ਜਲੰਧਰ:ਬੀਤੀ ਰਾਤ ਜਲੰਧਰ ਦੀ ਮੰਡ ਕੰਪਲੈਕਸ ਵਿਚ ਚੌਂਕੀਦਾਰ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਕੁੱਝ ਹੀ ਘੰਟਿਆਂ ਵਿਚ ਸੁਲਝਾ ਦਿੱਤਾ ਹੈ।ਪੁਲਿਸ ਨੇ ਰਾਜੂ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਕਬਾੜ ਦਾ ਕੰਮ ਕਰਦਾ ਹੈ।ਇਸ ਕਤਲ ਦੇ ਬਾਰੇ ਪੁਲਿਸ ਅਧਿਕਾਰੀ ਗੁਰਮੇਜ ਸਿੰਘ ਦਾ ਕਹਿਣਾ ਹੈ ਕਿ ਤਕਰੀਬਨ ਦੋ ਕੁ ਮਹੀਨੇ ਪਹਿਲਾਂ ਰਾਜੂ ਦਾ ਮ੍ਰਿਤਕ ਸਕਿਓਰਿਟੀ ਗਾਰਡ ਦੇ ਨਾਲ ਝਗੜਾ ਹੋਇਆ ਸੀ।
ਪੁਲਿਸ ਅਧਿਕਾਰੀ ਦਾ ਕਹਿਣ ਹੈ ਕਿ ਰਾਜੂ ਨੇ ਇਸ ਲੜਾਈ ਨੂੰ ਆਪਣੇ ਦਿਮਾਗ ਵਿਚ ਰੱਖਿਆ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਾਜੂ ਨੇ ਆਪਣੀ ਪੁਰਾਣੀ ਰੰਜਿਸ਼ ਨੂੰ ਕੱਢਣ ਲਈ ਮੌਕੇ ਦਾ ਫਾਇਦਾ ਚੁੱਕਦੇ ਹੋਏ ਚੌਂਕੀਦਾਰ ਦੇ ਸਿਰ ਉਤੇ ਇੱਟਾਂ ਅਤੇ ਕੱਚ ਦੀ ਬੋਤਲ ਦੇ ਨਾਲ ਵਾਰ ਕਰ ਕੇ ਉਸਦਾ ਕਤਲ ਕਰ ਦਿੱਤਾ।ਦੱਸਦੇਈਏ ਕਿ ਪੁਲਿਸ ਨੂੰ ਕਤਲ ਦੇ ਬਾਰੇ ਸੂਚਨਾ ਮਿਲੀ ਸੀ ਪੁਲਿਸ ਨੇ ਮੌਕਾ ਵੇਖਣ ਤੋਂ ਬਾਅਦ ਕੁੱਝ ਘੰਟਿਆ ਵਿਚ ਹੀ ਕਤਲ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜੋ:ਪੁਲਿਸ ਨੇ ਨਸ਼ਾ ਤਸਕਰਾਂ ਤੋਂ ਡੇਢ ਕਰੋੜ ਦੀ ਹੈਰੋਇਨ ਕੀਤੀ ਬਰਾਮਦ