ਜਲੰਧਰ: ਤੇਜ਼ ਮੋਹਨ ਨਗਰ ਦੀ ਗਲੀ ਨੰਬਰ 4 ਵਿੱਚ ਇੱਕ ਪ੍ਰਾਪਰਟੀ ਡੀਲਰ ਉੱਤੇ ਤੇਜ਼ਧਾਰ ਵਾਲੇ ਹਥਿਆਰਾਂ ਨਾਲ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪ੍ਰਾਪਰਟੀ ਡੀਲਰ ਦੇ ਨਾਲ ਉਸ ਦੇ ਇੱਕ ਦੋਸਤ ਵੀ ਸੀ ਜਿਸ ਉੱਤੇ ਵੀ ਹਮਲਾ ਹੋਇਆ ਹੈ। ਇਹ ਹਮਲਾ ਅੱਧਾ ਦਰਜਨ ਤੋਂ ਵੱਧ ਹਮਲਾਵਰਾਂ ਨੇ ਕੀਤਾ ਹੈ।
ਪੀੜਤ ਦੇ ਦੋਸਤ ਮੱਟੂ ਸਾਬ ਨੇ ਕਿਹਾ ਕਿ ਪੀੜਤ ਦਾ ਨਾਂਅ ਤਰੁਣ ਹੈ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬੀਤੀ ਰਾਤ ਨੂੰ ਤਰੁਣ ਨੂੰ ਮਿਲਣ ਲਈ ਮੋਹਨ ਨਗਰ ਗਿਆ ਸੀ। ਜਿਥੋਂ ਦੀ ਉਹ ਦੋਵੇਂ ਐਕਟਿਵਾ ਉੱਤੇ ਸਵਾਰ ਹੋ ਕੇ ਘਰ ਵੱਲ ਆ ਰਹੇ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਹ ਤੇਜ਼ ਮੋਹਨ ਨਗਰ ਦੀ ਗਲੀ ਨੰਬਰ 4 ਵੱਲ ਗਏ ਉਵੇਂ ਉਨ੍ਹਾਂ ਵਿਅਕਤੀਆਂ ਨੇ ਤਰੁਣ ਉੱਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਤਰੁਣ ਉੱਤੇ ਹਮਲਾ ਤੇਜ਼ਧਾਰ ਵਾਲੇ ਹਥਿਆਰਾਂ ਨਾਲ ਕੀਤਾ। ਤੇਜ਼ਧਾਰ ਵਾਲੇ ਹਥਿਆਰਾਂ ਨਾਲ ਹਮਲਾ ਹੋਣ ਕਰਨ ਤਰੁਣ ਕਾਫੀ ਜਖ਼ਮੀ ਹੋ ਗਿਆ ਜਿਸ ਨਾਲ ਉਸ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿਅਕਤੀਆਂ ਨੇ ਤਰੁਣ ਦੇ ਨਾਲ ਉਨ੍ਹਾਂ ਉਤੇ ਵੀ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਪੁਰਾਣੀ ਰਜਿੰਸ਼ ਲੱਗਦੀ ਹੈ। ਉਨ੍ਹਾਂ ਹਮਲਾਵਰਾਂ ਦਾ ਨਾਂਅ ਦੱਸਦੇ ਹੋਏ ਉਨ੍ਹਾਂ ਚੋਂ ਇੱਕ ਦਾ ਨਾਂਅ ਮੰਨਾ, ਮੰਨੇ ਦਾ ਭਰਾ ਤੇ ਹੋਰ ਕਈ ਵਿਅਕਤੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤਰੁਣ ਉੱਤੇ ਹਮਲਾ ਹੋਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਭਰਤੀ ਕਰ ਦਿੱਤਾ ਹੈ।
ਐਸ.ਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਤੇਜ਼ ਮੋਹਨ ਨਗਰ ਗਲੀ ਨੰਬਰ 4 ਵਿੱਚ ਝਗੜਾ ਹੋ ਰਿਹਾ ਹੈ। ਜਦੋਂ ਉਹ ਮੌਕੇ ਉੱਤੇ ਪੁੱਜੇ ਤਾਂ ਉਨ੍ਹਾਂ ਨੂੰ ਉੱਥੇ ਕੁਝ ਨਹੀਂ ਮਿਲਿਆ ਬਾਅਦ ਵਿੱਚ ਪਤਾ ਲੱਗਾ ਕਿ ਹਸਪਤਾਲ ਵਿੱਚ ਜ਼ਖ਼ਮੀ ਤਰੁਣ ਉਰਫ ਲੱਲੀ ਆਈਸੀਯੂ ਵਿੱਚ ਹੈ। ਤਰੁਣ ਦੇ ਦੋਸਤ ਦੇ ਬਿਆਨ ਦਰਜ ਕਰ ਦਿੱਤੇ ਹਨ। ਬਾਕੀ ਪੀੜਤ ਦੀ ਹਾਲਾਤ ਨਾਜੁਕ ਹੈ।
ਇਹ ਵੀ ਪੜ੍ਹੋ:ਯੂਪੀ: ਬੱਸ ਹਾਈਜੈਕ ਵਿੱਚ ਸ਼ਾਮਲ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ, ਮਾਸਟਰ ਮਾਈਡ ਜ਼ਖ਼ਮੀ