ETV Bharat / state

ਬ੍ਰੇਜ਼ਾ ਕਾਰ ਨੇ ਮਿੰਨੀ ਟਰੱਕ ਨੂੰ ਮਾਰੀ ਟੱਕਰ; 1 ਨੌਜਵਾਨ ਦੀ ਮੌਤ, ਲਾਲ ਬੱਤੀ ਵਾਲੀ ਗੱਡੀ 'ਚ ਬੈਠ ਕੇ ਫ਼ਰਾਰ ਹੋਏ ਕਾਰ ਸਵਾਰ

ਜਲੰਧਰ ਵਿਖੇ ਸੜਕ ਹਾਦਸਾ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮੌਕੇ ਉੱਤੇ ਮੌਜੂਦ ਲੋਕਾਂ ਮੁਤਾਬਕ, ਮਿੰਨੀ ਟਰੱਕ ਅਤੇ ਬ੍ਰੇਜ਼ਾ ਕਾਰ ਵਿਚਾਲੇ ਟੱਕਰ ਹੋਈ ਜਿਸ ਕਾਰਨ ਇਹ ਹਾਦਸਾ ਵਾਪਰਿਆ। 2 ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।

Road accident at Jalandhar
Road accident at Jalandhar
author img

By ETV Bharat Punjabi Team

Published : Dec 25, 2023, 5:21 PM IST

ਜਲੰਧਰ: ਧਨੋਵਾਲੀ ਫਾਟਕ ਨੇੜੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 10.30 ਵਜੇ ਵਾਪਰਿਆ। ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਵਾਸੀ ਕੰਗ ਸਾਬੋ, ਨਕੋਦਰ ਜ਼ਿਲ੍ਹਾਂ ਜਲੰਧਰ ਵਜੋਂ ਹੋਈ ਹੈ। ਇਸ ਹਾਦਸੇ 'ਚ 4 ਲੋਕ ਜ਼ਖਮੀ ਵੀ ਹੋਏ ਹਨ। ਜਲੰਧਰ ਛਾਉਣੀ ਦੀ ਪਰਾਗਪੁਰ ਚੌਕੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁੱਢਲੀ ਜਾਣਕਾਰੀ ਇਹ ਹੈ ਕਿ ਬ੍ਰੇਜ਼ਾ ਕਾਰ ਵਿੱਚ 4 ਨੌਜਵਾਨ ਜਲੰਧਰ ਵੱਲ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਮਿੰਨੀ ਟਰੱਕ ਨਾਲ ਟਕਰਾ ਗਈ। ਇਸ ਵਿੱਚ ਮਿੰਨੀ ਟਰੱਕ ਚਲਾ ਰਹੇ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਬ੍ਰੇਜ਼ਾ 'ਚ ਸਵਾਰ ਚਾਰੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੇ ਨਾਲ ਹੀ, ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਅਮਰਜੀਤ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।

ਨਸ਼ੇ 'ਚ ਸਨ ਕਾਰ ਸਵਾਰ, ਲਾਲ ਬੱਤੀ ਵਾਲੀ ਗੱਡੀ 'ਚ ਫ਼ਰਾਰ: ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਮਿੰਨੀ ਟਰੱਕ ਚਾਲਕ ਆਪਣੀ ਕਾਰ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਉਸ ਦੀ ਮੁਰੰਮਤ ਕਰ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਬ੍ਰੇਜ਼ਾ ਵਾਹਨ ਨੇ ਉਸ ਨੂੰ ਅਤੇ ਉਸ ਦੇ ਮਿੰਨੀ ਟਰੱਕ ਨੂੰ ਟੱਕਰ ਮਾਰ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬ੍ਰੇਜ਼ਾ ਕਾਰ 'ਚ ਸਵਾਰ ਸਾਰੇ ਲੋਕ ਨਸ਼ੇ 'ਚ ਸਨ।

ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬ੍ਰੇਜ਼ਾ 'ਚ ਜਾ ਰਹੇ ਦੋ ਨੌਜਵਾਨਾਂ ਨੂੰ ਇਨੋਵਾ ਕਾਰ 'ਚ ਆਏ ਨੌਜਵਾਨਾਂ ਨਾਲ ਫ਼ਰਾਰ ਹੋ ਗਏ | ਇਨੋਵਾ ਗੱਡੀ ਦਾ ਨੰਬਰ ਪੀ.ਬੀ.-90-6667 ਸੀ। ਲੋਕਾਂ ਨੇ ਦੱਸਿਆ ਕਿ ਇਨੋਵਾ ਕਾਰ ਵਿੱਚ ਇੱਕ ਬੰਦੂਕਧਾਰੀ ਸੀ ਅਤੇ ਕਾਰ ਉੱਤੇ ਲਾਲ ਬੱਤੀ ਲੱਗੀ ਹੋਈ ਸੀ।

ਇਸ ਤੋਂ ਪਹਿਲਾਂ ਬਿਆਸ ਵਿਖੇ 10 ਗੱਡੀਆਂ ਦੀ ਟੱਕਰ: ਇਸ ਤੋਂ ਇਲਾਵਾ, ਅੰਮ੍ਰਿਤਸਰ ਮੁੱਖ ਮਾਰਗ 'ਤੇ ਸਥਿਤ ਕਸਬਾ ਬਿਆਸ ਵਿਖੇ ਇੱਕ ਤੋਂ ਬਾਅਦ ਇੱਕ ਕਰੀਬ 10 ਗੱਡੀਆਂ ਦੀ ਟੱਕਰ ਹੋਣ ਦਾ ਵੀ ਮਾਮਲਾ ਸਾਹਮਣੇ ਆਇਆ। ਧੁੰਦ ਵਿੱਚ ਹੋਇਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਰਮਿਆਨ ਇੱਕ ਸੀਮਿੰਟ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਫਲਾਈ ਓਵਰ ਤੋਂ ਹੇਠਾਂ ਡਿੱਗ ਗਿਆ। ਹਾਲਾਂਕਿ, ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਸ ਦਰਮਿਆਨ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਬਿਆਸ ਵਿੱਚ ਕਰੀਬ ਤਿੰਨ ਪੁਆਇੰਟਾਂ 'ਤੇ ਵੱਖ-ਵੱਖ ਜਗ੍ਹਾ ਹੋਇਆ, ਜਿੱਥੇ ਇੱਕ ਜਗ੍ਹਾ 'ਤੇ ਦੋ ਤਿੰਨ ਵਾਹਨ ਫਿਰ ਦੋ ਤਿੰਨ ਵਾਹਨ 'ਤੇ ਫਿਰ ਦੋ ਤਿੰਨ ਵਾਹਨਾਂ ਦੀ ਟੱਕਰ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.