ETV Bharat / state

ਜਲੰਧਰ 'ਚ ਸ਼ਾਪਿੰਗ ਕਰ ਰਹੇ ਪਰਿਵਾਰ 'ਤੇ ਹਮਲਾ, ਇੱਕ ਜ਼ਖ਼ਮੀ, ਘਟਨਾ ਸੀਸੀਟੀਵੀ 'ਚ ਕੈਦ

author img

By

Published : Nov 15, 2020, 4:29 PM IST

ਜਲੰਧਰ ਕੈਂਟ ਖੇਤਰ ਵਿੱਚ ਦੀਵਾਲੀ ਮੌਕੇ ਇੱਕ ਦੁਕਾਨ ਵਿੱਚ ਸ਼ਾਪਿੰਗ ਕਰ ਰਹੇ ਪਰਿਵਾਰ ਉਪਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦੇਣ ਦੀ ਸੂਚਨਾ ਹੈ। ਘਟਨਾ ਸੀਸੀਟੀਵੀ ਵਿੱਚ ਕੈਮਰੇ ਵਿੱਚ ਕੈਦ ਹੋ ਗਈ।

ਜਲੰਧਰ 'ਚ ਸ਼ਾਪਿੰਗ ਕਰ ਰਹੇ ਪਰਿਵਾਰ ਉਪਰ ਹਮਲਾ ਇੱਕ ਜ਼ਖ਼ਮੀ

ਜਲੰਧਰ: ਕੈਂਟ ਖੇਤਰ ਵਿੱਚ ਦੀਵਾਲੀ ਮੌਕੇ ਇੱਕ ਦੁਕਾਨ ਵਿੱਚ ਸ਼ਾਪਿੰਗ ਕਰ ਰਹੇ ਪਰਿਵਾਰ ਉਪਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦੇਣ ਦੀ ਸੂਚਨਾ ਹੈ। ਘਟਨਾ ਸੀਸੀਟੀਵੀ ਵਿੱਚ ਕੈਮਰੇ ਵਿੱਚ ਕੈਦ ਹੋ ਗਈ।

ਜਲੰਧਰ 'ਚ ਸ਼ਾਪਿੰਗ ਕਰ ਰਹੇ ਪਰਿਵਾਰ 'ਤੇ ਹਮਲਾ

ਜਾਣਕਾਰੀ ਅਨੁਸਾਰ ਘਟਨਾ ਦੁਪਹਿਰ ਸਮੇਂ ਦੀ ਹੈ, ਜਦੋਂ ਇੱਕ ਪਰਿਵਾਰ ਦੁਕਾਨ ਵਿੱਚ ਸ਼ਾਪਿੰਗ ਕਰ ਰਿਹਾ ਸੀ ਤਾਂ ਇਸ ਦੌਰਾਨ ਪਿੱਛੋਂ ਇੱਕ ਵਿਅਕਤੀ ਆਇਆ ਅਤੇ ਉਸ ਨੇ ਪਰਿਵਾਰ ਦੇ ਮੈਂਬਰ ਦੇ ਸਿਰ ਵਿੱਚ ਕਿਸੇ ਹਥਿਆਰ ਨਾਲ ਜ਼ੋਰਦਾਰ ਵਾਰ ਕੀਤਾ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਿਆ। ਹਮਲਾਵਰ ਇਥੇ ਹੀ ਨਹੀਂ ਰੁਕਿਆ ਅਤੇ ਲਗਾਤਾਰ ਡਿੱਗੇ ਵਿਅਕਤੀ 'ਤੇ ਵਾਰ ਕਰਦਾ ਰਿਹਾ। ਜਦੋਂ ਆਸਪਾਸ ਦੇ ਹਟਾਉਣ ਲੱਗੇ ਤਾਂ ਉਨ੍ਹਾਂ ਵੱਲ ਵੀ ਹਥਿਆਰ ਚਲਾਉਣ ਦੀ ਕੋਸ਼ਿਸ਼ ਕੀਤੀ। ਕਥਿਤ ਦੋਸ਼ੀ ਹਮਲਾ ਕਰਕੇ ਤੇਜ਼ੀ ਨਾਲ ਦੁਕਾਨ ਵਿੱਚੋਂ ਨਿਕਲ ਗਿਆ।

ਦਿਨ-ਦਿਹਾੜੇ ਵਾਪਰੀ ਇਸ ਗੰਭੀਰ ਘਟਨਾ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਏਸੀਪੀ ਕੈਂਟ ਮੇਜਰ ਸਿੰਘ ਨੇ ਕਿਹਾ ਕਿ ਇਹ ਪਰਿਵਾਰ ਜੋ ਜੌਲੀ ਅਟਵਾਲ ਪਰਿਵਾਰ ਹੈ, ਉਪਰ ਹਮਲਾ ਹੋਇਆ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਜੌਲੀ ਵਾਲੀਆ ਦੀ ਪਤਨੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਛੇਤੀ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.