ਹੈਦਰਾਬਾਦ ਡੈਸਕ: ਜਲੰਧਰ ਦੀ ਲੋਕ ਸਭਾ ਸੀਟ ਨੂੰ ਨਵਾਂ ਲੋਕ ਸਭਾ ਮੈਂਬਰ ਮਿਲੇਗਾ। ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਬਾਕੀ ਉਮੀਦਵਾਰਾਂ ਨਾਲ ਜਬਦਰਦਸਤ ਮੁਕਾਬਲਾ ਰਹਿਣ ਵਾਲਾ ਹੈ। ਅਸੀਂ ਇਕ ਨਜ਼ਰ ਮਾਰਾਂਗੇ ਉਨ੍ਹਾਂ ਉਮੀਦਵਾਰਾਂ ਦੀ ਪ੍ਰੋਫਾਈਲ ਉੱਤੇ, ਜਿਨ੍ਹਾਂ ਵੱਲੋਂ ਜਲੰਧਰ ਦੀ ਲੋਕ ਸਭਾ ਸੀਟ ਜਿੱਤਣ ਲਈ ਦਾਅਵੇ ਕੀਤੇ ਗਏ ਹਨ।
ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ : ਜਲੰਧਰ ਲੋਕ ਸਭਾ ਸੀਟ ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਜਿਸ ਕਾਰਨ ਇਥੇ ਜਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ 4 ਮੁੱਖ ਪਾਰਟੀਆਂ ਵਿੱਚ ਜਬਰਦਸਤ ਮੁਕਾਬਲਾ ਰਹਿਣ ਵਾਲਾ ਹੈ। ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ, ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਅਕਾਲੀ ਦਲ ਤੋਂ ਡਾ. ਸੁਖਵਿੰਦਰ ਸੁੱਖੀ ਚੋਣ ਮੈਦਾਨ ਚ ਉਤਰੇ ਹਨ। ਇਨ੍ਹਾਂ 4 ਤੋਂ ਇਲਾਵਾ 15 ਹੋਰ ਉਮੀਦਵਾਰ ਚੋਣ ਮੈਦਾਨ 'ਚ ਹਨ।
ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ: ਸੁਸ਼ੀਲ ਕੁਮਾਰ ਰਿੰਕੂ ਹਾਲ ਹੀ 'ਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ ਮੈਂਬਰ 2017 'ਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਭਾਰਤੀ ਕੌਮੀ ਕਾਂਗਰਸ ਦੇ ਚੁਣੇ ਗਏ ਸੀ।
ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ: ਕਰਮਜੀਤ ਕੌਰ ਮਰਹੂਮ ਐਮਪੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਹੈ। ਚੌਧਰੀ ਸੰਤੋਖ ਸਿੰਘ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਗਈ ਸੀ। ਪਤੀ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਨੇ ਕਰਮਜੀਤ ਨੂੰ ਉਮੀਦਵਾਰ ਐਲਾਨਿਆ ਹੈ।
ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ: ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸੁੱਖੀ ਨਵਾਂ ਸ਼ਹਿਰ ਦੇ ਬੰਗਾ ਤੋਂ ਅਕਾਲੀ ਦਲ ਵਿਧਾਇਕ ਹਨ।
ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ: ਇੰਦਰ ਸਿੰਘ ਅਟਵਾਲ ਹਾਲ ਹੀਂ ਵਿੱਚ ਅਕਾਲੀ ਦਲ ਤੋਂ ਭਾਜਪਾ 'ਚ ਸ਼ਾਮਲ ਹੋਏ ਹਨ। ਹਲਕਾ ਕੂਮਕਲਾਂ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁਕੇ ਹਨ। ਪਿਤਾ ਚਰਨਜੀਤ ਸਿੰਘ ਅਟਵਾਲ ਪੰਜਾਬ ਦੇ ਸਾਬਕਾ ਸਪੀਕਰ ਰਹਿ ਚੁਕੇ ਹਨ। ਪਿਤਾ ਨੇ ਵੀ ਹਾਲ ਹੀ 'ਚ ਦਿੱਲੀ ਜਾ ਕੇ ਭਾਜਪਾ ਦਾ ਪੱਲਾ ਫੜ੍ਹਿਆ ਹੈ।
ਜਲੰਧਰ ਵਿੱਚ ਕੁੱਲ ਵੋਟਰ: ਜੇਕਰ ਵੋਟਰਾਂ ਦੀ ਗੱਲ ਕਰੀਏ, ਤਾਂ ਜਲੰਧਰ ਲੋਕ ਸਭਾ ਸੀਟ 'ਤੇ ਕੁੱਲ 16 ਲੱਖ 21 ਹਜ਼ਾਰ 800 ਵੋਟਰ ਹਨ ਜਿਸ ਵਿੱਚ 38 ਹਜ਼ਾਰ 313 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ। ਜਦਕਿ, 10 ਹਜ਼ਾਰ 526 ਅਪਾਹਜ ਹਨ। ਜਲੰਧਰ ਵਿਚ 8 ਲੱਖ 43 ਹਜ਼ਾਰ 229 ਵੋਟਰਸ ਹਨ, 7 ਲੱਖ 75 ਹਜ਼ਾਰ 173 ਔਰਤ ਵੋਟਰ ਹਨ ਅਤੇ 40 ਅਪਾਹਿਜ ਵੋਟਰਸ ਹਨ। ਜਲੰਧਰ ਵਿੱਚ ਕੁੱਲ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਦੱਸ ਦਈਏ ਕਿ 10 ਮਈ ਨੂੰ ਜਲੰਧਰ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਵੋਟਾਂ ਦੇ ਨਤੀਜੇ 13 ਮਈ ਨੂੰ ਆਉਣਗੇ।
- ਜ਼ਿਮਨੀ ਚੋਣ ਦੇ ਨਤੀਜਿਆਂ ਉੱਤੇ ਦਲਿਟ ਵੋਟਰਾਂ ਦਾ ਖ਼ਾਸ ਪ੍ਰਭਾਵ, ਜਾਣੋ ਜਲੰਧਰ ਲੋਕ ਸਭਾ ਸੀਟ ਉੱਤੇ ਕਿਸ ਪਾਰਟੀ ਦਾ ਰਿਹਾ ਹੁਣ ਤੱਕ ਦਬਦਬਾ, ਖ਼ਾਸ ਰਿਪੋਰਟ
- 'ਆਪ' ਦੇ ਕਈ ਵਿਧਾਇਕ ਤੇ ਮੰਤਰੀ ਸਵਾਲਾਂ ਦੇ ਘੇਰੇ 'ਚ, ਵਿਰੋਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾ
- Karnataka Assembly Election 2023: ਕਰਨਾਟਕ ਚੋਣਾਂ 'ਤੇ ਇਕ ਨਜ਼ਰ, ਇਕ ਕਲਿੱਕ 'ਤੇ ਪੂਰੀ ਜਾਣਕਾਰੀ
ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ: ਜਲੰਧਰ ਲੋਕ ਸਭਾ ਉਪ ਚੋਣ ਲਈ ਪੋਲਿੰਗ ਪਾਰਟੀਆਂ ਅੱਜ ਈਵੀਐਮ ਮਸ਼ੀਨਾਂ ਨਾਲ ਆਪੋ-ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਹੋਣਗੀਆਂ। ਸ਼ਾਮ ਨੂੰ ਹਰ ਪੋਲਿੰਗ ਬੂਥ 'ਤੇ ਮਸ਼ੀਨਾਂ ਲਗਾਈਆਂ ਜਾਣਗੀਆਂ ਅਤੇ ਸਵੇਰੇ 8 ਵਜੇ ਤੋਂ ਪੋਲਿੰਗ ਸ਼ੁਰੂ ਹੋਵੇਗੀ। ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਜਦਕਿ ਇਸ ਤੋਂ ਪਹਿਲਾਂ ਮਸ਼ੀਨਾਂ ਦੀ ਜਾਂਚ ਲਈ ਹਰ ਪੋਲਿੰਗ ਸਟੇਸ਼ਨ 'ਤੇ ਮੌਕ ਪੋਲਿੰਗ ਹੋਵੇਗੀ।
252 ਸੰਵੇਦਨਸ਼ੀਲ ਪੋਲਿੰਗ ਬੂਥ: ਚੋਣਾਂ ਲਈ 1972 ਪੋਲਿੰਗ ਸਟੇਸ਼ਨਾਂ ’ਤੇ 9865 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਦਕਿ 252 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਨਜ਼ਰ ਰੱਖਣ ਲਈ 302 ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਨਿਰਪੱਖ ਚੋਣਾਂ ਅਤੇ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਬਲਾਂ ਦੀਆਂ 70 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 70 ਵਿੱਚੋਂ 30 ਨੂੰ ਸ਼ਹਿਰ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।