ਜਲੰਧਰ: ਸ਼ਾਹਕੋਟ ਵਿੱਚ ਐਨਡੀਆਰਐਫ ਟੀਮ ਵੱਲੋਂ ਲਗਾਤਾਰ ਬਚਾਅ ਕਾਰਜ ਜਾਰੀ ਹੈ। ਐਨਡੀਆਰਐਫ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲਗਾਤਾਰ ਖਾਣ-ਪੀਣ ਦਾ ਸਾਮਾਣ ਪੀੜਤਾ ਨੂੰ ਪਹੁੰਚਾ ਰਿਹੈ ਹਨ। ਬਠਿੰਡਾ ਸੈਵਨ ਐੱਨਡੀਆਰਐੱਫ਼ ਦੇ ਜਵਾਨ ਪਿਛਲੇ 10 ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਿਸਕੀ ਆਪਰੇਸ਼ਨ ਚਲਾ ਰਹੇ ਹਨ ਤੇ ਇਹ ਖ਼ਦਸ਼ਾ ਜਤਾਈ ਜਾ ਰਹੀ ਹੈ ਕਿ ਇਹ ਬਚਾਅ ਕਾਰਜ ਕੁਝ ਹੋਰ ਦਿਨ ਚਲ ਸਕਦਾ ਹੈ।
ਕਮਾਂਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਹੁਣ ਪਹਿਲਾਂ ਨਾਲੋਂ ਹੜ੍ਹ ਦੇ ਹਾਲਾਤ ਵਿੱਚ ਸੁਧਾਰ ਹੈ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਵਾਨਾਂ ਨੇ ਪਹੁੰਚਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਵਾਨਾਂ ਨੇ ਇੱਕ 4 ਦਿਨ ਦੇ ਬੱਚੇ ਤੇ ਇੱਕ ਗਰਭਵਤੀ ਮਹਿਲਾ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਹੈ। ਕਮਾਂਡੈਂਟ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਨ ਜਲੰਧਰ ਦੇ ਸ਼ਾਹਕੋਟ ਵਿੱਚ ਹੜ੍ਹ ਹੇਠ ਆਏ ਪਿੰਡਾਂ ਵਿੱਚ ਖਾਣ ਪੀਣ ਦਾ ਸਾਮਾਨ ਵੰਡ ਰਹੇ ਹਨ, ਅਜੇ 2-3 ਦਿਨ ਹੋਰ ਜਵਾਨਾਂ ਨੂੰ ਬਚਾਅ ਕਾਰਜ 'ਚ ਲੱਗ ਸਕਦੇ ਹਨ।
ਕਮਾਂਡਰ ਨੇ ਦੱਸਿਆ ਕਿ ਪਹਿਲਾਂ ਨਾਲੋਂ ਪਾਣੀ ਦੇ ਵਿੱਚ ਕੰਟਰੋਲ ਹੈ, ਯਾਨੀ ਕਿ ਪਾਣੀ ਵਿੱਚ ਬੜੌਤਰੀ ਨਹੀਂ ਹੋ ਰਹੀ ਹੈ ਅਤੇ ਕਈਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ 'ਉਨ੍ਹਾਂ ਦੀ ਟੀਮਾਂ ਜਾਨਵਰਾਂ ਨੂੰ ਵੀ ਸੁਰੱਖਿਅਤ ਥਾਂ 'ਤੇ ਪਹੁੰਚਾ ਚੁੱਕੀਆਂ ਹਨ।