ਜਲੰਧਰ: ਅੱਜ ਕੱਲ ਨਾਬਾਲਗ ਬੱਚਿਆਂ ਨੂੰ ਸੰਭਾਲਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਨਾਬਾਲਕ ਆਪਣੀ ਮਰਜ਼ੀ ਨਾਲ ਘਰੋਂ ਭੱਜ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੇ ਮਾਪਿਆਂ ਨੇ ਇਸ ਦੀ ਸਕਾਇਤ ਪੁਲਿਸ ਨੂੰ ਦਿੱਤੀ। ਜਿਸ ਤੋ ਬਾਅਦ ਪੁਲਿਸ ਨੇ ਬੱਚਿਆਂ ਨੂੰ ਲੱਭਣ ਦੇ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ।
ਜ਼ਿਕਰਯੋਗ ਹੈ ਕਿ ਤਿੰਨ ਬੱਚੇ 5 ਦਿਨ ਪਹਿਲਾ ਘਰੋਂ ਸਵੇਰ ਰੋਜ਼ਾਨਾ ਦੀ ਤਰ੍ਹਾਂ ਪਿੰਡ ਖੌਥੜਾ ਤੇ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਵਿਖੇ ਪੜਣ ਲਈ ਗਏ ਸਨ ਪਰ ਸਕੂਲ ਵਿੱਚ ਪਹੁੰਚਦੇ ਸਾਰ ਸਕੂਲ ਵਿੱਚੋਂ ਬਿਨਾਂ ਹਾਜ਼ਰੀ ਲਗਵਾਏ ਚਲੇ ਗਏ ਸਨ।
ਜਿਸ ਤੋਂ ਬਾਅਦ ਜਦੋਂ ਤਿੰਨੋ ਬੱਚੇ ਸ਼ਾਮ ਤੱਕ ਘਰ ਵਾਪਿਸ ਨਹੀ ਆਏ ਤਾਂ ਪਰਿਵਾਰਕ ਮੈਂਬਰ ਇਨਾਂ ਬੱਚਿਆਂ ਦੀ ਭਾਲ ਵਿੱਚ ਜੁੱਟ ਗਏ ਪਰ ਕਿਤੇ ਵੀ ਉਨਾਂ ਨੂੰ ਬੱਚੇ ਨਹੀ ਮਿਲੇ। ਜਿਸ ਤੋਂ ਬਾਅਦ ਬੱਚਿਆਂ ਦੇ ਮਾਪਿਆ ਵੱਲੋਂ ਫਗਵਾੜਾ ਪੁਲਿਸ ਨੂੰ ਇਤਲਾਹ ਦਿੱਤੀ ਗਈ।
ਪੁਲਿਸ ਨੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਫੂਟੇਜ ਦੇ ਅਧਾਰ ਤੇ ਪਤਾ ਲਗਾਇਆ ਕਿ ਬੱਚੇ ਅਰਬਨ ਅਸਟੇਟ ਤੋਂ ਹੁੰਦੇ ਹੋਏ ਸ਼ਹਿਰ ਵੱਲ ਨੂੰ ਆਏ ਸਨ। ਪੁਲਿਸ ਵੱਲੋਂ ਇਨਾਂ ਬੱਚਿਆਂ ਨੂੰ ਭਾਲ ਕੀਤੀ ਜਾ ਰਹੀ ਸੀ। ਆਖਿਰਕਾਰ ਪੁਲਿਸ ਨੇ ਚੰਡੀਗੜ ਤੋਂ ਬੱਚਿਆਂ ਨੂੰ ਬਰਾਮਦ ਕਰ ਲਿਆ।
ਇਸ ਮੌਕੇ ਐੱਸ.ਪੀ ਫਗਵਾੜਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਕਤ ਤਿੰਨੋ ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਮਾਮਲਾ ਦਰਜ ਕਰਕੇ ਵੱਖ ਵੱਖ ਟੀਮਾਂ ਬਣਾ ਕੇ ਵੱਖ ਵੱਖ ਸ਼ਹਿਰਾ ਵਿੱਚ ਭੇਜੀਆ ਗਈਆ ਸਨ।
ਜਦ ਕਿ ਇੱਕ ਟੀਮ ਇੰਡਸਟਰੀ ਏਰੀਆ ਦੇ ਇੰਚਾਰਜ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਚੰਡੀਗੜ ਭੇਜੀ ਗਈ ਸੀ। ਜਿੱਥੋ ਕਿ ਬੱਚਿਆਂ ਨੂੰ ਬਰਾਮਦ ਕੀਤਾ ਗਿਆ। ਉਨਾਂ ਦੱਸਿਆ ਕਿ ਇਹ ਤਿੰਨੋ ਬੱਚੇ ਟ੍ਰੇਨ ਰਾਹੀ ਅੰਬਾਲਾ ਪਹੁੰਚੇ ਜਿੱਥੇ ਕਿ ਇੱਕ ਨਾਮਾਲੁਮ ਵਿਅਕਤੀ ਨਾਲ ਚੰਡੀਗੜ ਚਲੇ ਗਏ ਸਨ। ਉਨਾਂ ਕਿਹਾ ਕਿ ਪੁਲਿਸ ਵੱਲੋਂ ਉਕਤ ਤਿੰਨਾ ਬੱਚਿਆਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਉਧਰ ਬੱਚਿਆਂ ਦੇ ਵਾਪਿਸ ਆਉਣ ਨਾਲ ਜਿੱਥੇ ਬੱਚਿਆਂ ਦੇ ਮਾਤਾ ਪਿਤਾ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਉਨ੍ਹਾਂ ਫਗਵਾੜਾ ਪੁਲਿਸ ਦਾ ਵੀ ਧੰਨਵਾਦ ਕੀਤਾ ਜਿਨਾਂ ਸਦਕਾ ਬੱਚੇ ਅੱਜ ਵਾਪਿਸ ਉਨਾਂ ਨੂੰ ਮਿਲ ਗਏ ਹਨ।
ਇਹ ਵੀ ਪੜ੍ਹੋ: WOMENS DAY 2022: ਲੁਧਿਆਣਾ ਦੀਆਂ ਮਹਿਲਾਵਾਂ ਦੀ ਦੁਨੀਆ ਵਿੱਚ ਧੂਮ