ਜਲੰਧਰ: ਸ਼ਹਿਰ ਵਿੱਚ ਸਥਿਤ ਐੱਚਐੱਮਵੀ ਕਾਲਜ ‘ਚ ਪੜ੍ਹਨ ਵਾਲੀ ਨੇਹਾ ਨਾਂਅ ਦੀ ਇੱਕ ਕੇਡਿਟ ਦੀ ਨੈਸ਼ਨਲ ਸ਼ੂਟਿੰਗ ਕੈਪ 'ਚ ਚੋਣ ਹੋ ਗਈ ਹੈ, ਜਿਸ ਨੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ।
ਇਸ ਬਾਰੇ ਨੇਹਾ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਸ਼ੂਟਿੰਗਾ ਦਾ ਸੌਂਕ ਸੀ, ਪਰ ਮਹਿੰਗੀ ਖੇਡ ਹੋਣ ਕਰਕੇ ਉਸ ਨੂੰ ਲੱਗਦਾ ਸੀ ਕਿ ਉਸ ਦਾ ਇਹ ਸਪਨਾ ਪੂਰਾ ਨਹੀਂ ਹੋ ਸਕਦਾ। ਉਸ ਨੇ ਕਿਹਾ ਕਿ ਐੱਨਸੀਸੀ ਨੇ ਉਸ ਦਾ ਪੂਰਾ ਸਾਥ ਦਿੱਤਾ ਤੇ ਹੁਣ ਉਸ ਦਾ ਸੁਪਨਾ ਪੂਰਾ ਹੋ ਗਿਆ ਤੇ ਉਸ ਦੀ ਨੈਸ਼ਨਲ ਸ਼ੂਟਿੰਗ ਕੈਂਪ 'ਚ ਚੋਣ ਹੋ ਗਈ ਹੈ ਤੇ ਹੁਣ ਉਹ ਟਰਾਇਲ ਲਈ ਕੇਰਲ 'ਤੇ ਦਿੱਲੀ 'ਚ ਕੈਂਪ ਲਾਵੇਗੀ।
ਉੱਥੇ ਹੀ ਨੇਹਾ ਦੀ ਇਸ ਉਪਲਬਧੀ 'ਤੇ ਐਨਸੀਸੀ ਗਰੁੱਪ ਹੈਡਕੁਆਰਟਰ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਦੀਵਿਤੀਆ ਮਦਾਨ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਈਫ਼ਲ ਐਸੋਸ਼ੀਏਸ਼ਨ ਸਾਥ ਦੇਵੇ ਤਾਂ ਹੋਰ ਸ਼ੂਟਰ ਤਿਆਰ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਮੁੜ ਤੋਂ JNU ਦੇ ਅਧੀਨ ਪੈਂਦੇ ਇਲਾਕਿਆਂ ਦੇ ਰਾਹ ਕੀਤੇ ਬੰਦ
ਇਸ ਮੌਕੇ ਬ੍ਰਿਗੇਡੀਅਰ ਅਦੀਵਿਤੀਆ ਮਦਾਨ ਨੇ ਪੰਜਾਬ ਸਰਕਾਰ ਤੇ ਪੰਜਾਬ ਰਾਇਫ਼ਲ ਐਸੋਸ਼ੀਏਸ਼ਨ ਨੂੰ ਅਪੀਲ ਕੀਤੀ ਕਿ ਜੇ ਉਹ ਹਥਿਆਰ ਲੈਣ ਦੀ ਆਗਿਆ ਦੇਣ ਤਾਂ ਉਹ ਐਨਸੀਸੀ ਦੇ ਖ਼ਰਚੇ 'ਤੇ ਹਥਿਆਰ ਖ਼ਰੀਦ ਕੇ ਹੋਰ ਵੀ ਸ਼ੂਟਰ ਦੇਸ਼ ਨੂੰ ਦੇ ਸਕਦੇ ਹਨ।