ਜਲੰਧਰ: ਜ਼ਿਲ੍ਹਾ ਜਲੰਧਰ ਦੀ ਦਿਹਾਤੀ ਪੁਲਿਸ ਨੇ ਇਕ ਅੱਠਵੀਂ ਫੇਲ੍ਹ ਜਾਅਲਸਾਜ਼ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਿਸ ਦੀ ਪਛਾਣ ਗਜਰਾਜ ਗੁੱਜਰ ਦੇ ਤੌਰ 'ਤੇ ਹੋਈ ਹੈ। ਪੁਲਿਸ ਦਾ ਕਹਿਣਾ ਕਿ ਉਕਤ ਵਿਅਕਤੀ ਵਲੋਂ ਖੁਦ ਨੂੰ ਵੀਆਈਪੀ ਦੱਸ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਗਜਰਾਜ ਗੁੱਜਰ ਪੰਜਾਬ ਤੋਂ ਪਹਿਲਾਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਪੁਲਿਸ ਨੂੰ ਧੋਖਾ ਦੇ ਕੇ ਪੁਲਿਸ ਸੁਰੱਖਿਆ ਅਤੇ ਵੀਆਈਪੀ ਮਹਿਮਾਨ ਨਿਵਾਜ਼ੀ ਦਾ ਆਨੰਦ ਚੁੱਕ ਚੁੱਕਾ ਹੈ। ਜਿਸ ਤੋਂ ਬਾਅਦ ਹੁਣ ਉਹ ਪੰਜਾਬ 'ਚ ਵੀ ਇਹੀ ਤਰੀਕਾ ਅਪਣਾਉਣ ਜਾ ਰਿਹਾ ਸੀ, ਪਰ ਜਲੰਧਰ ਦੀ ਦਿਹਾਤੀ ਪੁਲਿਸ ਦੇ ਸਾਹਮਣੇ ਉਕਤ ਵਿਅਕਤੀ ਦੀ ਨੌਸਰਬਾਜ਼ੀ ਨਹੀਂ ਚੱਲ ਸਕੀ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਕਤ ਵਿਅਕਤੀ ਵਲੋਂ ਉਨ੍ਹਾਂ ਕੋਲੋਂ ਵੀਆਈਪੀ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਕਿ ਉਕਤ ਵਿਅਕਤੀ ਦੀ ਕਹਾਣੀ 'ਤੇ ਸ਼ੱਕ ਹੋਣ ਤੋਂ ਪਤਾ ਕਰਨ 'ਤੇ ਸਾਹਮਣੇ ਆਇਆ ਕਿ ਗਜਰਾਜ ਗੁੱਜਰ ਕੋਈ ਵੀ ਵੀਆਈਪੀ ਵਿਅਕਤੀ ਨਹੀਂ ਹੈ। ਪੁਲਿਸ ਦਾ ਕਹਿਣਾ ਕਿ ਉਕਤ ਵਿਅਕਤੀ ਨਾ ਤਾਂ ਵੀਆਈਪੀ ਸੁਰੱਖਿਆ ਦੇ ਦਸਤਾਵੇਜ਼ ਦਿਖਾ ਸਕਿਆ ਅਤੇ ਨਾ ਹੀ ਜਿਸ ਗੱਡੀ ਦੀ ਉਸ ਵਲੋਂ ਵਰਤੋਂ ਕੀਤੀ ਜਾ ਰਹੀ ਸੀ, ਉਸ ਸਬੰਧੀ ਸਬੂਤ ਪੇਸ਼ ਕਰ ਸਕਿਆ। ਪੁਲਿਸ ਦਾ ਕਹਿਣਾ ਕਿ ਉਕਤ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਪ੍ਰਸ਼ਾਂਤ ਕਿਸ਼ੋਰ ਬਣ ਕਰੋੜਾਂ ਦੀ ਠੱਗੀ ਮਾਰਨ ਵਾਲੇ 2 ਵਿਅਕਤੀ ਗ੍ਰਿਫ਼ਤਾਰ