ETV Bharat / state

ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਪੰਜਾਬ ਦੇ ਬੰਦ ਪਏ ਹਵਾਈ ਅੱਡਿਆਂ ਵੱਲ ਵੀ ਝਾਤ ਮਾਰਨ ਦੀ ਦਿੱਤੀ ਨਸੀਹਤ! - Bhagwant Mann government

ਆਪ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਦੇ ਹਵਾਈ ਅੱਡੇ ਲਈ ਸਰਕਾਰੀ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਓਧਰ ਦੂਜੇ ਪਾਸੇ ਵਿਰੋਧੀਆਂ ਵੱਲੋਂ ਜਿੱਥੇ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਕਈ ਸਵਾਲ ਵੀ ਚੁੱਕੇ ਜਾ ਰਹੇ ਹਨ। ਇਸਦੇ ਨਾਲ ਹੀ ਸਰਕਾਰ ਨੂੰ ਇਹ ਵੀ ਨਸੀਹਤ ਦੇ ਰਹੇ ਹਨ ਕਿ ਪੰਜਾਬ ਦੇ ਬੰਦ ਪਏ ਚਾਰ ਹਵਾਈ ਅੱਡਿਆਂ ਵੱਲ ਵੀ ਸਰਕਾਰ ਧਿਆਨ ਦੇਵੇ।

ਦਿੱਲੀ ਲਈ ਵੋਲਵੋ ਬੱਸਾਂ ਦੀ ਸ਼ੁਰੂਆਤ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੀ ਸਰਕਾਰ ਨੂੰ ਨਸੀਹਤ

author img

By

Published : Jun 14, 2022, 10:52 PM IST

ਜਲੰਧਰ: ਕੱਲ੍ਹ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਨੂੰ ਚੱਲਣ ਵਾਲੀਆਂ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿੱਤੀ ਜਾਏਗੀ। ਇਸ ਦੇ ਲਈ ਜਲੰਧਰ ਵਿਖੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਹਿੱਸਾ ਲਏਗੀ।

ਜਲੰਧਰ ਬੱਸ ਸਟੈਂਡ ਤੋਂ ਕੱਲ੍ਹ ਇਹ ਬੱਸਾਂ ਦਿੱਲੀ ਹਵਾਈ ਅੱਡੇ ਨੂੰ ਰਵਾਨਾ ਹੋਣਗੀਆਂ। ਇਹੀ ਨਹੀਂ ਪੰਜਾਬ ਦੇ ਹੋਰ ਕਈ ਬੱਸ ਅੱਡਿਆਂ ਤੋਂ ਵੀ ਇਹ ਬੱਸਾਂ ਰੋਜ਼ਾਨਾ ਦਿੱਲੀ ਹਵਾਈ ਅੱਡੇ ਲਈ ਚੱਲਿਆ ਕਰਨਗੀਆਂ। ਪ੍ਰਸ਼ਾਸਨ ਵੱਲੋਂ ਕੱਲ੍ਹ ਦੀ ਇਸ ਸਮਾਗਮ ਦੀ ਤਿਆਰੀ ਪੂਰੀ ਤਰ੍ਹਾਂ ਮੁਕੰਮਲ ਕਰ ਲਈ ਗਈ ਹੈ।

ਹੁਣ ਤੱਕ ਸਿਰਫ਼ ਪ੍ਰਾਈਵੇਟ ਵੋਲਵੋ ਬੱਸਾਂ ਹੀ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਂਦੀਆਂ ਸਨ: ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿੱਚ ਜਾ ਕੇ ਵਸੇ ਹੋਏ ਹਨ। ਇਨ੍ਹਾਂ ਲੋਕਾਂ ਲਈ ਪੰਜਾਬ ਆਉਣਾ ਜਾਣਾ ਆਮ ਗੱਲ ਹੈ। ਇਸ ਦੇ ਨਾਲ ਨਾਲ ਪੰਜਾਬ ਤੋਂ ਹਰ ਸਾਲ ਲੱਖਾਂ ਨੌਜਵਾਨ ਪੜ੍ਹਾਈ ਲਈ ਵਿਦੇਸ਼ਾਂ ਵਿਚ ਚਾਹੁੰਦੇ ਹਨ। ਇਨ੍ਹਾਂ ਲੋਕਾਂ ਲਈ ਦਿੱਲੀ ਹਵਾਈ ਅੱਡੇ ਤੱਕ ਜਾਣ ਦੇ ਸਾਰੇ ਸਾਧਨ ਪ੍ਰਾਈਵੇਟ ਸੀ ਅਤੇ ਸਰਕਾਰ ਵੱਲੋਂ ਕੋਈ ਵੀ ਅਜਿਹਾ ਸਾਧਨ ਮੁਹੱਈਆ ਨਹੀਂ ਕਰਾਇਆ ਗਿਆ ਸੀ ਜਿਸ ਦੇ ਜ਼ਰੀਏ ਲੋਕ ਪੰਜਾਬ ਦੇ ਅਲੱਗ ਅਲੱਗ ਸਰਬ ਦਿੱਲੀ ਹਵਾਈ ਅੱਡੇ ਤੱਕ ਆ ਜਾ ਸਕਣ।

ਇਹ ਲੋਕ ਜਾਂ ਤਾਂ ਆਪਣੀਆਂ ਕਾਰਾਂ ਜ਼ਰੀਏ ਜਾਂ ਅੰਮ੍ਰਿਤਸਰ ਦੇ ਨਾਲ ਨਾਲ ਚੰਡੀਗਡ਼੍ਹ ਹਵਾਈ ਅੱਡੇ ਦਾ ਇਸਤੇਮਾਲ ਕਰ ਦਿੱਲੀ ਹਵਾਈ ਅੱਡੇ ਤੱਕ ਪਹੁੰਚਦੇ ਸੀ। ਇਸ ਦੇ ਨਾਲ ਨਾਲ ਪੰਜਾਬ ਦੇ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਤੋਂ ਕੁਝ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਇਹ ਦਿੱਲੀ ਹਵਾਈ ਅੱਡੇ ਤੱਕ ਜਾਂਦੀਆਂ ਸਨ।

ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤਕ ਜਾਣ ਲਈ ਸਰਕਾਰੀ ਵੋਲਵੋ ਬੱਸਾਂ ਦਾ ਮਸਲਾ ਕੋਈ ਨਵਾਂ ਨਹੀਂ : ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਜਾਣ ਲਈ ਪੰਜਾਬ ਦੇ ਅੰਦਰੋਂ ਸਿਰਫ਼ ਪ੍ਰਾਈਵੇਟ ਬੱਸ ਆਪ੍ਰੇਟਰ ਹੀ ਆਪਣੀ ਉਹ ਬੱਸਾਂ ਚਲਾਉਂਦੇ ਸੀ ਅਤੇ ਕੁਝ ਸਮੇਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਬੱਸਾਂ ਚਲਾਈਆਂ ਜਾਣਗੀਆਂ ਪਰ ਸਰਕਾਰ ਦਾ ਇਹ ਵਾਅਦਾ ਸਿਰਫ ਵਾਅਦਾ ਹੀ ਰਹਿ ਗਿਆ। ਇਸ ਮਾਮਲੇ ਵਿਚ ਖੁਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਪਰਿਵਹਨ ਅਤੇ ਯਾਤਾਯਾਤ ਮੰਤਰੀ ਰਾਜਾ ਵੜਿੰਗ ਖ਼ੁਦ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਸੀ ਲੇਕਿਨ ਉਹ ਪੰਜਾਬ ਤੋਂ ਸਰਕਾਰੀ ਵੋਲਵੋ ਬੱਸਾਂ ਦਿੱਲੀ ਹਵਾਈ ਅੱਡੇ ਤੱਕ ਲਿਜਾਣ ਵਿੱਚ ਕਾਮਯਾਬ ਨਹੀਂ ਹੋ ਪਾਏ। ਹਾਲਾਂਕਿ ਚੰਨੀ ਸਰਕਾਰ ਵੇਲੇ ਇਸ ਮੁੱਦੇ ਨੂੰ ਪਿਛਲੀਆਂ ਚੋਣਾਂ ਵਿੱਚ ਵੀ ਖੂਬ ਹਵਾ ਦਿੱਤੀ ਗਈ।

ਦਿੱਲੀ ਲਈ ਵੋਲਵੋ ਬੱਸਾਂ ਦੀ ਸ਼ੁਰੂਆਤ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੀ ਸਰਕਾਰ ਨੂੰ ਨਸੀਹਤ

ਦਿੱਲੀ ਤੇ ਪੰਜਾਬ ਵਿੱਚ ਆਪ ਸਰਕਾਰ ਦੇ ਆਉਣ ਨਾਲ ਮਸਲਾ ਹੋਇਆ ਹੱਲ:
ਇਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਖੁਦ ਦਿੱਲੀ ਅੰਦਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ। ਜ਼ਾਹਿਰ ਹੈ ਦੋਨਾਂ ਸੂਬਿਆਂ ਵਿਚ ਇੱਕੋ ਪਾਰਟੀ ਦੀ ਸਰਕਾਰ ਹੋਣ ਕਰਕੇ ਹੁਣ ਇਸ ਮਸਲੇ ਨੂੰ ਅਸਾਨੀ ਨਾਲ ਹੱਲ ਕਰ ਲਿਆ ਗਿਆ ਹੈ। ਹੁਣ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਤਕ ਸਰਕਾਰੀ ਵੋਲਵੋ ਬੱਸਾਂ ਵਿੱਚ ਜਾਣਾ ਸੰਭਵ ਹੋ ਪਾ ਰਿਹਾ ਹੈ। ਇਸ ਬਾਰੇ ਗੱਲ ਕਰਦੇ ਹੋਏ ਕਾਂਗਰਸੀ ਨੇਤਾ ਬਲਰਾਜ ਠਾਕੁਰ ਕਹਿੰਦੇ ਹਨ ਕਿ ਕਾਂਗਰਸ ਦੀ ਸਰਕਾਰ ਵੇਲੇ ਵੀ ਇਸ ਮੁੱਦੇ ਨੂੰ ਖੂਬ ਉਠਾਇਆ ਗਿਆ ਸੀ ਪਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਪਰ ਹੁਣ ਜਦ ਪੰਜਾਬ ਵਿੱਚ ਵੀ ਆਪਣੀ ਪਾਰਟੀ ਦੀ ਸਰਕਾਰ ਆ ਗਈ ਹੈ ਤਾਂ ਦੋਵੇਂ ਸਰਕਾਰਾਂ ਇਸ ਦਾ ਲਾਹਾ ਲੈ ਰਹੀਆਂ ਹਨ।

ਕਾਂਗਰਸ ਨੇ ਘੇਰੀ ਸਰਕਾਰ: ਬਲਰਾਜ ਠਾਕੁਰ ਦਾ ਕਹਿਣਾ ਹੈ ਕਿ ਸਰਕਾਰ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ਜਾਣ ਲਈ ਤਾਂ ਸਸਤਾ ਸਫ਼ਰ ਮੁਹੱਈਆ ਕਰਵਾ ਰਹੀ ਹੈ ਪਰ ਅੱਜ ਪੰਜਾਬ ਦੇ ਆਪਣੇ ਚਾਰੇ ਹਵਾਈ ਅੱਡੇ ਜਿਨ੍ਹਾਂ ਵਿੱਚ ਲੁਧਿਆਣਾ, ਬਠਿੰਡਾ, ਪਠਾਨਕੋਟ ਅਤੇ ਆਦਮਪੁਰ ਹਵਾਈ ਅੱਡੇ ਬੰਦ ਪਏ ਹਨ ਕਿਉਂਕਿ ਇਨ੍ਹਾਂ ’ਤੇ ਫਲਾਈਟਾਂ ਦਾ ਆਉਣਾ ਜਾਣਾ ਬੰਦ ਹੋ ਚੁੱਕਿਆ ਹੈ। ਬਲਰਾਜ ਠਾਕੁਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਵੋਲਵੋ ਬੱਸਾਂ ਦਾ ਸਫ਼ਰ ਮੁਹੱਈਆ ਕਰਾਉਣਾ ਇੱਕ ਚੰਗਾ ਕਦਮ ਹੈ ਪਰ ਇਸ ਦੇ ਨਾਲ ਨਾਲ ਸਰਕਾਰ ਨੂੰ ਪੰਜਾਬ ਦੇ ਵਿੱਚ ਉਨ੍ਹਾਂ ਹਵਾਈ ਅੱਡਿਆਂ ਨੂੰ ਵੀ ਦੁਬਾਰਾ ਚਾਲੂ ਕਰਨਾ ਚਾਹੀਦਾ ਹੈ ਜੋ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਕੇ ਵੀ ਲੋਕਾਂ ਨੂੰ ਸੇਵਾ ਨਹੀਂ ਦੇ ਪਾ ਰਹੇ।

'ਸਰਕਾਰ ਪੰਜਾਬ ਦੇ ਅੰਦਰ ਬਣੇ ਹਵਾਈ ਅੱਡਿਆਂ ਨੂੰ ਵੀ ਕਰੇ ਚਾਲੂ': ਜਲੰਧਰ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਰਕਾਰੀ ਵੋਲਵੋ ਬੱਸਾਂ ਚਲਾ ਕੇ ਇਕ ਵਧੀਆ ਕਦਮ ਚੁੱਕਿਆ ਗਿਆ ਹੈ। ਇਸ ਨਾਲ ਲੋਕਾਂ ਨੂੰ ਪ੍ਰਾਈਵੇਟ ਬੱਸਾਂ ਨੂੰ ਤਿੰਨ ਹਜ਼ਾਰ ਤੋਂ ਪੈਂਤੀ ਸੌ ਰੁਪਏ ਦਿੱਲੀ ਜਾਣ ਦਾ ਦੇਣ ਦੀ ਬਜਾਏ ਉਨ੍ਹਾਂ ਦਾ ਇਹ ਸਫ਼ਰ ਮਹਿਜ਼ ਹਜ਼ਾਰ ਬਾਰਾਂ ਸੌ ਰੁਪਏ ਵਿੱਚ ਹੀ ਪੂਰਾ ਹੋ ਜਾਇਆ ਕਰੇਗਾ ਪਰ ਇਸ ਦੇ ਨਾਲ ਹੀ ਆਦਮਪੁਰ ਹਵਾਈ ਅੱਡੇ ਜਾਣ ਲਈ ਟੁੱਟੀ ਹੋਈ ਸੜਕ ਨੂੰ ਠੀਕ ਕਰਵਾਉਣਾ ਅਤੇ ਹਵਾਈ ਅੱਡੇ ਬੁੱਤ ਦੁਬਾਰਾ ਲੋਕਾਂ ਵਾਸਤੇ ਚਾਲੂ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੁਤਾਬਕ ਅੱਜ ਪੰਜਾਬ ਦੇ ਲੋਕਲ ਕੁਨੈਕਟੀਵਿਟੀ ਵਾਲੇ ਚਾਰੇ ਹਵਾਈ ਅੱਡੇ ਬੰਦ ਪਏ ਹਨ। ਆਦਮਪੁਰ ਹਵਾਈ ਅੱਡੇ ਦਾ ਤਾਂ ਇਹ ਹਾਲ ਹੈ ਕਿ ਆਦਮਪੁਰ ਤੋਂ ਹਵਾਈ ਅੱਡੇ ਤਕ ਜਾਣ ਵਾਲੀ ਸੜਕ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੋਈ ਵਿਅਕਤੀ ਕਿਸੇ ਜੰਗਲ ਵਿੱਚ ਸਫ਼ਰ ਕਰ ਰਿਹਾ ਹੋਵੇ। ਲੋਕਾਂ ਦਾ ਸਰਕਾਰ ਨੂੰ ਕਹਿਣਾ ਹੈ ਕਿ ਇਨ੍ਹਾਂ ਹਵਾਈ ਅੱਡੇ ਨੂੰ ਜਾਣ ਵਾਲੀਆਂ ਸੜਕਾਂ ਵੀ ਸਰਕਾਰ ਨੂੰ ਵਧੀਆ ਬਣਾਉਣੀਆਂ ਚਾਹੀਦੀਆਂ ਹਨ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਲਦ ਤੋਂ ਜਲਦ ਇੱਥੇ ਫਲਾਈਟਾਂ ਫੇਰ ਆਉਣ ਜਾਣ ਲੱਗ ਜਾਣ।

ਵਿਰੋਧੀਆਂ ਦੀ ਸਰਕਾਰ ਨੂੰ ਨਸੀਹਤ: ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੱਕ ਜਾਣ ਵਾਲੀ ਸੜਕ ’ਤੇ ਲੋਕਾਂ ਦਾ ਆਉਣਾ ਜਾਣਾ ਵੀ ਮੁਸ਼ਕਲ : ਜਲੰਧਰ ਤੋਂ ਆਦਮਪੁਰ ਹਵਾਈ ਅੱਡੇ ਤੱਕ ਜਾਣ ਵਾਲੀ ਸੜਕ ਦਾ ਉਦਘਾਟਨ ਤਾਂ ਦੋ ਵਾਰ ਹੋ ਚੁੱਕਿਆ ਹੈ ਪਰ ਇਸ ਦਾ ਕੰਮ ਅਜੇ ਵੀ ਪੂਰੀ ਤਰ੍ਹਾਂ ਨਹੀਂ ਹੋਇਆ ਹੈ ਹਾਲਾਂਕਿ ਇਸ ਸੜਕ ’ਤੇ ਜਾਣ ਵੇਲੇ ਇਕ ਅਦਿੱਖ ਡਿੱਚ ਮਸ਼ੀਨ ਚਲਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤੇਜ਼ੀ ਨਜ਼ਰ ਨਹੀਂ ਆਉਂਦੀ। ਹਾਲਾਤ ਇਹ ਹਨ ਕਿ ਇੱਕ ਪਾਸੇ ਸੜਕ ਇੰਨੀ ਟੁੱਟੀ ਹੋਈ ਹੈ ਕਿ ਹਵਾਈ ਅੱਡੇ ਤਕ ਜਾਣ ਲਈ ਵੀ ਲੋਕ ਕਈ ਵਾਰ ਸੋਚਦੇ ਹਨ। ਇਸ ਦੇ ਨਾਲ ਹੀ ਜਲੰਧਰ ਦਾ ਆਦਮਪੁਰ ਹਵਾਈ ਅੱਡਾ ਜਿਸ ਨੂੰ ਦੋਆਬੇ ਦੀ ਇੱਕ ਵੱਡੀ ਏਅਰ ਕੁਨੈਕਟੀਵਿਟੀ ਮੰਨਿਆ ਜਾ ਰਿਹਾ ਸੀ ਅੱਜ ਫਲਾਈਟਾਂ ਬੰਦ ਹੋਣ ਕਰਕੇ ਬੰਦ ਪਿਆ ਹੈ।ਇਸੇ ਲਈ ਸਰਕਾਰ ਵੀ ਇਹ ਜ਼ਰੂਰੀ ਹੈ ਕਿ ਇਸ ਹਵਾਈ ਅੱਡੇ ਨੂੰ ਜਲਦ ਤੋਂ ਜਲਦ ਦੁਬਾਰਾ ਸ਼ੁਰੂ ਕੀਤਾ ਜਾਵੇ ਤਾਂ ਕਿ ਲੋਕ ਇਸ ਹਵਾਈ ਅੱਡੇ ਦਾ ਫਾਇਦਾ ਲੈ ਸਕਣ।

ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ: ਸਿੱਖਿਆ ਮੰਤਰੀ ਵੱਲੋਂ ਆਪ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.