ਜਲੰਧਰ: ਪੈਟਰੋਲ ਅਤੇ ਡੀਜ਼ਲ ਦੇ ਭਾਅ (Petrol and diesel prices) ਆਏ ਦਿਨ ਵਧ ਰਹੇ ਹਨ। ਇਸ ਦੇ ਚੱਲਦੇ ਜਿੱਥੇ ਆਮ ਲੋਕਾਂ ਨੂੰ ਨਾ ਸਿਰਫ ਸਕੂਟਰ ਮੋਟਰਸਾਈਕਲ ਅਤੇ ਗੱਡੀਆਂ ਵਿੱਚ ਤੇਲ ਪੁਆਉਣ ਲਈ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਲਕਿ ਹਰ ਸਾਮਾਨ ਮਹਿੰਗਾ ਖਰੀਦਣਾ ਪੈ ਰਿਹਾ ਹੈ।ਜ਼ਾਹਿਰ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਟਰਾਂਸਪੋਰਟ ਵਪਾਰ 'ਤੇ ਵੀ ਪੈਂਦਾ ਹੈ।
ਦੱਸ ਦੇਈਏ ਕਿ ਪੈਟਰੋਲ ਡੀਜ਼ਲ (Petrol and diesel prices) ਦੀਆਂ ਵਧ ਰਹੀਆਂ ਕੀਮਤਾਂ ਤੋਂ ਆਮ ਮੱਧਵਰਗੀ ਬੰਦੇ ਦੇ ਨਾਲ ਨਾਲ ਪੈਟਰੋਲ ਪੰਪ ਮਾਲਕ (Petrol pump owner) ਵੀ ਪ੍ਰੇਸ਼ਾਨ ਹਨ, ਕਿਉਂਕਿ ਇਨ੍ਹਾਂ ਵਧ ਰਹੀਆਂ ਕੀਮਤਾਂ ਕਰਕੇ ਉਨ੍ਹਾਂ ਦੇ ਖ਼ਰਚਿਆਂ 'ਚ ਵੀ ਵਾਧਾ ਹੋਇਆ ਹੈ।
ਡੀਜ਼ਲ ਅਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ (Petrol and diesel prices) ਲਈ ਜ਼ਿੰਮੇਵਾਰ, ਪੰਜਾਬ ਸਰਕਾਰ (Government of Punjab) ਵੱਲੋਂ ਪੈਟਰੋਲ ਅਤੇ ਡੀਜ਼ਲ ਉੱਪਰ ਲਗਾਇਆ ਜਾਣ ਵਾਲਾ ਵੈਟ ਟੈਕਸ (VAT tax) ਹੈ। ਜਿਸ ਕਰਕੇ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਰ ਪ੍ਰਦੇਸ਼ਾਂ ਨਾਲੋਂ ਕਿਤੇ ਵੱਧ ਹਨ। ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ 35.25 % ਵੈਟ ਟੈਕਸ ਲਗਾਇਆ ਗਿਆ ਹੈ ਜਦਕਿ ਡੀਜ਼ਲ ਤੇ ਵੈਟ ਟੈਕਸ 16.82% ਹੈ। ਇਸ ਦੇ ਉਲਟ ਜੇ ਗੱਲ ਕਰੀਏ ਜਦਕਿ ਹਰਿਆਣਾ ਹਿਮਾਚਲ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਵਿੱਚ ਪੈਟਰੋਲ ਅਤੇ ਡੀਜ਼ਲ ਉੱਪਰ ਇਹ ਵੈਟ ਟੈਕਸ ਕਿਤੇ ਘੱਟ ਹੈ।
ਪੰਜਾਬ ਵਿੱਚ ਗੁਆਂਢੀ ਰਾਜਾਂ ਨਾਲ ਲਗਦੇ ਜ਼ਿਲ੍ਹਿਆਂ ਦੇ ਪੈਟਰੋਲ ਪੰਪ ਬੰਦ ਹੋਣ ਦੇ ਕਾਗਾਰ 'ਤੇ
ਪੰਜਾਬ ਵਿੱਚ ਕੁੱਲ 3460 ਦੇ ਕਰੀਬ ਪੈਟਰੋਲ ਪੰਪ ਹਨ, ਜਿਨ੍ਹਾਂ ਵਿੱਚੋਂ ਕਰੀਬ 932 ਹਿੰਦੁਸਤਾਨ ਪੈਟਰੋਲੀਅਮ , 1848 ਇੰਡੀਅਨ ਆਇਲ 680 ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਰਿਲਾਇੰਸ ਅਤੇ ਐਸਾਰ ਦੇ ਪੈਟਰੋਲ ਪੰਪ ਵੀ ਮੌਜੂਦ ਹਨ।
ਜੇਕਰ ਪੰਜਾਬ ਵਿਖੇ ਪੈਟਰੋਲ ਡੀਜ਼ਲ ਦੀ ਵਿਕਰੀ ਦਾ ਡਾਟਾ ਦੇਖੀਏ ਤਾਂ ਪੰਜਾਬ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਔਸਤਨ 90 ਕਿਲੋਲਿਟਰ ਪੈਟਰੋਲ ਡੀਜ਼ਲ ਦੀ ਵਿਕਰੀ ਹੋਈ ਹੈ। ਜਦਕਿ ਹਰਿਆਣਾ ਵਿੱਚ 115 ਕਿਲੋਲਿਟਰ ਅਤੇ ਹਿਮਾਚਲ ਪ੍ਰਦੇਸ਼ ਵਿਚ 183 ਪ੍ਰਤੀ ਪੈਟਰੋਲ ਪੰਪ ਔਸਤਨ ਵਿਕਰੀ ਹੋਈ ਹੈ। ਜੇ ਦੇਖਿਆ ਜਾਵੇ ਤਾਂ ਇਕ ਪੈਟਰੋਲ ਪੰਪ ਨੂੰ ਸਹੀ ਢੰਗ ਨਾਲ ਚਲਾਉਣ ਲਈ ਉਸ ਨੂੰ ਕਰੀਬ 100 ਸੌ ਕਿਲੋ ਲੀਟਰ ਤੇਲ ਵੇਚਣਾ ਚਾਹੀਦਾ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕਰੀਬ 72 ਪਰਸੈਂਟ ਪੈਟਰੋਲ ਪੰਪ ਇਕ ਮਹੀਨੇ ਵਿਚ ਸੌ ਕਿਲੋਲਿਟਰ ਤੋਂ ਘੱਟ ਤੇਲ ਵੇਚ ਪਾ ਰਹੇ ਨੇ ਜਦਕਿ ਕਰੀਬ 1 ਪਰਸੈਂਟ ਪੈਟਰੋਲ ਪੰਪਾਂ ਦੇ ਹਾਲਾਤ ਇਹ ਨੇ ਕਿ ਉਨ੍ਹਾਂ ਦਾ ਮਹਿਜ਼ 32 ਕਿਲੋਲਿਟਰ ਤੇਲ ਹੀ ਇੱਕ ਮਹੀਨੇ ਵਿੱਚ ਵਿਕ ਰਿਹਾ ਹੈ।
ਇਨ੍ਹਾਂ ਜ਼ਿਲ੍ਹਿਆਂ ਨੂੰ ਹੋ ਰਿਹਾ ਹੈ ਨੁਕਸਾਨ
ਕਿਉਂਕਿ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ (Petrol and diesel prices) ਚੰਡੀਗੜ੍ਹ ਹਿਮਾਚਲ ਅਤੇ ਹਰਿਆਣਾ ਨਾਲੋਂ ਕਿਤੇ ਮਹਿੰਗਾ ਹੈ, ਇਸ ਲਈ ਪੰਜਾਬ ਦੇ ਇਨ੍ਹਾਂ ਰਾਜਾਂ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਪੈਂਦੇ ਪੈਟਰੋਲ ਪੰਪ ਖਾਸੇ ਨੁਕਸਾਨ ਵਿੱਚ ਜਾ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਮੁੱਖ ਹਨ ਹੁਸ਼ਿਆਰਪੁਰ, ਮੁਹਾਲੀ, ਪਟਿਆਲਾ, ਮੁਕਤਸਰ ਸਾਹਿਬ, ਫਾਜ਼ਿਲਕਾ, ਮਾਨਸਾ ਹਨ। ਪੰਜਾਬ ਦੇ ਇਹ ਉਹ ਜ਼ਿਲ੍ਹੇ ਨੇ ਜਿੱਥੋਂ ਲੋਕ ਪੈਟਰੋਲ ਸਸਤਾ ਹੋਣ ਕਰਕੇ ਨਾਲ ਲਗਦੇ ਪ੍ਰਦੇਸ਼ਾਂ ਤੋਂ ਪੈਟਰੋਲ ਡੀਜ਼ਲ ਦੀ ਜ਼ਰੂਰਤ ਪੂਰੀ ਕਰਦੇ ਹਨ। ਇਹੀ ਨਹੀਂ ਜੋ ਲੋਕ ਜੰਮੂ ਕਸ਼ਮੀਰ ਹਿਮਾਚਲ ਤੂੰ ਹੁੰਦੇ ਹੋਏ ਪੰਜਾਬ ਕਰਾਸ ਕਰਕੇ ਹਰਿਆਣਾ ਦਿੱਲੀ ਅਤੇ ਹੋਰ ਪ੍ਰਦੇਸ਼ਾਂ ਵਿਚ ਜਾਂਦੇ ਨੇ ਉਹ ਵੀ ਉੱਥੋਂ ਸਿਰਫ਼ ਉਨ੍ਹਾਂ ਪੈਟਰੋਲ ਅਤੇ ਡੀਜ਼ਲ ਪਾਉਂਦੇ ਹਨ, ਜਿਸ ਨਾਲ ਸਿਰਫ਼ ਪੰਜਾਬ ਨੂੰ ਕਰਾਸ ਕੀਤਾ ਜਾ ਸਕੇ। ਇਸ ਦਾ ਸਿੱਧਾ ਫ਼ਾਇਦਾ ਪੰਜਾਬ ਨੂੰ ਨਾ ਹੁੰਦੇ ਹੋਏ ਗੁਆਂਢੀ ਪ੍ਰਦੇਸ਼ਾਂ ਨੂੰ ਹੁੰਦਾ ਹੈ।
ਪੰਜਾਬ ਦੇ ਪੈਟਰੋਲ (Petrol and diesel prices) ਪੰਪ ਮਾਲਕ ਖ਼ੁਦ ਇਸ ਗੱਲ ਤੋਂ ਚਿੰਤਿਤ ਨੇ ਕੇ ਜੇ ਹਾਲਾਤ ਇਹੀ ਰਹੇ ਤਾਂ ਗੁਆਂਢੀ ਰਾਜਾਂ ਨਾਲ ਲੱਗਦੇ ਇਨ੍ਹਾਂ ਪੈਟਰੋਲ ਪੰਪਾਂ ਨੂੰ ਬੰਦ ਕਰਨ ਤੱਕ ਦੀ ਨੌਬਤ ਆ ਸਕਦੀ ਹੈ। ਢਿੱਲਵਾਂ ਮੁਤਾਬਕ ਇਕ ਪਾਸੇ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ ਉਨ੍ਹਾਂ ਦੀ ਇਸ ਵਪਾਰ ਵਿਚ ਲਾਗਤ ਵਧ ਗਈ ਹੈ, ਉਧਰ ਦੂਸਰੇ ਪਾਸੇ ਕੰਪਨੀਆਂ ਵੱਲੋਂ ਕਈ ਸਾਲਾਂ ਤੋਂ ਇਨ੍ਹਾਂ ਦੀ ਕਮਿਸ਼ਨ ਤੱਕ ਨਹੀਂ ਵਧਾਈ ਗਈ। ਉਨ੍ਹਾਂ ਮੁਤਾਬਕ ਕੰਪਨੀਆਂ ਨਾਲ ਬਾਰ ਬਾਰ ਗੱਲ ਕਰਨ ਤੋਂ ਬਾਅਦ ਵੀ ਕੰਪਨੀਆਂ ਇਸ ਬਾਬਤ ਕੋਈ ਹੱਲ ਨਹੀਂ ਕੱਢ ਰਹੀਆਂ ਜਿਸ ਦਾ ਨਤੀਜਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਇਨ੍ਹਾਂ ਪੈਟਰੋਲ ਪੰਪ ਮਾਲਕਾਂ ਵੱਲੋਂ ਆਪਣੇ ਪੈਟਰੋਲ ਪੰਪ ਬੰਦ ਕਰਕੇ ਕੰਪਨੀਆਂ ਅਤੇ ਸਰਕਾਰਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਾ ਪੈ ਸਕਦਾ ਹੈ।
ਉੱਧਰ ਇਸ ਪੂਰੇ ਮਾਮਲੇ ਵਿਚ ਜਿਥੇ ਇਕ ਪਾਸੇ ਭਾਜਪਾ ਦਾ ਕੋਈ ਵੀ ਨੇਤਾ ਬੋਲਣ ਨੂੰ ਤਿਆਰ ਨਹੀਂ ਪਰ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਨਾ ਸਿਰਫ਼ ਕੇਂਦਰ ਸਰਕਾਰ ਬਲਕਿ ਰਾਜ ਸਰਕਾਰ ਨੂੰ ਵੀ ਘੇਰਦੇ ਹੋਏ ਨਜ਼ਰ ਆ ਰਹੇ ਹਨ।
ਕੀਮਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ (Aam Aadmi Party) ਵੀ ਸਰਕਾਰਾਂ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ। ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਰਿਟਾਇਰਡ ਆਈ ਜੀ ਪੁਲੀਸ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਿੱਥੇ ਦੋ ਹਜ਼ਾਰ ਦਾ ਤੇਲ ਪੌਣ ਤੇ ਘਰ ਦੀ ਟੈਂਕੀ ਫੁੱਲ ਹੋ ਜਾਂਦੀ ਸੀ, ਉੱਥੇ ਹੁਣ ਦੋ ਹਜ਼ਾਰ ਵਿਚ ਉਨੀ ਲਿਟਰ ਤੇਲ ਵੀ ਨਹੀਂ ਪੈਂਦਾ।
ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ (Central Government) ਅਤੇ ਰਾਜ ਸਰਕਾਰ ਇਨ੍ਹਾਂ ਚੀਜ਼ਾਂ ਤੇ ਵਿਚਾਰ ਕਰਨ ਦੀ ਜਗ੍ਹਾ ਗ਼ਰੀਬ ਲੋਕਾਂ ਅਤੇ ਆਮ ਲੋਕਾਂ ਨੂੰ ਲੁੱਟਣ ਤੇ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਤੇ ਲੱਗੀ ਹੋਈ ਹੈ। ਉਨ੍ਹਾਂ ਨੇ ਸਰਕਾਰ ਨੂੰ ਇਸ ਬਾਬਤ ਧਿਆਨ ਦੇਣ ਅਤੇ ਇਸ ਮਸਲੇ ਨੂੰ ਹੱਲ ਕਰਦੇ ਹੋਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੇੋ: ਅਧਿਆਪਕਾਂ ਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸਿੱਖਿਆ ਮੰਤਰੀ ਨੇ ਕਹੀਆਂ ਇਹ ਵੱਡੀਆਂ ਗੱਲਾਂ