ETV Bharat / state

ਦਿਨ-ਭਰ-ਦਿਨ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਕਾਰਨ ਪੰਪ ਕੀਤਾ ਬੰਦ - ਦਿਨ-ਭਰ-ਦਿਨ ਵਧ ਰਹੀਆਂ ਪੈਟਰੋਲ

ਰਿਪੋਰਟਾਂ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਪੈਟਰੋਲ ਪੰਪ ਬੰਦ ਹੋਣ ਦੀ ਕੰਗਾਰ ਤੇ ਪਹੁੰਚ ਚੁੱਕੇ ਹਨ, ਕਿਉਕਿ ਦੇ ਪੰਪ ਮਾਲਕਾਂ ਦੇ ਖੁਦ ਦੇ ਖ਼ਰਚੇ ਤੱਕ ਪੂਰੇ ਨਹੀਂ ਹੋ ਰਹੇ। ਉੱਥੇ ਹੀ ਜਲੰਧਰ ਦੇ ਆਦਮਪੁਰ ਕਸਬੇ ਦੇ ਵਿੱਚ ਇੱਕ ਪੈਟਰੋਲ ਪੰਪ ਮਾਲਕ ਵਲੋਂ ਆਪਣਾ ਪੈਟਰੋਲ ਪੰਪ ਬੰਦ ਕਰ ਦਿੱਤਾ ਗਿਐ।

ਦਿਨ-ਭਰ-ਦਿਨ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਕਾਰਨ ਪੰਪ ਕੀਤਾ ਬੰਦ

author img

By

Published : Oct 24, 2021, 9:11 AM IST

ਜਲੰਧਰ: ਪੈਟਰੋਲ-ਡੀਜ਼ਲ (Petrol-diesel) ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ, ਜਿੱਥੇ ਇੱਕ ਪਾਸੇ ਜਨਤਾ ਦਾ ਬੁਰਾ ਹਾਲ ਕੀਤਾ ਹੋਇਐ ਤੇ ਉੱਥੇ ਹੀ ਹੁਣ ਸੂਬੇ ਦੇ ਪੈਟਰੋਲ ਪੰਪ ਡੀਲਰਾਂ ਦਾ ਵੀ ਹਾਲ ਕੁਝ ਇਸ ਕਦਰ ਹੀ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਪੰਜਾਬ(According to reports, Punjab)- ਦੇ ਜ਼ਿਆਦਾਤਰ ਪੈਟਰੋਲ ਪੰਪ ਬੰਦ ਹੋਣ ਦੀ ਕੰਗਾਰ ਤੇ ਪਹੁੰਚ ਚੁੱਕੇ ਹਨ, ਕਿਉਕਿ ਦੇ ਪੰਪ ਮਾਲਕਾਂ ਦੇ ਖੁਦ ਦੇ ਖ਼ਰਚੇ ਤੱਕ ਪੂਰੇ ਨਹੀਂ ਹੋ ਰਹੇ। ਉੱਥੇ ਹੀ ਜਲੰਧਰ ਦੇ ਆਦਮਪੁਰ ਕਸਬੇ ਦੇ ਵਿੱਚ ਇੱਕ ਪੈਟਰੋਲ ਪੰਪ ਮਾਲਕ ਵਲੋਂ ਆਪਣਾ ਪੈਟਰੋਲ ਪੰਪ ਬੰਦ ਕਰ ਦਿੱਤਾ ਗਿਐ।

ਪੰਪ ਦੇ ਮਾਲਕ ਗੁਰਪ੍ਰੀਤ ਸਿੰਘ ਸਹਿਗਲ(Gurpreet Singh Sehgal) ਦਾ ਕਹਿਣਾ ਹੈ ਕਿ ਤੇਲ ਕੰਪਨੀਆਂ ਵੱਲੋਂ 2017 ਤੋਂ ਬਾਅਦ ਡੀਲਰਾਂ ਦਾ ਮਾਰਜਨ ਨਹੀਂ ਵਧਾਇਆ ਗਿਆ, ਜਿਸ ਕਾਰਨ ਲਗਾਤਾਰ ਘਾਟੇ ਦੇ ਚੱਲਦਿਆਂ ਪੈਟਰੋਲ ਪੰਪਾਂ ਦੇ ਮਾਲਕਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਉਹਨਾਂ 'ਚ ਹੋਰ ਨੁਕਸਾਨ ਝੱਲਣ ਦੀ ਸ਼ਕਤੀ ਨਹੀਂ ਹੈ। ਗੁਰਪ੍ਰੀਤ ਸਹਿਗਲ ਦਾ ਕਹਿਣਾ ਐ ਕਿ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਤੇਲ ਕੰਪਨੀਆਂ ਲਗਾਤਾਰ ਵਾਧੇ 'ਚ ਹਨ, ਪਰ ਉਹ ਡੀਲਰਾਂ ਨੂੰ ਕੁਝ ਨਹੀਂ ਦੇਣਾ ਚਾਹੁੰਦੀਆਂ ਤੇ ਉਧਰ ਨਾ ਸਰਕਾਰ ਡੀਲਰਾਂ ਦੀ ਬਾਂਹ ਫੜਨ ਨੂੰ ਤਿਆਰ ਹੈ।

ਦਿਨ-ਭਰ-ਦਿਨ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਕਾਰਨ ਪੰਪ ਕੀਤਾ ਬੰਦ

ਇਸ ਦੇ ਨਾਲ ਹੀ ਜਿਆਦਾਤਰ ਮਾਰ ਪੰਜਾਬ ਦੇ ਬਾਡਰ ਏਰੀਏ(Border area) ਦੇ ਪੈਟਰੋਲ ਪੰਪ ਮਾਲਕਾਂ ਨੂੰ ਪੈ ਰਹੀ ਹੈ, ਕਿਉਂਕਿ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਵਿਚ ਪੈਟਰੋਲ ਅਤੇ ਡੀਜ਼ਲ ਉਪਰ ਜ਼ਿਆਦਾ ਵੈਟ ਲਗਾਇਆ ਜਾਂਦੈ। ਲੋਕ ਵੀ ਦੂਜੇ ਸੂਬਿਆਂ ਚੋਂ ਤੇਲ ਪਵਾ ਕੇ ਹੀ ਪੰਜਾਬ ਦਾ ਬਾਰਡਰ ਕ੍ਰਾਸ ਕਰਦੇ ਹਨ।

ਇਹ ਵੀ ਪੜ੍ਹੋ:Price of Petrol & Diesel: ਅੱਜ ਫੇਰ ਲੋਕਾਂ ਦੀ ਜੇਬ੍ਹ ’ਤੇ ਪਿਆ ਡਾਕਾ, ਹੋਰ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ

ਇਸਦੇ ਨਾਲ ਹੀ ਗੁਰਪ੍ਰੀਤ(Gurpreet) ਨੇ ਕਈ ਫੈਕਟ ਸਾਹਮਣੇ ਰੱਖੇ ਹਨ। ਗੁਰਪ੍ਰੀਤ ਨੇ ਕਿਹਾ ਕਿ 70 ਡਾਲਰ ਤੋਂ 85 ਡਾਲਰ ਪ੍ਰਤੀ ਬੈਰਲ ਕੱਚੇ ਤੇਲ(Crude oil) ਵਿੱਚ ਵਾਧਾ ਜ਼ਰੂਰ ਹੋਇਐ, ਪਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਤਿਗੁਨਾ ਕਰ ਦਿੱਤਾ ਗਿਆ।

ਉਨਾਂ ਕਿਹਾ ਕਿ ਜੇਕਰ ਐਬਰੇਜ ਲਗਾਈਐ ਤਾਂ 15 ਡਾਲਰ ਵਾਧੇ ਦੇ ਚਲਦਿਆਂ ਹੁਣ ਤੱਕ ਸਿਰਫ਼ 9 ਰੁਪਏ ਦੇ ਕਰੀਬ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣਾ ਚਾਹੀਦਾ ਸੀ, ਪਰ 38 ਰੁਪਏ ਦੇ ਕਰੀਬ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਹਾਲਾਂਕਿ ਗੁਰਪ੍ਰੀਤ ਨੇ ਸਰਕਾਰ(Government) ਤੋਂ ਪੈਟਰੋਲ-ਡੀਜ਼ਲ ਨੂੰ ਜੀ.ਐੱਸ.ਟੀ ਦੇ ਅਧੀਨ ਲਿਆਉਣ ਦੀ ਮੰਗ ਕੀਤੀ ਹਨ। ਗੁਰਪ੍ਰੀਤ ਦੀ ਮੰਨੀਏ ਤਾਂ ਇੱਕ ਦੇਸ਼ ਇੱਕ ਰੇਟ ਹੋਣ ਨਾਲ ਲੋਕਾਂ ਸਮੇਤ ਪੰਪ ਮਾਲਕ ਵੀ ਮੁਨਾਫੇ 'ਚ ਹੀ ਰਹਿਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.