਚੇ ‘ਤੇ ਬੈਠੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਸਥਾਨਕ ਗੁਰਦੁਆਰੇ ਵਿੱਚ ਜਾ ਕੇ ਆਪਣੇ ਨਹਾਉਣ ਅਤੇ ਕੱਪੜੇ ਧੋਣ ਦਾ ਕੰਮ ਕਰ ਲੈਂਦੀਆਂ ਸਨ, ਪਰ ਹੁਣ ਇੱਥੇ ਸਿਆਸੀ ਦਬਾਅ ਕਰਕੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ ਗਿਆ ਹੈ, ਤਾਂ ਜੋ ਮਹਿਲਾਵਾਂ ਨੂੰ ਮਜ਼ਬੂਰ ਕਰਕੇ ਮੋਰਚੇ ਵਿੱਚੋਂ ਬਾਹਰ ਕੱਢਿਆ ਜਾਵੇ। ਤਾਂ ਜੋ ਕਿਸੇ ਨਾ ਕਿਸੇ ਢੰਗ ਨਾਲ ਮੋਰਚੇ ਨੂੰ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ:ਭਾਜਪਾ ਨੇ ਲੁਧਿਆਣਾ ਤੋਂ ਵਜਾਇਆ ਵਿਧਾਨ ਸਭਾ ਚੋਣਾਂ ਦਾ ਬਿਗੁਲ, ਸੂਬੇ ਦੇ ਨਾਲ ਕੇਂਦਰੀ ਲੀਡਰਸ਼ਿਪ ਰਹੀ ਮੌਜੂਦ