ਜਲੰਧਰ: ਗੁਰਾਇਆ ਦੇ ਪਿੰਡ ਔਜਲਾ ਢੱਕ ਵਿਖੇ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ 'ਚ ਇਕ ਦੀ ਮੌਤ ਹੋ ਗਈ ਜਦਕਿ 14 ਦੇ ਕਰੀਬ ਪਰਵਾਸੀ ਮਜ਼ਦੂਰ ਜ਼ਖ਼ਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਵਾਸੀ ਮਜ਼ਦੂਰ ਜੁਗਲ ਮੰਡਲ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਉਹ ਪਿੰਡ ਅੱਪਰਾ ਦੇ ਸ਼ੈਲਰ ਤੋਂ ਟਰਾਲੀ ਵਿਚ ਸਵਾਰ ਹੋ ਕੇ ਫਗਵਾੜਾ ਦੀ ਦਾਣਾ ਮੰਡੀ ਨੂੰ ਆ ਰਹੇ ਸਨ।
ਇਸ ਦੌਰਾਨ ਦੁਸਾਂਝਾਂ ਰੋਡ ’ਤੇ ਪਿੰਡ ਔਜਲਾ ਢੱਕ ਨੇੜੇ ਸਾਹਮਣੇ ਤੋਂ ਆ ਰਹੇ ਖਾਦ ਦੇ ਭਰੇ ਇਕ ਟਰੱਕ ਦੀ ਟਰਾਲੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਨਾਲ ਟਰਾਲੀ ’ਚ ਸਵਾਰ ਮਜ਼ਦੂਰਾਂ ਦੇ ਗੰਭੀਰ ਸੱਟਾਂ ਆਈਆਂ ਜਦਕਿ ਟਰੱਕ ਡਰਾਈਵਰ ਸੰਤੋਖ ਸਿੰਘ ਵਾਸੀ ਬੰਗਾ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।
ਇਸ ਮੌਕੇ ਜ਼ਖ਼ਮੀ ਪਰਵਾਸੀ ਮਜ਼ਦੂਰਾਂ ਨੂੰ ਬੜਾ ਪਿੰਡ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਫਗਵਾੜਾ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ। ਇਥੇ ਡਾਕਟਰਾਂ ਨੇ ਕੁਝ ਦੀ ਹਾਲਤ ਗੰਭੀਰ ਦੇਖਦੇ ਹੋਏ ਜਲੰਧਰ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਬਠਿੰਡਾ ਪੁਲਿਸ ਨੇ ਨਕਲੀ ਆਈਪੀਐਸ ਨੂੰ ਕੀਤਾ ਗ੍ਰਿਫ਼ਤਾਰ