ETV Bharat / state

ਜਲੰਧਰ 'ਚ ਗੈਸ ਲੀਕ ਹੋਣ ਨਾਲ ਮਚੀ ਦਹਿਸ਼ਤ, ਕਈ ਲੋਕਾਂ ਦੀ ਹੋਈ ਸਿਹਤ ਖ਼ਰਾਬ

ਲੁਧਿਆਣਾ ਗੈਸ ਕਾਂਡ ਨੂੰ ਹਾਲੇ ਜ਼ਿਆਦਾ ਸਮਾਂ ਨਹੀਂ ਗੁਜਰਿਆ ਕਿ ਹੁਣ ਜਲੰਧਰ ਦੀ ਆਈਸ ਫੈਕਰੀ ਵਿੱਚੋਂ ਦੇਰ ਰਾਤ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਣ ਘਰਾਂ ਵਿੱਚ ਬੈਠੇ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆਈ ਅਤੇ ਕਈਆਂ ਨੂੰ ਹਸਪਤਾਲ ਵੀ ਦਾਖਿਲ ਕਰਵਾਇਆ ਗਿਆ।

People fell sick due to gas leak in Jalandhar
ਜਲੰਧਰ 'ਚ ਗੈਸ ਲੀਕ ਹੋਣ ਨਾਲ ਮਚੀ ਦਹਿਸ਼ਤ,ਕਈ ਲੋਕਾਂ ਦੀ ਹੋਈ ਸਿਹਤ ਖ਼ਰਾਬ
author img

By

Published : Jun 17, 2023, 12:58 PM IST

ਜਲੰਧਰ: ਪੰਜਾਬ ਅੰਦਰ ਗੈਸ ਲੀਕ ਕਾਂਡ ਰੁਕਣ ਦਾ ਨਾਂਅ ਨਹੀਂ ਲੈ ਰਹੇ, ਲੁਧਿਆਣਾ ਦੇ ਗਿਆਸਪੁਰਾ ਵਿੱਚ ਹੋਏ ਗੈਸ ਕਾਂਡ ਨੇ ਕਈ ਪਰਿਵਾਰ ਉਜਾੜ ਦਿੱਤੇ ਸਨ ਅਤੇ ਹੁਣ ਜਲੰਧਰ ਵਿੱਚ ਵੀ ਕੁੱਝ ਇਹੋ-ਜਿਹੇ ਹਾਲਾਤ ਬਣ ਗਏ। ਦਰਅਸਲ ਜਲੰਧਰ ਦੇ ਲਾਡੋਵਾਲੀ ਰੋਡ 'ਤੇ ਸਥਿਤ ਦਸਮੇਸ਼ ਨਗਰ ਵਿੱਚ ਆਈਸ ਫੈਕਟਰੀ ਵਿੱਚੋਂ ਦੇਰ ਰਾਤ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਆਸਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਗੈਸ ਕਾਰਨ ਘਰਾਂ 'ਚ ਬੈਠੇ ਲੋਕਾਂ ਅਤੇ ਗਲੀਆਂ 'ਚ ਸੈਰ ਕਰਨ ਵਾਲਿਆਂ ਦਾ ਦਮ ਘੁੱਟਣ ਲੱਗਾ। ਗੈਸ ਕਾਰਨ ਕੁਝ ਲੋਕਾਂ ਦੀ ਹਾਲਤ ਵੀ ਵਿਗੜ ਗਈ ਹੈ, ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖਿਲ ਕਰਵਾਇਆ ਗਿਆ।

ਜਾਨੀ ਨੁਕਸਾਨ ਤੋਂ ਬਚਾਅ: ਦੱਸ ਦਈਏ ਲੁਧਿਆਣਾ ਦੀ ਤਰ੍ਹਾਂ ਜ਼ਹਿਰੀਲੀ ਗੈਸ ਤਾਂ ਇੱਥੇ ਵੀ ਲੀਕ ਹੋਈ ਪਰ ਇਸ ਗੈਸ ਲੀਕ ਮਾਮਲੇ 'ਚ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਦੂਜੇ ਪਾਸੇ ਗੈਸ ਲੀਕ ਹੋਣ ਕਾਰਨ ਔਰਤਾਂ ਅਤੇ ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੂੰ ਸਾਹ ਲੈਣ 'ਚ ਦਿੱਕਤ ਆਈ ਅਤੇ ਅੱਖਾਂ 'ਚ ਜਲਨ ਹੋਣ ਲੱਗੀ। ਇਸ ਦੇ ਨਾਲ ਹੀ ਕੁਝ ਲੋਕਾਂ ਦੀ ਸਿਹਤ ਵੀ ਖਰਾਬ ਹੋ ਗਈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਆਈਸ ਫੈਕਟਰੀ ਵਿੱਚੋਂ ਗੈਸ ਲੀਕ ਹੁੰਦੀ ਸੀ ਪਰ ਇਸ ਵਾਰ ਗੈਸ ਲੀਕ ਦਾ ਪ੍ਰਭਾਵ ਜ਼ਿਆਦਾ ਸੀ। ਸਥਾਨਕਵਾਸੀਆਂ ਨੇ ਪ੍ਰਸ਼ਾਸਨ ਨੂੰ ਢੁੱਕਵੀਂ ਕਾਰਵਾਈ ਕਰਕੇ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।

ਨਹੀਂ ਹੋਈ ਕਾਰਵਾਈ: ਦੂਜੇ ਪਾਸੇ ਕੋਲਡ ਸਟੋਰ ਦੇ ਮਾਲਿਕ ਨੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਕੋਲਡ ਸਟੋਰ ਦੇ ਮਾਲਿਕ ਦਾ ਕਹਿਣਾ ਹੈ ਕਿ ਉਸ ਦੀ ਆਈਸ ਫੈਕਟਰੀ ਵਿੱਚੋਂ ਕੋਈ ਗੈਸ ਲੀਕ ਨਹੀਂ ਹੋਈ ਅਤੇ ਲੋਕਾਂ ਨੂੰ ਜਿਸ ਗੈਸ ਕਾਰਣ ਮੁਸ਼ਕਿਲਾਂ ਆਈਆਂ ਨੇ ਉਹ ਗੈਸ ਸੀਵਰੇਜ ਦੇ ਬਲੌਕ ਹੋਣ ਕਰਕੇ ਫੈਲੀ ਹੈ। ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ ਪਰ ਕਿਸੇ ਨੇ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.