ਜਲੰਧਰ: ਫ਼ਿਲੋਰ 'ਚ ਪੁਲਿਸ ਨੇ ਨਾਕਾਬੰਦੀ ਦੌਰਾਨ ਗੱਡੀ 'ਚ ਸਵਾਰ 2 ਨੌਜਵਾਨਾਂ ਨੂੰ ਨਸ਼ੇ ਦੀਆਂ ਗੋਲੀਆਂ ਸਣੇ ਕਾਬੂ ਕਰ ਲਿਆ ਹੈ।
ਇਸ ਬਾਰੇ ਏਐੱਸਆਈ ਗੁਰਦੇਵ ਸਿੰਘ ਨੇ ਸਤਲੁਜ ਦਰਿਆ ਤੇ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਇਕ PB08Ak4939 ਇੰਡੀਕਾ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ। ਇਸ ਦੇ ਨਾਲ ਹੀ ਨੌਜਵਾਨ ਨੇ ਗੱਡੀ ਦੀ ਵਾਰੀ ਖੋਲ੍ਹ ਕੇ ਵਜ਼ਨਦਾਰ ਪਲਾਸਟਿਕ ਦਾ ਲਿਫ਼ਾਫ਼ਾ ਝਾੜੀਆਂ 'ਚ ਸੁੱਟ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਚੁੱਕ ਕੇ ਵੇਖਿਆ ਤਾਂ ਉਸ 'ਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਰਾਜ ਕੁਮਾਰ ਤੇ ਅਜੈ ਕੁਮਾਰ ਵਜੋਂ ਹੋਈ ਹੈ।