ਜਲੰਧਰ: ਦੇਸ਼ ਭਰ ਵਿੱਚ ਨਾਗਰਿਕਤਾ ਕਾਨੂੰਨ ਦਾ ਵਿਰੋਧ ਹੈ। ਜਲੰਧਰ ਦੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਚੌਂਕ ਵਿਖੇ ਬਹੁਜਨ ਕ੍ਰਾਂਤੀ ਮੋਰਚਾ ਦੇ ਬੈਨਰ ਹੇਠ ਭਾਰਤ ਮੁਕਤੀ ਮੋਰਚਾ, ਰਾਸ਼ਟਰੀ ਮੁਸਲਿਮ ਮੋਰਚਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁੰਨਾ ਨੇ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ।
ਬਹੁਜਨ ਕ੍ਰਾਤੀ ਮੋਰਚਾ ਦੇ ਆਗੂ ਰਜਿੰਦਰ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਗਰਿਕਤਾਂ ਸੋਧ ਬਿੱਲ ਦੀ ਆੜ 'ਚ ਆਰ.ਐਸ.ਐਸ. ਦੇ ਇਸ਼ਾਰੇ 'ਤੇ ਕੇਂਦਰ ਸਰਕਾਰ ਹਿੰਦੂ ਮੁਸਲਿਮ ਦਾ ਜੋ ਪੱਤਾ ਖੇਡ ਰਹੀ ਹੈ ਉਸ ਨਾਲ ਦੇਸ਼ ਨੂੰ ਫਿਰਕੂਵਾਦ ਦੀ ਅੱਗ 'ਚ ਝੋਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 5 ਜਨਵਰੀ ਤੱਕ ਜਾਮੀਆ ਹੋਈ ਬੰਦ, ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਕਾਨੂੰਨ ਕਿਸੇ ਵੀ ਹਾਲ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬਿੱਲ ਨੂੰ ਵਾਪਿਸ ਲਿਆ ਜਾਵੇ ਨਹੀਂ ਤਾਂ ਉਨ੍ਹਾਂ ਵੱਲੋਂ ਪ੍ਰਦਰਸ਼ਨ ਹੋਰ ਤੇਜ ਕਰ ਦਿੱਤਾ ਜਾਵੇਗਾ।