ਜਲੰਧਰ: ਕਹਿੰਦੇ ਨੇ ਕਿਸੇ ਵਿਅਕਤੀ ਦੇ ਅੰਦਰ ਕੋਈ ਪ੍ਰਤਿਭਾ ਹੋਵੇ ਤਾਂ ਉਹ ਉਹਦੇ ਬਚਪਨ ਤੋਂ ਹੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਏਦਾਂ ਦਾ ਹੀ ਇੱਕ ਉਦਾਹਰਣ ਜਲੰਧਰ ਦੇ 10 ਸਾਲਾਂ ਆਰਿਸ਼ ਸੈਣੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਜਿਸ ਨੇ ਮੈਥ ਦੇ ਇੱਕ ਤੋਂ ਲੈ ਕੇ 100 ਤੱਕ ਦੇ ਟੇਬਲ ਅੱਖਾਂ ‘ਤੇ ਪੱਟੀ ਬੰਨ੍ਹ ਕੇ ਮਹਿਜ਼ 8.42 ਪੜ੍ਹਨ ਦਾ ਰਿਕਾਰਡ ਬਣਾਇਆ ਹੈ।
ਇਸ ਤੋਂ ਪਹਿਲਾਂ ਇਹ ਰਿਕਾਰਡ ਦਿੱਲੀ ਦੇ ਰਹਿਣ ਵਾਲੇ ਇੱਕ ਬੱਚੇ ਰਿਸ਼ੀ ਨੇ ਬਣਾਇਆ ਸੀ, ਜਿਸ ਨੇ ਮੈਥ ਦੇ ਇੱਕ ਤੋਂ ਲੈ ਕੇ 100 ਤੱਕ ਦੇ ਟੇਬਲ ਮਹਿਜ਼ 8.57 ਪੜ੍ਹ ਕੇ ਆਪਣਾ ਨਾਮ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ (International Book of Records) ਵਿੱਚ ਦਰਜ ਕਰਵਾਇਆ ਸੀ, ਪਰ ਹੁਣ ਆਰਿਸ਼ ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਜਿਸ ਤੋਂ ਬਾਅਦ ਆਰਿਸ਼ ਦੇ ਪਰਿਵਾਰ ਵਿੱਚ ਖੁਸ਼ੀ ਦਾ ਲਹਿਰ ਹੈ।
ਇਸ ਬਾਰੇ ਦੱਸਦੇ ਹੋਏ ਛੋਟੇ ਬੱਚੇ ਆਦਰਸ਼ ਦਾ ਕਹਿਣਾ ਹੈ ਕਿ ਉਹ ਯੂਟਿਊਬ ਚੈਨਲ (YouTube channel) ਉੱਤੇ ਇਸ ਤਰ੍ਹਾਂ ਦੇ ਰਿਕਾਰਡ ਵਾਲੀਆਂ ਵੀਡੀਓ ਅਕਸਰ ਦੇਖਦਾ ਰਹਿੰਦਾ ਸੀ ਅਤੇ ਇੱਕ ਦਿਨ ਉਸ ਨੇ ਦਿੱਲੀ ਦੇ ਇੱਕ ਬੱਚੇ ਵੱਲੋਂ ਬਣਾਏ ਗਏ ਟੇਬਲ ਦੇ ਰਿਕਾਰਡ ਨੂੰ ਤੋੜਨ ਦਾ ਫੈਸਲਾ ਕਰ ਲਿਆ ਅਤੇ ਆਪਣੇ ਮਾਤਾ-ਪਿਤਾ ਦੇ ਸਹਿਯੋਗ ਨਾਲ ਤਿਆਰੀ ਵੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਉਹ ਇਸ ਰਿਕਾਰਡ ਨੂੰ ਹਰ ਕੀਮਤ ‘ਤੇ ਆਪਣੇ ਨਾਮ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੇ ਸਖ਼ਤ ਮਿਹਨਤ ਕੀਤੀ, ਅਤੇ ਅੰਤ ਉਸ ਨੂੰ ਉਸ ਦੀ ਮਿਹਨਤ ਦਾ ਫਲ ਵੀ ਮਿਲਿਆ।
ਹੁਣ ਆਰਿਸ਼ ਨੇ ਇੱਕ ਤੋਂ 100 ਤੱਕ ਦੇ ਪਹਾੜਿਆਂ ਨੂੰ ਮਹਿਜ਼ 8.42 ਸੈਕਿੰਡਸ ‘ਚ ਪੜ੍ਹ ਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਵੀਡੀਓ ਨੂੰ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ (International Book of Records) ਕੋਲ ਭੇਜਿਆ ਗਿਆ ਅਤੇ ਉਨ੍ਹਾਂ ਵੱਲੋਂ ਇਸ ਨੂੰ ਸੁਣ ਕੇ ਆਰਿਸ਼ ਨੂੰ ਇਸ ਦਾ ਸਰਟੀਫਿਕੇਟ ਦਿੱਤਾ ਗਿਆ। ਫਿਲਹਾਲ ਆਰਿਸ਼ ਆਪਣੀ ਇਸ ਸਫਲਤਾ ‘ਤੇ ਬੇਹੱਦ ਖੁਸ਼ ਹੈ ਅਤੇ ਉਹ ਅੱਗੇ ਵੀ ਕਈ ਹੋਰ ਰਿਕਾਰਡ ਤੋੜਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਦੂਜੇ ਟੀ-20 ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ