ETV Bharat / state

ਵਿਧਾਨ ਸਭਾ ਚੋਣਾਂ 2017 ਤੋਂ ਲੈਕੇ ਹੁਣ ਤੱਕ ਜਲੰਧਰ ਦੇ ਸਿਆਸੀ ਸਮੀਕਰਨ - ਜਲੰਧਰ ਨਾਰਥ ਵਿਧਾਨ ਸਭਾ ਹਲਕਾ

ਜਲੰਧਰ ਦੀ ਜੇ ਗੱਲ ਕਰੀਏ ਤਾਂ ਜਲੰਧਰ ਵਿੱਚ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ 16,50,867 ਵੋਟਰ ਆਪਣੇ-ਆਪਣੇ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਇਸ ਵਾਰ ਪੈਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਕੁੱਲ ਵੋਟਰਾਂ ਵਿੱਚੋਂ 858305 ਪੁਰਸ਼ ਵੋਟਰ ਹੋਣਗੇ ਜਦਕਿ 792532 ਮਹਿਲਾ ਵੋਟਰ ਅਤੇ 30 ਵੋਟਰ ਟ੍ਰਾਂਸਜੈਂਡਰ ਵੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਜਲੰਧਰ 'ਚ ਇਸ ਵਾਰ 27042 ਅਜਿਹੇ ਨੌਜਵਾਨ ਵੋਟਰ ਵੀ ਨੇ ਜੋ ਪਹਿਲੀ ਵਾਰ ਆਪਣੀ ਵੋਟ ਪਾਉਣਗੇ।

ਵਿਧਾਨ ਸਭਾ ਚੋਣਾਂ 2017 ਤੋਂ ਲੈਕੇ ਹੁਣ ਤੱਕ ਜਲੰਧਰ ਦੇ ਸਿਆਸੀ ਸਮੀਕਰਨ

author img

By

Published : Jan 13, 2022, 2:15 PM IST

ਜਲੰਧਰ : ਪੰਜਾਬ ਵਿੱਚ ਚੋਦਾ ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਜ਼ਿਲ੍ਹਾ ਲੈਵਲ 'ਤੇ ਵੀ ਚੋਣ ਕਮਿਸ਼ਨ ਆਪਣੇ ਹੋਮਵਰਕ ਵਿਚ ਲੱਗਿਆ ਹੋਇਆ ਹੈ।

ਜਲੰਧਰ ਦੀ ਜੇ ਗੱਲ ਕਰੀਏ ਤਾਂ ਜਲੰਧਰ ਵਿੱਚ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ 16,50,867 ਵੋਟਰ ਆਪਣੇ-ਆਪਣੇ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਇਸ ਵਾਰ ਪੈਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਕੁੱਲ ਵੋਟਰਾਂ ਵਿੱਚੋਂ 858305 ਪੁਰਸ਼ ਵੋਟਰ ਹੋਣਗੇ ਜਦਕਿ 792532 ਮਹਿਲਾ ਵੋਟਰ ਅਤੇ 30 ਵੋਟਰ ਟ੍ਰਾਂਸਜੈਂਡਰ ਵੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਜਲੰਧਰ 'ਚ ਇਸ ਵਾਰ 27042 ਅਜਿਹੇ ਨੌਜਵਾਨ ਵੋਟਰ ਵੀ ਨੇ ਜੋ ਪਹਿਲੀ ਵਾਰ ਆਪਣੀ ਵੋਟ ਪਾਉਣਗੇ।

'ਜਲੰਧਰ ਜ਼ਿਲ੍ਹੇ 'ਚ ਵਿਧਾਨ ਸਭਾ ਸੀਟਾਂ'

ਜਲੰਧਰ ਜ਼ਿਲ੍ਹੇ ਵਿੱਚ ਕੁੱਲ ਨੌ ਵਿਧਾਨ ਸਭਾ ਹਲਕੇ ਹਨ। ਜਿਨ੍ਹਾਂ ਵਿਚ ਜਲੰਧਰ ਸੈਂਟਰਲ, ਜਲੰਧਰ ਵੈਸਟ, ਜਲੰਧਰ ਨੌਰਥ ਅਤੇ ਜਲੰਧਰ ਕੈਂਟ ਸ਼ਾਮਲ ਹਨ। ਇਹ ਚਾਰ ਉਹ ਵਿਧਾਨ ਸਭਾ ਹਲਕੇ ਨੇ ਜੋ ਸ਼ਹਿਰੀ ਇਲਾਕਿਆਂ ਵਿੱਚ ਪੈਂਦੇ ਹਨ। ਇਸ ਦੇ ਨਾਲ-ਨਾਲ ਜਲੰਧਰ ਵਿੱਚ ਪੰਜ ਵਿਧਾਨ ਸਭਾ ਹਲਕੇ ਜਿਨ੍ਹਾਂ ਵਿੱਚ ਸ਼ਾਹਕੋਟ, ਨਕੋਦਰ ,ਫਿਲੌਰ, ਕਰਤਾਰਪੁਰ ਅਤੇ ਆਦਮਪੁਰ ਸ਼ਾਮਿਲ ਹੈ।

ਵਿਧਾਨ ਸਭਾ ਚੋਣਾਂ 2017 ਤੋਂ ਲੈਕੇ ਹੁਣ ਤੱਕ ਜਲੰਧਰ ਦੇ ਸਿਆਸੀ ਸਮੀਕਰਨ

2017 ਦੀਆਂ ਚੋਣਾਂ ਵਿੱਚ ਇਨ੍ਹਾਂ ਹਲਕਿਆਂ ਦੀ ਰਾਜਨੀਤੀ 'ਤੇ ਇੱਕ ਨਜ਼ਰ

ਵਿਧਾਨ ਸਭਾ 2017 ਦੀਆਂ ਚੋਣਾਂ ਇਸ ਵਾਰ ਹੋਣ ਵਾਲੀਆਂ ਚੋਣਾਂ ਤੋਂ ਕੁਝ ਅਲੱਗ ਸੀ ਕਿਉਂਕਿ ਉਨ੍ਹਾਂ ਚੋਣਾਂ ਵਿਚ ਤਿੰਨ ਮੁੱਖ ਪਾਰਟੀਆਂ ਵਜੋਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਮੁੱਖ ਸੀ ਜਦਕਿ ਇਸ ਵਾਰ ਇਹ ਤਿੰਨ ਪਾਰਟੀਆਂ ਹੀ ਚਾਰ ਪਾਰਟੀਆਂ ਬਣ ਗਈਆਂ ਹਨ। ਇਸ ਵਾਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਟੁੱਟ ਚੁੱਕਿਆ ਹੈ।

ਜਲੰਧਰ ਵਿਧਾਨ ਸਭਾ ਹਲਕਾ ਫਿਲੌਰ

ਸਭ ਤੋਂ ਪਹਿਲੀ ਜਲੰਧਰ ਦੇ ਵਿਧਾਨ ਸਭਾ ਹਲਕਾ ਫਿਲੌਰ ਦੀ ਗੱਲ ਕਰਦੇ ਹਾਂ। ਜਲੰਧਰ ਦਾ ਫਿਲੌਰ ਵਿਧਾਨ ਸਭਾ ਹਲਕਾ ਦਿੱਲੀ ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਉੱਪਰ ਵਸਿਆ ਹੋਇਆ ਇੱਕ ਨਗਰ ਹੈ। ਜੋ ਲੁਧਿਆਣਾ ਤੋਂ ਆਉਂਦੇ ਹੋਏ ਜਲੰਧਰ ਦਾ ਪਹਿਲਾ ਨਗਰ ਹੈ ਅਤੇ ਸਤਲੁਜ ਨਦੀ ਦੇ ਕੰਢੇ ਵਸਿਆ ਹੋਇਆ ਹੈ। 2017 ਦੀਆ ਚੋਣਾਂ ਵਿੱਚ ਫਿਲੌਰ ਵਿਧਾਨ ਸਭਾ ਹਲਕੇ 'ਚ ਵੱਖ-ਵੱਖ ਪਾਰਟੀਆਂ ਦੇ ਕੁੱਲ 8 ਉਮੀਦਵਾਰ ਮੈਦਾਨ ਵਿੱਚ ਉੱਤਰੇ ਸੀ। ਜਿਨ੍ਹਾਂ ਵਿੱਚੋਂ ਅਕਾਲੀ ਦਲ ਦੇ ਬਲਦੇਵ ਸਿੰਘ ਖਹਿਰਾ, ਕਾਂਗਰਸ ਦੇ ਵਿਕਰਮ ਸਿੰਘ ਚੌਧਰੀ, ਆਮ ਆਦਮੀ ਪਾਰਟੀ ਦੇ ਸਰੂਪ ਸਿੰਘ ਕਾਦੀਆਨਾ ਅਤੇ ਬਹੁਜਨ ਸਮਾਜ ਪਾਰਟੀ ਦੇ ਅਵਤਾਰ ਸਿੰਘ ਕਰੀਮਪੁਰੀ ਮੁਕਤਸਰ ਉਮੀਦਵਾਰ ਸਨ। ਇਨ੍ਹਾਂ ਚੋਣਾਂ ਵਿਚ ਫਿਲੌਰ ਵਿਧਾਨ ਸਭਾ ਹਲਕੇ ਲਈ ਫਿਲੌਰ ਦੇ ਲੋਕਾਂ ਨੇ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੂੰ ਵੋਟਾਂ ਪਾ ਕੇ ਜਿਤਾਇਆ ਸੀ। ਜਿਸ ਵਿੱਚ ਬਲਦੇਵ ਸਿੰਘ ਖਹਿਰਾ ਨੇ ਆਪਣੇ ਨਜ਼ਦੀਕੀ ਉਮੀਦਵਾਰ ਕਾਂਗਰਸ ਦੇ ਬਿਕਰਮਜੀਤ ਚੌਧਰੀ ਨੂੰ 3477 ਵੋਟਾਂ ਨਾਲ ਹਰਾ ਕੇ ਇਹ ਚੋਣ ਜਿੱਤੀ ਸੀ

ਸ਼ਾਹਕੋਟ ਵਿਧਾਨ ਸਭਾ ਹਲਕਾ

ਜਲੰਧਰ ਦਾ ਸ਼ਾਹਕੋਟ ਵਿਧਾਨ ਸਭਾ ਹਲਕਾ ਜੋ ਜਲੰਧਰ ਫਿਰੋਜ਼ਪੁਰ ਰੋਡ ਉੱਪਰ ਸਥਿਤ ਹੈ। 2017 ਵਿੱਚ ਇਸ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਪਾਰਟੀਆਂ ਦੇ ਗਿਆਰਾਂ ਉਮੀਦਵਾਰਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਸੀ। ਜਿਨ੍ਹਾਂ ਵਿੱਚੋਂ ਮੁੱਖ ਅਕਾਲੀ ਦਲ ਦੇ ਅਜੀਤ ਸਿੰਘ ਕੁਹਾੜ ਜੋ ਕਿ ਕਈ ਵਾਰ ਪੰਜਾਬ ਸਰਕਾਰ ਵਿੱਚ ਅਕਾਲੀ ਦਲ ਭਾਜਪਾ ਦੇ ਮੰਤਰੀ ਵੀ ਰਹਿ ਚੁੱਕੇ ਹਨ। ਕਾਂਗਰਸ ਦੇ ਹਰਦੇਵ ਸਿੰਘ ਲਾਡੀ , ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਮਹਿਤਪੁਰ ਅਤੇ ਬਹੁਜਨ ਸਮਾਜ ਪਾਰਟੀ ਦੇ ਚਰਨਜੀਤ ਸਿੰਘ ਨਾਹਰ ਸ਼ਾਮਲ ਸਨ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਅਜੀਤ ਸਿੰਘ ਕੋਹਾੜ ਨੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੂੰ 4905 ਵੋਟਾਂ ਨਾਲ ਹਰਾ ਕੇ ਇਹ ਚੋਣਾਂ ਜਿੱਤੀਆਂ ਸਨ। ਪਰ ਇਸ ਤੋਂ ਬਾਅਦ ਅਜੀਤ ਸਿੰਘ ਕੋਹਾੜ ਦੀ ਮੌਤ ਹੋਣ ਕਰਕੇ ਇਸ ਹਲਕੇ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਇਹ ਚੋਣਾਂ ਜਿੱਤ ਲਈਆਂ ਸੀ ਅਤੇ ਹੁਣ ਇਸ ਹਲਕੇ ਦੇ ਵਿਧਾਇਕ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਹਨ।

ਨਕੋਦਰ ਵਿਧਾਨ ਸਭਾ ਹਲਕਾ

ਜਲੰਧਰ ਦਾ ਨਕੋਦਰ ਵਿਧਾਨ ਸਭਾ ਹਲਕਾ ਜੋ ਇੱਕ ਪਾਸੇ ਸ਼ਾਹਕੋਟ ਇਕ ਪਾਸੇ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਨਾਲ ਲੱਗਦਾ ਹੈ। 2017 ਵਿੱਚ ਇਸ ਵਿਧਾਨ ਸਭਾ ਹਲਕੇ ਵਿਖੇ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਕੁੱਲ ਨੌ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ਨੌ ਉਮੀਦਵਾਰਾਂ ਵਿੱਚੋਂ ਮੁੱਖ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ , ਕਾਂਗਰਸ ਦੇ ਜਗਬੀਰ ਸਿੰਘ ਬਰਾੜ ,ਆਮ ਆਦਮੀ ਪਾਰਟੀ ਦੇ ਸਰਵਣ ਸਿੰਘ ਹੇਅਰ ਅਤੇ ਬਹੁਜਨ ਸਮਾਜ ਪਾਰਟੀ ਦੇ ਧਰਮਪਾਲ ਸਿੰਘ ਸ਼ਾਮਲ ਸਨ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਣ ਸਿੰਘ ਹੇਅਰ ਨੂੰ 18407 ਵੋਟਾਂ ਨਾਲ ਹਰਾ ਕੇ ਇਹ ਚੋਣਾਂ ਜਿੱਤੀਆਂ ਸੀ, ਜਦਕਿ ਇਸ ਇਲਾਕੇ ਵਿੱਚ ਕਾਂਗਰਸ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਤੀਜੇ ਨੰਬਰ 'ਤੇ ਰਹੇ ਸੀ।

ਕਰਤਾਰਪੁਰ ਵਿਧਾਨ ਸਭਾ ਹਲਕਾ

ਜਲੰਧਰ ਦਾ ਕਰਤਾਰਪੁਰ ਵਿਧਾਨ ਸਭਾ ਹਲਕਾ ਦਿੱਲੀ ਜੰਮੂ ਨੈਸ਼ਨਲ ਹਾਈਵੇ 'ਤੇ ਜਲੰਧਰ ਦੇ ਉੱਤਰੀ ਇਲਾਕੇ ਵੱਲ ਪੈਂਦਾ ਹੈ। ਇਸ ਹਲਕੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਕੁੱਲ ਗਿਆਰਾਂ ਉਮੀਦਵਾਰਾਂ ਨੇ ਚੋਣਾਂ ਲੜੀਆਂ ਸੀ। ਜਿਨ੍ਹਾਂ ਵਿੱਚੋਂ ਮੁੱਖ ਕਾਂਗਰਸ ਦੇ ਚੌਧਰੀ ਸੁਰਿੰਦਰ ਸਿੰਘ , ਅਕਾਲੀ ਦਲ ਭਾਜਪਾ ਗਠਜੋੜ ਦੇ ਸੇਠ ਸੱਤਪਾਲ , ਆਮ ਆਦਮੀ ਪਾਰਟੀ ਦੇ ਚੰਦਨ ਗਰੇਵਾਲ ਅਤੇ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਮੁੱਖ ਉਮੀਦਵਾਰ ਸਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਚੌਧਰੀ ਸੁਰਿੰਦਰ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਸੇਠ ਸੱਤਪਾਲ ਨੂੰ 6020 ਵੋਟਾਂ ਨਾਲ ਹਰਾ ਕੇ ਇਹ ਚੋਣਾਂ ਜਿੱਤੀਆਂ ਸਨ।

ਆਦਮਪੁਰ ਵਿਧਾਨ ਸਭਾ ਹਲਕਾ

ਜਲੰਧਰ ਦਾ ਆਦਮਪੁਰ ਵਿਧਾਨ ਸਭਾ ਹਲਕਾ ਜੋ ਇੱਕ ਪਾਸੇ ਜਲੰਧਰ ਸੈਂਟਰਲ, ਦੂਸਰੇ ਪਾਸੇ ਜਲੰਧਰ ਦੇ ਕਰਤਾਰਪੁਰ ਵਿਧਾਨ ਸਭਾ ਹਲਕੇ ਨਾਲ ਜੁੜਿਆ ਹੈ ਅਤੇ ਇਸ ਤੋਂ ਅੱਗੇ ਹੁਸ਼ਿਆਰਪੁਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ। ਇਸ ਹਲਕੇ ਵਿੱਚ 2017 ਦੀਆ ਵਿਧਾਨ ਸਭਾ ਚੋਣਾਂ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਕੁੱਲ ਅੱਠ ਉਮੀਦਵਾਰਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਅੱਠ ਉਮੀਦਵਾਰਾਂ ਵਿਚੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਪਵਨ ਟੀਨੂੰ , ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ , ਆਮ ਆਦਮੀ ਪਾਰਟੀ ਦੇ ਉਮੀਦਵਾਰ ਹੰਸ ਰਾਜ ਰਾਣਾ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੇਵਾ ਸਿੰਘ ਮੁਕਤਸਰ ਸ਼ਾਮਲ ਸਨ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਨੂੰ 7699 ਵੋਟਾਂ ਨਾਲ ਹਰਾ ਕੇ ਇਨ੍ਹਾਂ ਚੋਣਾਂ ਨੂੰ ਜਿੱਤਿਆ ਸੀ।

ਜਲੰਧਰ ਵੈਸਟ ਵਿਧਾਨ ਸਭਾ ਹਲਕਾ

ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਹਲਕੇ ਵਿੱਚ ਪੈਂਦੀ ਸਪੋਰਟਸ ਇੰਡਸਟਰੀ ਪੂਰੀ ਦੁਨੀਆਂ ਵਿਚ ਇੱਥੇ ਦੇ ਬਣੇ ਸਪੋਰਟਸ ਦੇ ਸਾਮਾਨ ਕਰਕੇ ਜਾਣੀ ਜਾਂਦੀ ਹੈ। ਇਸ ਵਿਧਾਨ ਸਭਾ ਹਲਕੇ ਤੋਂ 2017 ਵਿਧਾਨ ਸਭਾ ਚੋਣਾਂ ਵਿੱਚ ਕੁੱਲ ਸੱਤ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਸੀ। ਜਿਨ੍ਹਾਂ ਵਿੱਚੋਂ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ , ਭਾਰਤੀ ਜਨਤਾ ਪਾਰਟੀ ਦੇ ਮੋਹਿੰਦਰਪਾਲ ਭਗਤ , ਆਮ ਆਦਮੀ ਪਾਰਟੀ ਦੇ ਦਰਸ਼ਨ ਲਾਲ ਭਗਤ ਭਾਰਤ ਅਤੇ ਬਹੁਜਨ ਸਮਾਜ ਪਾਰਟੀ ਦੇ ਪਰਮਜੀਤ ਮਲ ਮੁੱਖ ਸਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹਿੰਦਰਪਾਲ ਭਗਤ ਨੂੰ 17344 ਵੋਟਾਂ ਨਾਲ ਹਰਾ ਕੇ ਇਹ ਚੋਣਾਂ ਜਿੱਤੀਆਂ ਸਨ।

ਜਲੰਧਰ ਨਾਰਥ ਵਿਧਾਨ ਸਭਾ ਹਲਕਾ

ਜਲੰਧਰ ਨਾਰਥ ਵਿਧਾਨ ਸਭਾ ਹਲਕਾ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਦੇ ਆਲੇ ਦੁਆਲੇ ਜਲੰਧਰ ਸ਼ਹਿਰ ਦੇ ਅੰਦਰ ਵਸਿਆ ਹੋਇਆ ਹੈ। ਇਸ ਵਿਧਾਨ ਸਭਾ ਹਲਕੇ ਵਿੱਚ ਹਿੰਦੂਆਂ ਦਾ ਪ੍ਰਾਚੀਨ ਮੰਦਿਰ ਸਿੰਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਸਥਾਪਿਤ ਹੈ ਅਤੇ ਇਸ ਦੇ ਨਾਲ ਹੀ ਇਹ ਵਿਧਾਨ ਸਭਾ ਹਲਕਾ ਉਹ ਵਿਧਾਨ ਸਭਾ ਹਲਕਾ ਹੈ ਜਿਸ ਵਿੱਚ ਜਲੰਧਰ ਦਾ ਇੰਡਸਟ੍ਰੀਅਲ ਏਰੀਆ , ਫੋਕਲ ਪੁਆਇੰਟ , ਟਰਾਂਸਪੋਰਟ ਨਗਰ , ਅਤੇ ਜਲੰਧਰ ਦੇ ਸਭ ਤੋਂ ਜ਼ਿਆਦਾ ਵਿੱਦਿਅਕ ਸੰਸਥਾਨ ਪੈਂਦੇ ਹਨ। ਜਲੰਧਰ ਦੇ ਇਸ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵੀ ਪਾਈ ਜਾਂਦੀ ਹੈ। ਇਸ ਵਿਧਾਨ ਸਭਾ ਹਲਕੇ ਵਿੱਚ 2017 ਦੀਆਂ ਚੋਣਾਂ ਲਈ ਕੁੱਲ ਗਿਆਰਾਂ ਉਮੀਦਵਾਰਾਂ ਨੇ ਹਿੱਸਾ ਲਿਆ ਸੀ । ਇਨ੍ਹਾਂ ਗਿਆਰਾਂ ਉਮੀਦਵਾਰਾਂ ਵਿਚੋਂ ਮੁੱਖ ਤੌਰ 'ਤੇ ਕਾਂਗਰਸ ਦੇ ਉਮੀਦਵਾਰ ਅਵਤਾਰ ਸਿੰਘ ਜੂਨੀਅਰ ਸਨ, ਜਿਨ੍ਹਾਂ ਦੇ ਪਿਤਾ ਅਵਤਾਰ ਸਿੰਘ ਹੈਨਰੀ ਕਈ ਵਾਰ ਪੰਜਾਬ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਸਨ। ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਕੇ.ਡੀ ਭੰਡਾਰੀ , ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਲਸ਼ਨ ਸ਼ਰਮਾ ਅਤੇ ਬਹੁਜਨ ਸਮਾਜ ਪਾਰਟੀ ਦੇ ਹਰਦਵਾਰੀ ਲਾਲ ਇਹ ਚੋਣਾਂ ਲੜੇ ਸੀ। ਇਨ੍ਹਾਂ ਵਿੱਚੋਂ ਕਾਂਗਰਸ ਦੇ ਉਮੀਦਵਾਰ ਅਵਤਾਰ ਸਿੰਘ ਜੂਨੀਅਰ ਨੇ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਕੇ.ਡੀ ਭੰਡਾਰੀ ਨੂੰ 32291 ਵੋਟਾਂ ਨਾਲ ਹਰਾ ਕੇ ਇਹ ਚੋਣਾਂ ਜਿੱਤੀਆਂ ਸਨ।

ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ

ਜਲੰਧਰ ਦਾ ਸੈਂਟਰਲ ਵਿਧਾਨ ਸਭਾ ਹਲਕਾ ਇਕ ਪਾਸੇ ਜਲੰਧਰ ਕੈਂਟ, ਦੂਸਰੇ ਪਾਸੇ ਜਲੰਧਰ ਨੌਰਥ ਅਤੇ ਤੀਸਰੇ ਪਾਸੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਨਾਲ ਜੁੜਿਆ ਹੋਇਆ ਹੈ। ਇਸ ਵਿਧਾਨ ਸਭਾ ਹਲਕੇ ਵਿੱਚ 2017 ਦੀਆਂ ਚੋਣਾਂ ਵਿੱਚ ਅਲੱਗ ਅਲੱਗ ਪਾਰਟੀਆਂ ਦੇ ਕੁੱਲ ਦਸ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਜਿਨ੍ਹਾਂ ਵਿੱਚੋਂ ਕਾਂਗਰਸ ਦੇ ਰਜਿੰਦਰ ਬੇਰੀ , ਭਾਰਤੀ ਜਨਤਾ ਪਾਰਟੀ ਦੇ ਮਨੋਰੰਜਨ ਕਾਲੀਆ , ਆਮ ਆਦਮੀ ਪਾਰਟੀ ਦੇ ਡਾ ਸੰਜੀਵ ਸ਼ਰਮਾ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਦਨ ਭੱਟੀ ਮੁੱਖ ਸਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਬੇਰੀ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨੋਰੰਜਨ ਕਾਲੀਆ ਨੂੰ 24078 ਵੋਟਾਂ ਨਾਲ ਹਰਾ ਕੇ ਇਹ ਚੋਣਾਂ ਜਿੱਤੀਆਂ ਸਨ।

ਜਲੰਧਰ ਕੈਂਟ ਵਿਧਾਨ ਸਭਾ ਹਲਕਾ

ਜਲੰਧਰ ਕੈਂਟ ਵਿਧਾਨ ਸਭਾ ਹਲਕੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਲੱਗ ਅਲੱਗ ਪਾਰਟੀ ਦੇ ਕੁੱਲ ਨੌ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਜਿਨ੍ਹਾਂ ਵਿੱਚੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਜੋ ਪਿਛਲੀ ਪੰਜਾਬ ਸਰਕਾਰ ਵਿਚ ਸਿੱਖਿਆ ਅਤੇ ਸਪੋਰਟਸ ਮੰਤਰੀ ਵੀ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ , ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਕਿਸ਼ਨ ਸਿੰਘ ਕਾਲੀਆ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਮਰੀਕ ਬਾਗੜੀ ਮੁਕਤਸਰ ਮੁੱਖ ਸਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ ਕੁੱਲ 29124 ਵੋਟਾਂ ਨਾਲ ਹਰਾ ਕੇ ਇਹ ਚੋਣਾਂ ਜਿੱਤੀਆਂ ਸਨ।

ਦਲਿਤ ਵੋਟ ਦਾ ਜਲੰਧਰ ਦੀ ਰਾਜਨੀਤੀ 'ਤੇ ਅਸਰ !

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਰੀਬ ਤੇਤੀ ਪ੍ਰਤੀਸ਼ਤ ਵੋਟਰ ਦਲਿਤ ਸਮਾਜ ਤੋਂ ਆਉਂਦੇ ਹਨ। ਇਸ ਦਾ ਇੱਕ ਬਹੁਤ ਵੱਡਾ ਹਿੱਸਾ ਜਲੰਧਰ ਵਿਚ ਰਹਿੰਦਾ ਹੈ। ਜਲੰਧਰ 'ਚ ਰਵਿਦਾਸੀਆ ਭਾਈਚਾਰੇ ਦਾ ਸਭ ਤੋਂ ਵੱਡਾ ਡੇਰਾ ਬੱਲਾਂ ਮੌਜੂਦ ਹੈ। ਜਿਸ ਦਾ ਰਾਜਨੀਤਿਕ ਰਸੂਖ਼ ਇੰਨਾ ਜ਼ਿਆਦਾ ਹੈ ਕਿ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪ੍ਰਧਾਨ ਜਿਨ੍ਹਾਂ ਵਿੱਚ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਵੀ ਸ਼ਾਮਲ ਨੇ ਇੱਥੇ ਆ ਕੇ ਨਤਮਸਤਕ ਹੋ ਚੁੱਕੇ ਹਨ। ਰਵਿਦਾਸੀਆ ਭਾਈਚਾਰੇ ਦੇ ਨਾਲ-ਨਾਲ ਦਲਿਤ ਵੋਟਾਂ ਨੂੰ ਦੇਖਦੇ ਹੋਏ ਰਾਜਨੀਤਿਕ ਲੀਡਰਾਂ ਦਾ ਇੱਥੇ ਆ ਕੇ ਨਤਮਸਤਕ ਹੋਣਾ ਲੱਗਿਆ ਰਹਿੰਦਾ ਹੈ। ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਆਦਮਪੁਰ , ਜਲੰਧਰ ਵੈਸਟ ਅਤੇ ਫਿਲੌਰ ਐਸ ਸੀ ਸੀਟਾਂ ਰਾਖਵੀਆਂ ਹਨ। ਜਲੰਧਰ ਦੀਆਂ ਇਨ੍ਹਾਂ ਸੀਟਾਂ 'ਤੇ ਹੀ ਨਹੀਂ ਬਲਕਿ ਬਾਕੀ ਸੀਟਾਂ 'ਤੇ ਵੀ ਦਲਿਤ ਵੋਟ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।

'ਐਨ.ਆਰ.ਆਈਜ਼ ਦਾ ਵੀ ਪ੍ਰਮੁੱਖ ਰੋਲ'

ਪੰਜਾਬ ਦੀ ਰਾਜਨੀਤੀ ਵਿਚ ਐੱਨ.ਆਰ.ਆਈ ਇੱਕ ਮੁੱਖ ਰੋਲ ਅਦਾ ਕਰਦੇ ਹਨ। ਐਨ.ਆਰ.ਆਈਜ਼ ਲਈ ਬਣਾਈ ਗਈ ਐੱਨ.ਆਰ.ਆਈ ਸਭਾ ਵਿੱਚ ਕਰੀਬ 24000 ਐੱਨ.ਆਰ.ਆਈ ਰਜਿਸਟਰ ਹਨ ਪਰ ਇਸ ਤੋਂ ਇਲਾਵਾ ਵੀ ਹਜ਼ਾਰਾਂ ਦੀ ਗਿਣਤੀ ਵਿਚ ਪਰਿਵਾਰ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਪਿਛਲੀਆਂ ਚੋਣਾਂ ਤੱਕ ਇਹ ਪੰਜਾਬ ਦੀਆਂ ਚੋਣਾਂ ਵਿੱਚ ਬਹੁਤ ਵਧ ਚੜ੍ਹ ਕੇ ਹਿੱਸਾ ਲੈਂਦੇ ਸੀ ਅਤੇ ਆਪਣੀ ਮਨਪਸੰਦ ਪਾਰਟੀ ਅਤੇ ਉਮੀਦਵਾਰ ਨੂੰ ਸਪੋਰਟ ਕਰਨ ਲਈ ਇਨ੍ਹਾਂ ਦਿਨਾਂ ਵਿੱਚ ਵਿਦੇਸ਼ਾਂ ਤੋਂ ਪਰਤਦੇ ਸੀ। ਪਰ ਇਸ ਵਾਰ ਕੋਰੋਨਾ ਕਰਕੇ ਅਤੇ ਜੋ ਕੁਝ ਪਿਛਲੀ ਵਾਰ ਚੋਣਾਂ 'ਚ ਹੋਇਆ ਉਸ ਤੋਂ ਨਿਰਾਸ਼ ਐਨ.ਆਰ.ਆਈਜ਼ ਪੰਜਾਬ ਦੀਆਂ ਚੋਣਾਂ ਵਿਚ ਪਹਿਲੇ ਵਾਂਗ ਧਿਆਨ ਨਹੀਂ ਦੇ ਰਹੇ।

'ਪਿਛਲੀ ਵਾਰ ਤੋਂ ਅਲੱਗ ਇਸ ਵਾਰ ਚੋਣਾਂ'

ਪੰਜਾਬ ਵਿੱਚ ਪਿਛਲੀ ਵਾਰ ਜੋ ਚੋਣਾਂ ਹੋਈਆਂ ਸੀ ਉਸ ਵਿੱਚ ਮੁੱਖ ਤੌਰ ਤੇ ਕਾਂਗਰਸ , ਅਕਾਲੀ ਦਲ ਭਾਜਪਾ ਗਠਜੋੜ , ਆਮ ਆਦਮੀ ਪਾਰਟੀ , ਤੇ ਬਹੁਜਨ ਸਮਾਜ ਪਾਰਟੀ ਮੁੱਖ ਸੀ। ਪਰ ਇਸ ਵਾਰ ਇਹ ਸਮੀਕਰਨ ਬਦਲ ਚੁੱਕੇ ਹਨ। ਇਕ ਪਾਸੇ ਜਿਥੇ ਕਾਂਗਰਸ ਦੋਫਾੜ ਹੋ ਚੁੱਕੀ ਹੈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਖੁਦ ਦੀ ਪਾਰਟੀ ਬਣਾ ਚੁੱਕੇ ਹਨ। ਉਧਰ ਪਿਛਲੀਆਂ ਕਈ ਚੋਣਾਂ ਲੜ ਚੁੱਕਿਆ ਅਕਾਲੀ ਦਲ ਭਾਜਪਾ ਗਠਜੋੜ ਵੀ ਟੁੱਟ ਚੁੱਕਿਆ ਹੈ। ਹੁਣ ਅਕਾਲੀ ਦਲ ਦਾ ਗੱਠਜੋੜ ਬਹੁਜਨ ਸਮਾਜ ਪਾਰਟੀ ਨਾਲ ਹੈ ਅਤੇ ਭਾਜਪਾ ਇੱਕ ਸੌ ਸਤਾਰਾਂ ਸੀਟਾਂ 'ਤੇ ਇਕੱਲੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਜਿਸ ਕਾਰਨ ਉਨ੍ਹਾਂ ਵਲੋਂ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕੀਤਾ ਜਾ ਰਿਹਾ ਹੈ।

'ਕਿਸਾਨਾਂ ਨੇ ਬਣਾਈ ਆਪਣੀ ਪਾਰਟੀ'

ਇਸ ਦੇ ਨਾਲ ਹੀ ਇਸ ਵਾਰ ਚੋਣਾਂ ਵਿੱਚ ਸਭ ਤੋਂ ਖਾਸ ਗੱਲ ਇਹ ਵੀ ਹੈ ਕਿ ਪਿਛਲੇ ਕਰੀਬ ਦੋ ਸਾਲ ਤੋਂ ਕਿਸਾਨੀ ਬਿੱਲਾਂ ਨੂੰ ਲੈ ਕੇ ਸੜਕਾਂ 'ਤੇ ਬੈਠੇ ਹੋਏ ਕਿਸਾਨ ਵੀ ਚੋਣਾਂ ਵਿੱਚ ਕੁੱਦ ਚੁੱਕੇ ਹਨ ਅਤੇ ਆਪਣੀ ਪਾਰਟੀ ਬਣਾ ਕੇ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ। ਜ਼ਾਹਿਰ ਹੈ ਪੰਜਾਬ ਵਿੱਚ ਇਸ ਵਾਰ ਦੀਆਂ ਚੋਣਾਂ ਇਕ ਅਲੱਗ ਤਰ੍ਹਾਂ ਦੀਆਂ ਚੋਣਾਂ ਹੋਣਗੀਆਂ।

'ਭਾਜਪਾ ਅਤੇ 'ਆਪ' ਕੋਲ ਨਹੀਂ ਕੇਡਰ'

ਚੋਣਾਂ ਤੋਂ ਪਹਿਲੇ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਉੱਤੇ ਕੇਡਰ ਦੀ ਕਮੀ ਨੂੰ ਲੈ ਕੇ ਤੰਜ ਕੱਸਿਆ ਜਾ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਗੁਰਦੇਵ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਬਿਨਾਂ ਕੇਡਰ ਤੋਂ ਕੰਮ ਕਰ ਰਹੀ ਹੈ ਕਿਉਂਕਿ ਉਨ੍ਹਾਂ ਦੀ ਟੀਮ ਸੀਜ਼ਨ ਦੇ ਤੌਰ 'ਤੇ ਕੰਮ ਕਰਦੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟਾਂ ਦੀ ਵੰਡ ਨੂੰ ਲੈ ਕੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਟਿਕਟ ਲੈਣ ਲਈ ਦੂਸਰੀਆਂ ਪਾਰਟੀਆਂ ਵਿਚ ਬਾਹਰੋਂ ਲੋਕ ਆ ਜਾਂਦੇ ਨੇ ਅਤੇ ਜੋ ਤਿਉਹਾਰ ਤੋਂ ਬਾਅਦ ਫਿਰ ਆਪਣੀਆਂ ਆਪਣੀਆਂ ਪਾਰਟੀਆਂ ਵਿੱਚ ਵਾਪਸ ਚਲੇ ਜਾਂਦੇ ਹਨ। ਉਧਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਬਾਰੇ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਭਾਜਪਾ ਕੋਲ ਪੰਜਾਬ ਦੇ ਪਿੰਡਾਂ ਵਿੱਚ ਕੋਈ ਕੇਡਰ ਨਹੀਂ ਹੈ ਅਤੇ ਜੇ ਭਾਰਤੀ ਜਨਤਾ ਪਾਰਟੀ ਇਹ ਸੋਚ ਰਹੀ ਹੈ ਕਿ ਪੰਜਾਬ 'ਚ ਉਹ 117 ਸੀਟਾਂ 'ਤੇ ਚੋਣਾਂ ਲੜ ਲਏਗੀ ਤਾਂ ਪਾਰਟੀ ਦੀ ਇਹ ਸੋਚ ਗਲਤ ਹੈ ਕਿਉਂਕਿ ਪਾਰਟੀ ਨੂੰ ਇੰਨੀਆਂ ਸੀਟਾਂ 'ਤੇ ਉਮੀਦਵਾਰ ਹੀ ਨਹੀਂ ਮਿਲਣਗੇ।

'ਅਕਾਲੀ ਦਲ ਅਤੇ ਭਾਜਪਾ ਅੰਦਰੋਂ ਇੱਕ'

ਉਧਰ ਆਮ ਆਦਮੀ ਪਾਰਟੀ ਵੀ ਚੋਣਾਂ ਤੋਂ ਪਹਿਲੇ ਅਕਾਲੀ ਦਲ ਅਤੇ ਭਾਜਪਾ ਉੱਤੇ ਇਹ ਇਲਜ਼ਾਮ ਲਗਾ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਸਿਰਫ ਵੱਖ ਹੋਣ ਦਾ ਡਰਾਮਾ ਕਰ ਰਹੇ ਹਨ। ਜਦਕਿ ਅੰਦਰੋਂ ਇਹ ਦੋਨੋਂ ਪਾਰਟੀਆਂ ਇੱਕ ਹੀ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਸੰਜੀਵ ਸ਼ਰਮਾ ਨੇ ਦੱਸਿਆ ਕਿ ਅਕਾਲੀ ਦਲ ਅਤੇ ਭਾਜਪਾ ਲੋਕ ਦਿਖਾਵਾ ਕਰ ਆਪਣੇ ਆਪ ਨੂੰ ਅਲੱਗ ਸਾਬਤ ਕਰ ਰਹੇ ਹਨ ਜਦਕਿ ਅੰਦਰੋਂ ਇਹ ਲੋਕ ਮਿਲੇ ਹੋਏ ਹਨ।

'ਪਿਛਲੀਆਂ ਚੋਣਾਂ ਵਾਂਗ 'ਆਪ' ਮੁੜ ਜਰ ਰਹੀ ਗਲਤੀ'

ਇਸ ਸਭ ਦੇ ਵਿੱਚ ਟਿਕਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਅੰਦਰ ਵਲੰਟੀਅਰਜ਼ ਦਾ ਵੱਡਾ ਮਨ ਮੁਟਾਓ ਚੱਲ ਰਿਹਾ ਹੈ। ਆਮ ਆਦਮੀ ਦੀ ਇਹ ਕਲਾ ਪਿਛਲੀ ਵਾਰ ਵੀ ਇਸੇ ਤਰ੍ਹਾਂ ਜੱਗ ਜ਼ਾਹਿਰ ਸੀ ਅਤੇ ਇਸ ਵਾਰ ਇਹ ਇਸ ਹੱਦ ਤਕ ਪਹੁੰਚ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਕਈਆਂ ਥਾਵਾਂ 'ਤੇ ਹੱਥੋਪਾਈ ਤੱਕ ਉਤਰ ਆਏ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਿਵ ਦਿਆਲ ਮਾਲੀ ਮੁਤਾਬਕ ਆਮ ਆਦਮੀ ਪਾਰਟੀ ਇਸ ਵਾਰ ਵੀ ਪਿਛਲੀਆਂ ਚੋਣਾਂ ਵਾਂਗ ਉਨ੍ਹਾਂ ਲੋਕਾਂ ਨੂੰ ਮਹੱਤਤਾ ਜ਼ਿਆਦਾ ਦੇ ਰਹੀ ਹੈ ਜੋ ਰਾਤੋ ਰਾਤ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਪਾਰਟੀ ਵਿੱਚ ਏਕਤਾ ਬਿਲਕੁਲ ਟੁੱਟ ਚੁੱਕੀ ਹੈ ਅਤੇ ਪਾਰਟੀ ਆਲਾਕਮਾਨ ਤੋਂ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਨਾਰਾਜ਼ਗੀ ਜੱਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਨੇ ਇੱਥੋਂ ਤੱਕ ਇਲਜ਼ਾਮ ਲਗਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਆਲਾ ਕਮਾਨ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਬੇਵਜ੍ਹਾ ਦਬਾਅ ਕੇ ਰੱਖਦੀ ਹੈ।

ਇਹ ਵੀ ਪੜ੍ਹੋ : ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਜਾਰੀ ਕੀਤਾ ਨੰਬਰ

ETV Bharat Logo

Copyright © 2024 Ushodaya Enterprises Pvt. Ltd., All Rights Reserved.