ETV Bharat / state

ਪ੍ਰਸ਼ਾਸਨ ਦੀ ਅਣਗਹਿਲੀ: ਪਰਵਾਸੀਆਂ ਦਾ ਨਹੀਂ ਹੋ ਰਿਹਾ ਕੋਰੋਨਾ ਟੈਸਟ

ਜਲੰਧਰ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਪਰਵਾਸੀ ਯਾਤਰੀਆਂ ਦਾ ਕੋਰੋਨਾ ਟੈਸਟ ਨਹੀਂ ਕੀਤਾ ਜਾ ਰਿਹਾ ਹੈ। ਪਰਵਾਸੀ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੰਜਾਬ ਆਉਣ ਤੋਂ ਪਹਿਲਾਂ ਕੋਰੋਨਾ ਟੈਸਟ ਨਹੀਂ ਹੋਇਆ ਅਤੇ ਨਾ ਹੀ ਰੇਲਵੇ ਸਟੇਸ਼ਨ ’ਤੇ ਕੋਰੋਨਾ ਟੈਸਟ ਕੀਤਾ ਗਿਆ।

ਪ੍ਰਸ਼ਾਸਨ ਦੀ ਅਣਗਹਿਲੀ: ਪਰਵਾਸੀਆਂ ਦਾ ਨਹੀਂ ਹੋ ਰਿਹਾ ਕੋਰੋਨਾ ਟੈਸਟ
ਪ੍ਰਸ਼ਾਸਨ ਦੀ ਅਣਗਹਿਲੀ: ਪਰਵਾਸੀਆਂ ਦਾ ਨਹੀਂ ਹੋ ਰਿਹਾ ਕੋਰੋਨਾ ਟੈਸਟ
author img

By

Published : Jun 2, 2021, 1:43 PM IST

ਜਲੰਧਰ: ਕੋਰੋਨਾ ਮਹਾਂਮਾਰੀ(Coronavirus) ਦੇ ਚੱਲਦਿਆਂ ਦੇਸ਼ ’ਚ ਸਾਰੇ ਸੂਬਿਆ ਦੀਆਂ ਸਰਕਾਰਾਂ ਨੇ ਸਖਤੀ ਨਾਲ ਆਦੇਸ਼ ਦਿੱਤੇ ਹੋਏ ਹਨ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਜਾਣ ਦੇ ਲਈ ਕੋਰੋਨਾ ਨੈਗੇਟਿਵ ਰਿਪੋਰਟ ਹਰ ਇੱਕ ਵਿਅਕਤੀ ਅਤੇ ਯਾਤਰੀ ਦੇ ਕੋਲ ਹੋਣੀ ਚਾਹੀਦੀ ਹੈ। ਉੱਥੇ ਹੀ ਗੱਲ ਕਰੀਏ ਜਲੰਧਰ ਰੇਲਵੇ ਸਟੇਸ਼ਨ ਦੀ ਤਾਂ ਇੱਥੇ ਦੂਜੇ ਰਾਜਾਂ ਤੋਂ ਆ ਰਹੇ ਪਰਵਾਸੀ ਮਜਦੂਰਾਂ ਕੋਲ ਨਾ ਤਾਂ ਕੋਰੋਨਾ ਨੈਗੇਟਿਵ ਰਿਪੋਰਟ ਹੈ ਅਤੇ ਨਾ ਹੀ ਉਨ੍ਹਾਂ ਦਾ ਸਟੇਸ਼ਨ ’ਤੇ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ।

ਇਸ ਸਬੰਧ ਚ ਜਦੋ ਜਲੰਧਰ ਰੇਲਵੇ ਸਟੇਸ਼ਨ(Jalandhar Railway Station) ’ਤੇ ਟ੍ਰੇਨ ਤੋਂ ਆਉਣ ਵਾਲੇ ਪਰਵਾਲੀ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਸੂਬੇ ਚ ਆਉਣ ਤੋਂ ਪਹਿਲਾਂ ਕੋਰੋਨਾ ਟੈਸਟ ਨਹੀਂ ਹੋਇਆ ਹੈ ਅਤੇ ਜਲੰਧਰ ਰੇਲਵੇ ਸਟੇਸ਼ਨ ’ਤੇ ਵੀ ਉਨ੍ਹਾਂ ਦਾ ਕੋਰੋਨਾ ਟੈਸਟ ਨਹੀਂ ਹੋਇਆ ਹੈ। ਨਾ ਹੀ ਉਨ੍ਹਾਂ ਤੋਂ ਕਿਸੇ ਨੇ ਕੋਰੋਨਾ ਟੈਸਟ ਸਬੰਧੀ ਕੁਝ ਪੁੱਛਿਆ ਹੈ।

ਪ੍ਰਸ਼ਾਸਨ ਦੀ ਅਣਗਹਿਲੀ: ਪਰਵਾਸੀਆਂ ਦਾ ਨਹੀਂ ਹੋ ਰਿਹਾ ਕੋਰੋਨਾ ਟੈਸਟ

ਸਾਡੇ ਪੱਤਰਕਾਰ ਨੇ ਜਲੰਧਰ ਰੇਲਵੇ ਸਟੇਸ਼ਨ ’ਤੇ ਸਟੋਰ ’ਚ ਕੰਮ ਕਰਨ ਵਾਲੇ ਕ੍ਰਿਸ਼ਨ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਸ਼ੁਰੂਆਤੀ ਸਮੇਂ ’ਚ ਦੋ ਤਿੰਨ ਦਿਨ ਸਿਹਤ ਵਿਭਾਗ ਦੀ ਟੀਮ ਨੇ ਟੈਸਟ ਕੀਤਾ ਸੀ ਪਰ ਉਸ ਤੋਂ ਬਾਅਦ ਸਟੇਸ਼ਨ ’ਤੇ ਕੋਈ ਵੀ ਟੀਮ ਨਜਰ ਨਹੀਂ ਆਈ।

ਇਸ ਸਬੰਧ ’ਚ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਆਰ ਕੇ ਬਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਜਵਾਬ ਦੇਣ ਦੀ ਬਜਾਏ ਇਹ ਕਹਿ ਦਿੱਤਾ ਕਿ ਉਨ੍ਹਾਂ ਦੇ ਕੋਲ ਇਸ ਬਾਰੇ ਜਵਾਬ ਦੇਣ ਦੀ ਆਗਿਆ ਨਹੀਂ ਹੈ। ਉਹ ਰੇਲਵੇ ਦੇ ਉੱਚ ਅਧਿਕਾਰੀਆਂ ਦੇ ਨਾਲ ਇਸ ਸਬੰਧ ’ਚ ਗੱਲ ਕਰਨ।

ਇਹ ਵੀ ਪੜੋ: Navjot Sidhu ਹੋਏ ਲਾਪਤਾ: ਲੱਭਣ ਵਾਲੇ ਨੂੰ ਪੰਜਾਹ ਹਜ਼ਾਰ ਇਨਾਮ !

ETV Bharat Logo

Copyright © 2024 Ushodaya Enterprises Pvt. Ltd., All Rights Reserved.