ਜਲੰਧਰ: ਜਲੰਧਰ 'ਚ ਹੋਣ ਵਾਲੀ ਲੋਕਸਭਾ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ 'ਚ ਭਾਰੀ ਉਤਸ਼ਾਹ ਹੈ, ਉੱਥੇ ਹੀ ਅੱਜ ਨਵਜੋਤ ਸਿੰਘ ਸਿੱਧੂ ਜਲੰਧਰ ਦੇ ਮਾਡਲ ਟਾਊਨ ਸਥਿਤ ਮਹਿੰਦਰ ਸਿੰਘ ਕੇ.ਪੀ ਦੀ ਰਿਹਾਇਸ਼ 'ਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਹਿੰਦਰ ਸਿੰਘ ਕੇ.ਪੀ ਦਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਲੋਕ ਸਭਾ ਚੋਣਾਂ ਜਿੱਤਣ ਲਈ ਉਨ੍ਹਾਂ ਨੂੰ ਆਪਣੇ ਨਾਲ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉਨ੍ਹਾਂ ਤੋਂ ਬਿਨ੍ਹਾਂ ਇਹ ਬਹੁਤ ਮੁਸ਼ਕਿਲ ਹੈ।
ਕਾਂਗਰਸ ਦੀਆਂ ਜੜ੍ਹਾਂ ਕਰਨੀਆਂ ਮਜ਼ਬੂਤ: ਸਿੱਧੂ ਨੇ ਕਿਹਾ ਕਿ ਜੇਕਰ ਤੁਹਾਡਾ ਕੋਈ ਵੀ ਪੁਰਾਣਾ ਵਰਕਰ ਘਰ ਬੈਠ ਕੇ ਸੁੱਤਾ ਪਿਆ ਹੈ ਤਾਂ ਇਹ ਬਹੁਤ ਖਤਰਨਾਕ ਗੱਲ ਹੈ। ਪਾਰਟੀ ਵਿਚ ਕੁਝ ਲੋਕ ਮੌਕਾਪ੍ਰਸਤ ਹਨ ਜੋ ਸਮਾਂ ਆਉਣ 'ਤੇ ਪਾਰਟੀ ਚੋਰ ਬਣ ਕੇ ਭੱਜ ਜਾਂਦੇ ਹਨ। ਸਿੱਧੂ ਨੇ ਇਹ ਵੀ ਕਿਹਾ ਕਿ ਮੈਂ ਕਾਂਗਰਸ ਦੀ ਨੀਂਹ ਮਜ਼ਬੂਤ ਕਰਨੀ ਹੈ ਅਤੇ ਇਸ ਦੇ ਬਦਲੇ ਵਿੱਚ ਮੈਨੂੰ ਕੁਝ ਨਹੀਂ ਚਾਹੀਦਾ। ਅੱਜ ਕੱਲ੍ਹ ਸਿਆਸਤ ਵਿੱਚ ਇੰਨੇ ਝੂਠ ਆ ਗਏ ਹਨ ਕਿ ਪਹਿਲਾਂ ਤਾਂ ਝੂਠ ਬੋਲਦੇ ਹਨ, ਪਰ ਬਾਅਦ ਵਿੱਚ ਉਸ ਝੂਠ ਨੂੰ ਬਚਾਉਣ ਲਈ ਹੋਰ ਵੀ ਕਈ ਝੂਠ ਬੋਲਣੇ ਪੈਂਦੇ ਹਨ।
ਇਕ ਹੋ ਕੇ ਕਰ ਰਹੇ ਕੰਮ: ਮੈਂ ਪਿਛਲੇ ਦਿਨ ਵੀ ਪੰਜਾਬ ਸਰਕਾਰ ਨੂੰ ਕੁਝ ਸਵਾਲ ਪੁੱਛੇ ਸਨ ਅਤੇ ਅੱਜ ਵੀ ਮੈਂ ਇੱਕ ਸਵਾਲ ਪੁੱਛਿਆ ਹੈ। ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ, ਪਰ ਫਿਰ ਵੀ ਮੈਂ ਆਪਣੇ ਸਵਾਲ ਪੁੱਛਦਾ ਰਹਾਂਗਾ ਅਤੇ ਉਨ੍ਹਾਂ ਨੂੰ ਅੱਗੇ ਲਿਆਵਾਂਗਾ। ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ। ਜੇ ਮੁਖੀ ਹੋਰ ਕਿਤੇ ਰੁੱਝਿਆ ਹੋਇਆ ਹੈ ਤਾਂ ਜੇ ਮੈਂ ਪਹੁੰਚ ਗਿਆ ਹਾਂ, ਤਾਂ ਸਾਰੇ ਇੱਕ ਹੋ ਕੇ ਕੰਮ ਕਰ ਰਹੇ ਹਾਂ।
ਉਮੀਦਵਾਰ ਲਈ ਕਾਂਗਰਸੀਆਂ ਕੋਲ ਆਏ: ਸੁਸ਼ੀਲ ਰਿੰਕੂ ਨੂੰ ਉਮੀਦਵਾਰ ਚੁਣਨ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਉੱਚੀ-ਉੱਚੀ ਕਹਿ ਰਹੀ ਸੀ ਕਿ ਅਸੀਂ ਵੀ ਕਾਂਗਰਸ ਵਿਚ ਨਹੀਂ ਜਾਵਾਂਗੇ ਪਰ ਹੁਣ ਜਦੋਂ ਉਨ੍ਹਾਂ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਤਾਂ ਉਹ ਕਾਂਗਰਸੀਆਂ ਕੋਲ ਪਹੁੰਚ ਗਏ। ਅੱਜ ਵੀ ਜੇਲ੍ਹ ਮੰਤਰੀ ਨੂੰ ਸਵਾਲ ਕੀਤਾ ਗਿਆ ਹੈ ਕਿ ਬਠਿੰਡਾ ਜੇਲ੍ਹ ਤੋਂ ਜੋ ਵੀਡੀਓ ਆਈ ਹੈ ਉਸ ਬਾਰੇ ਉਨ੍ਹਾਂ ਕੋਈ ਬਿਆਨ ਜਾਰੀ ਨਹੀਂ ਕੀਤਾ। ਪਰ ਫਿਰ ਵੀ ਮੈਂ ਸਵਾਲ ਪੁੱਛਦਾ ਰਹਾਂਗਾ।
ਰੇਤ ਬਾਰੇ ਚੁੱਕੇ ਸਵਾਲ: ਪੰਜਾਬ ਵਿੱਚ ਰੇਤ ਬਾਰੇ ਪਹਿਲਾਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਪਰ ਹੁਣ ਇੱਕ ਟਰਾਲੀ ਲਈ 15000 ਰੁਪਏ ਲਏ ਜਾ ਰਹੇ ਹਨ। ਪਰ ਰੇਤ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਗਰੀਬ ਲੋਕਾਂ ਨੂੰ ਮਹਿੰਗਾਈ ਦੇ ਯੁੱਗ ਵਿੱਚ ਜਿਊਣਾ ਪੈ ਰਿਹਾ ਹੈ। ਨਾ ਹੀ ਮਕੈਨਿਕ ਨੂੰ ਕੰਮ ਮਿਲਦਾ ਹੈ, ਮਜ਼ਦੂਰ ਵੀ ਘਰ ਬੈਠੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇਲੰਗਾਨਾ ਵਿੱਚ ਜੋ ਕਿਹਾ ਸੀ, ਉਸ ਦੀ ਨਕਲ ਕੀਤੀ ਹੁਣ ਮੈਂ ਉਸ ਦੀ ਵੀਡੀਓ ਦਿਖਾਵਾਂਗਾ, ਮੈਂ ਨਹੀਂ ਛੱਡਾਂਗਾ।
ਇਹ ਵੀ ਪੜ੍ਹੋ:- Khalistani slogans and flag: ਗਰਲਜ਼ ਕਾਲਜ ਦੀਆਂ ਕੰਧਾਂ 'ਤੇ ਲਿਖੇ ਗਏ ਖਾਲਿਸਤਾਨੀ ਨਾਅਰੇ, ਲਾਏ ਐੱਸਐੱਫਜੇ ਦੇ ਝੰਡੇ