ETV Bharat / state

ਚਿੰਟੂ ਕਤਲ ਮਾਮਲੇ 'ਚ ਪੁਲਿਸ ਨੇ ਆਰੋਪੀ ਨੂੰ ਕੀਤਾ ਕਾਬੂ

31 ਅਕਤੂਬਰ ਨੂੰ ਹੋਏ ਚਿੰਟੂ ਕਤਲ ਮਾਮਲੇ 'ਚ ਜਲੰਧਰ ਦਿਹਾਤੀ ਪੁਲਿਸ ਨੇ ਆਰੋਪੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

Police arrest accused in Chintu murder case
ਫ਼ੋਟੋ
author img

By

Published : Jan 15, 2020, 5:51 PM IST

ਜਲੰਧਰ: ਪੁਲਿਸ ਨੇ ਫਿਲੌਰ ਵਿੱਚ ਹੋਏ ਚਿੰਟੂ ਬਲਾਈਂਡ ਕਤਲ ਕੇਸ ਨੂੰ ਟਰੇਸ ਕਰ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਇਸ 'ਤੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿਛਲੇ ਸਾਲ 31 ਅਕਤੂਬਰ ਨੂੰ ਹਰਪ੍ਰੀਤ ਸਿੰਘ ਉਰਫ਼ ਚਿੰਟੂ ਦਾ ਕਤਲ ਕੀਤਾ ਗਿਆ ਸੀ। ਚਿੰਟੂ 'ਤੇ ਫਾਇਰਿੰਗ ਕੀਤੀ ਗਈ ਸੀ ਅਤੇ ਉਸ ਨੂੰ 13 ਗੋਲੀਆਂ ਲੱਗੀਆਂ ਸਨ।

ਵੇਖੋ ਵੀਡੀਓ

ਪੁਲਿਸ ਨੇ ਉਸ ਸਮੇਂ ਅਗਿਆਤ ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਇਸ ਬਲਾਈਂਡ ਕਤਲ ਕੇਸ ਨੂੰ ਸੁਲਝਾਉਣ ਲਈ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਇੱਕ ਟੀਮ ਦਾ ਗਠਨ ਕੀਤਾ ਸੀ। ਜਿਸ ਵਿੱਚ ਦਿਹਾਤੀ ਪੁਲਸ ਦੇ ਉੱਚ ਅਧਿਕਾਰੀ ਅਤੇ ਨਾਲ ਸੀਆਈਏ ਸਟਾਫ ਦੇ ਪ੍ਰਭਾਰੀ ਸ਼ਿਵ ਕੁਮਾਰ ਨੂੰ ਇਸ ਕੇਸ ਨੂੰ ਟਰੇਸ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਸੀਆਈਏ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਕਤੂਬਰ ਮਹੀਨੇ ਵਿੱਚ ਲਾਂਬੜਾ ਤੋਂ ਆਲਟੋ ਗੱਡੀ ਕਰਤਾਰਪੁਰ ਦੇ ਇਲਾਕੇ ਵਿੱਚ ਆਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਅੱਡਾ ਦਿਆਲਪੁਰ ਤੋਂ ਗੱਡੀ ਵਿੱਚ ਸਵਾਰ ਅਰੋਪੀ ਕੰਵਲਜੀਤ ਸਿੰਘ ਉਰਫ ਕਮਲ ਪੁੱਤਰ ਰਛਪਾਲ ਸਿੰਘ ਵਾਸੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਤਲਾਸ਼ੀ ਦੌਰਾਨ ਆਰੋਪੀ ਕੋਲੋਂ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਆਰੋਪੀ ਨੇ ਦੱਸਿਆ ਕਿ ਫਿਲੌਰ ਵਿੱਚ ਹੋਏ ਚਿੰਟੂ ਮਰਡਰ ਕੇਸ ਵਿੱਚ ਨਵਪ੍ਰੀਤ ਸਿੰਘ ਉਰਫ ਨਵੀ ਨੇ ਉਸ ਨੂੰ ਚਿੰਟੂ ਦੀ ਸੁਪਾਰੀ ਦਿੱਤੀ ਸੀ। ਉਸ ਦੇ ਨਾਲ ਹਰਪ੍ਰੀਤ ਸਿੰਘ ਢਿੱਡੀ ਸਤਵੰਤ ਸਿੰਘ ਅਤੇ ਅਨੁਜ ਅਰੋੜਾ ਨੇ ਪਿਸਤੌਲ ਦੀ ਨੋਕ 'ਤੇ ਪਹਿਲਾਂ ਲਾਂਬੜੇ ਤੋਂ ਇੱਕ ਗੱਡੀ ਖੋਹੀ ਅਤੇ ਫਿਰ ਫਿਲੌਰ ਜਾ ਕੇ ਚਿੰਟੂ ਦਾ ਮਰਡਰ ਕਰ ਦਿੱਤਾ ਸੀ। ਆਰੋਪੀ ਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਜੋ ਕਿ ਇਸ ਮਰਡਰ ਕੇਸ ਵਿੱਚ ਇਸਤੇਮਾਲ ਹੋਈ ਸੀ। 6 ਜਨਵਰੀ ਨੂੰ ਨਵੀ ਨੇ ਟਿੱਡੀ ਕੋਲੋਂ ਪੈਸੇ ਲੈਣ ਲਈ ਉਸ ਨੂੰ ਸੋਨੀਪਤ ਬੁਲਾਇਆ ਜਿੱਥੇ ਉਸ ਨੇ ਟਿੱਡੀ ਅਤੇ ਸਤਵੰਤ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਟਿੱਡੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਚਿੰਟੂ ਅਤੇ ਨਵੀਂ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਹੈਰੋਇਨ ਸਮਗਲਿੰਗ ਦਾ ਕਾਰੋਬਾਰ ਕਰਦੇ ਸੀ।

Intro:ਜਲੰਧਰ ਦਿਹਾਤੀ ਪੁਲਸ ਨੇ ਫਿਲੌਰ ਵਿੱਚ ਹੋਏ ਚਿੰਟੂ ਬਲਾਈਂਡ ਮਰਡਰ ਕੇਸ ਨੂੰ ਟਰੇਸ ਕਰ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ।Body:ਇਸ ਤੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਕੱਤੀ ਅਕਤੂਬਰ ਦੋ ਹਜ਼ਾਰ ਉੱਨੀ ਨੂੰ ਹਰਪ੍ਰੀਤ ਸਿੰਘ ਉਰਫ਼ ਚਿੰਟੂ ਦਾ ਮਰਡਰ ਕੀਤਾ ਗਿਆ ਸੀ। ਚਿੰਟੂ ਦੇ ਉੱਤੇ ਅੰਦਾਜਨ ਫਾਇਰਿੰਗ ਕੀਤੀ ਗਈ ਸੀ ਅਤੇ ਨੂੰ ਤੇਰਾ ਗੋਲੀਆਂ ਲੱਗੀਆਂ ਸੀ। ਪੁਲਸ ਨੇ ਉਸ ਵਕਤ ਅਗਿਆਤ ਬੰਦਿਆਂ ਤੇ ਮਾਮਲਾ ਦਰਜ ਕਰ ਲਿਆ ਸੀ। ਇਸ ਬਲਾਈਂਡ ਮਰਡਰ ਕੇਸ ਨੂੰ ਸੁਲਝਾਉਣ ਲਈ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਇਕ ਟੀਮ ਦਾ ਗਠਨ ਕੀਤਾ ਸੀ। ਜਿਸ ਵਿੱਚ ਦਿਹਾਤੀ ਪੁਲਸ ਦੇ ਉੱਚ ਅਧਿਕਾਰੀ ਅਤੇ ਨਾਲ ਹੀ ਸੀ ਆਈ ਸਟਾਫ ਦੇ ਪ੍ਰਭਾਵੀ ਸ਼ਿਵ ਕੁਮਾਰ ਨੂੰ ਇਸ ਕੇਸ ਨੂੰ ਟਰੇਸ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਸੀ ਆਈ ਏ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਕਤੂਬਰ ਮਹੀਨੇ ਵਿੱਚ ਲਾਂਬੜਾ ਤੋਂ ਚੀਨੀ ਆਲਟੋ ਗੱਡੀ ਕਰਤਾਰਪੁਰ ਦੇ ਇਲਾਕੇ ਵਿੱਚ ਖੁਸ਼ੀ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਅੱਡਾ ਦਿਆਲਪੁਰ ਤੋਂ ਗੱਡੀ ਵਿੱਚ ਸਵਾਰ ਅਰੋਪੀ ਕੰਵਲਜੀਤ ਸਿੰਘ ਉਰਫ ਕਮਲ ਪੁੱਤਰ ਰਛਪਾਲ ਸਿੰਘ ਵਾਸੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਲਾਸ਼ੀ ਦੇ ਦੌਰਾਨ ਆਰੋਪੀ ਕੋਲੋਂ ਤੀਹ ਬੋਰ ਦੀ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ ਹਨ ਪੁੱਛ ਗਿੱਛ ਦੇ ਦੌਰਾਨ ਅਰੋਪੀ ਨੇ ਦੱਸਿਆ ਕਿ ਫਿਲੌਰ ਵਿੱਚ ਹੋਏ ਚਿੰਟੂ ਮਰਡਰ ਕੇਸ ਵਿੱਚ ਨਵਪ੍ਰੀਤ ਸਿੰਘ ਉਰਫ ਨਵੀ ਨੇ ਉਸ ਨੂੰ ਚਿੰਟੂ ਦੀ ਸੁਪਾਰੀ ਦਿੱਤੀ ਸੀ। ਉਸ ਦੇ ਨਾਲ ਹਰਪ੍ਰੀਤ ਸਿੰਘ ਢਿੱਡੀ ਸਤਵੰਤ ਸਿੰਘ ਅਤੇ ਅਨੁਜ ਅਰੋੜਾ ਨੇ ਪਿਸਤੌਲ ਦੀ ਨੋਕ ਤੇ ਪਹਿਲਾਂ ਲਾਂਬੜੇ ਤੋਂ ਇੱਕ ਗੱਡੀ ਖੋਹੀ ਅਤੇ ਫਿਰ ਫਿਲੌਰ ਜਾ ਕੇ ਚਿੰਟੂ ਦਾ ਮਰਡਰ ਕਰ ਦਿੱਤਾ। ਆਰੋਪੀ ਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਜੋ ਕਿ ਇਸ ਮਰਡਰ ਕੇਸ ਵਿਚ ਇਸਤੇਮਾਲ ਹੋਈ ਸੀ ਛੇ ਜਨਵਰੀ ਨੂੰ ਨਵੀਂ ਨੇ ਟਿੱਡੀ ਕੋਲੋਂ ਪੈਸੇ ਲੈਣ ਲਈ ਉਸ ਨੂੰ ਸੋਨੀਪਤ ਬੁਲਾਇਆ ਜਿੱਥੇ ਉਸਨੇ ਟਿੱਡੀ ਅਤੇ ਸਤਵੰਤ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਟਿੱਡੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਸਤਵੰਤ ਸੋਨੀਪਤ ਪੁਲਿਸ ਦੀ ਹਿਰਾਸਤ ਵਿੱਚ ਆ ਗਿਆ ਸੋਨੀਪਤ ਪੁਲਿਸ ਨੂੰ ਚਿੰਟੂ ਮਰਡਰ ਕੇਸ ਵਿਚ ਇਸਤੇਮਾਲ ਹੋਈ ਨੌ ਐੱਮ ਐੱਮ ਪਿਸਤੌਲ ਦੀ ਬਰਾਮਦੀ ਹੋਈ ਹੈ।

ਬਾਈਟ: ਨਵਜੋਤ ਸਿੰਘ ਮਾਲ ( ਐੱਸਐੱਸਪੀ ਦਿਹਾਤੀ ਜਲੰਧਰ )

Conclusion:ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਚਿੰਟੂ ਅਤੇ ਨਵੀਂ ਵੱਡੇ ਸਤਰ ਤੇ ਅੰਤਰਰਾਸ਼ਟਰੀ ਹੈਰੋਇਨ ਸਮੱਗਲਿੰਗ ਦਾ ਕਾਰੋਬਾਰ ਕਰਦੇ ਸੀ। ਇਸੀ ਦੌਰਾਨ ਇਨ੍ਹਾਂ ਦੋਨਾਂ ਦਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਅਮਰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਝਗੜਾ ਵੀ ਹੋਇਆ ਸੀ। ਜਿਸ ਤੋਂ ਬਾਅਦ ਦੋਨਾਂ ਵਿੱਚ ਗੈਂਗਵਾਰ ਸ਼ੁਰੂ ਹੋ ਗਈ ਪੁਲਿਸ ਫਰਾਰ ਹੋਏ ਆਰੋਪੀਆਂ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.