ਜਲੰਧਰ: ਆਪਣਾ ਰੁਜ਼ਗਾਰ ਅਤੇ ਨੌਕਰੀ ਦੀ ਭਾਲ ਲਈ ਹਰ ਸਾਲ ਲੱਖਾਂ ਪਰਵਾਸੀ ਮਜ਼ਦੂਰ ਪੰਜਾਬ ਵਿੱਚ ਆਉਂਦੇ ਹਨ। ਇੱਥੇ ਤੱਕ ਕੇ ਹੁਣ ਇਨ੍ਹਾਂ ਮਜ਼ਦੂਰਾਂ ਦੇ ਪਰਿਵਾਰ ਤੱਕ ਪੰਜਾਬ ਚ ਆ ਕੇ ਵੱਸ ਚੁੱਕੇ ਹਨ। ਪਰ ਅੱਜ ਤੋਂ ਦੋ ਸਾਲ ਪਹਿਲਾਂ ਜਦੋ ਕੋਰੋਨਾ ਆਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਖੁਦ ਅਤੇ ਆਪਣੇ ਪਰਿਵਾਰਾਂ ਸਮੇਤ ਆਪਣੇ-ਆਪਣੇ ਪ੍ਰਦੇਸ਼ ਵਾਪਸ ਚਲੇ ਗਏ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਆਉਣ ਜਾਣ ਵਿੱਚ ਅਤੇ ਆਪਣੇ ਘਰ ਵਾਪਸ ਪਰਤਣ ਤੋਂ ਬਾਅਦ ਹੋਰ ਜ਼ਿਆਦਾ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀਂ ਜਦੋ ਕੋਰੋਨਾ ਘਟਿਆ ਤਾਂ ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਆਉਣ ਲਈ ਵੀ ਹਜ਼ਾਰਾਂ ਰੁਪਏ ਖਰਚਣੇ ਪਏ।
ਜਲੰਧਰ ਕੀਤੀ ਜਾਵੇ ਜਲੰਧਰ ਦੀ ਤਾਂ ਇੱਥੇ ਕਰੀਬ ਡੇਢ ਲੱਖ ਮਜ਼ਦੂਰ ਅਤੇ ਇਨ੍ਹਾਂ ਦੇ ਪਰਿਵਾਰ ਇੱਥੇ ਰਹਿ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ। ਇਨ੍ਹਾਂ ਸਾਰੇ ਮਜ਼ਦੂਰਾਂ ਦਾ ਇੱਥੇ ਜਾਂ ਤਾਂ ਕੋਈ ਆਪਣਾ ਛੋਟਾ ਮੋਟਾ ਵਪਾਰ ਹੈ ਜਾਂ ਫਿਰ ਵੱਡੀ ਗਿਣਤੀ ਵਿਚ ਇਹ ਲੋਕ ਜਲੰਧਰ ਦੀਆਂ ਫੈਕਟਰੀਆਂ ਅਤੇ ਹੋਰ ਜਗ੍ਹਾ ’ਤੇ ਨੌਕਰੀਆਂ ਕਰਦੇ ਹਨ। ਦੋ ਸਾਲ ਪਹਿਲਾਂ ਕੋਰੋਨਾ ਕਾਰਨ ਇਨ੍ਹਾਂ ਵਿਚੋਂ ਕਈ ਅਜਿਹੇ ਮਜ਼ਦੂਰ ਸੀ ਜੋ ਇਸ ਡਰ ਤੋਂ ਇੱਥੋ ਚਲੇ ਗਏ ਸੀ ਕਿ ਕਿਧਰੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਇੱਥੇ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਹਾਲਾਤ ਇੱਥੋਂ ਤੱਕ ਬਣ ਗਏ ਕਿ ਇਨ੍ਹਾਂ ਮਜ਼ਦੂਰਾਂ ਨੇ ਆਪਣੇ ਪਿੰਡਾਂ ਵਿੱਚ ਵਾਪਸ ਜਾਣ ਲਈ ਕੋਈ ਸਾਧਨ ਨਾ ਹੋਣ ਦੇ ਬਾਵਜੂਦ ਪੈਦਲ ਚੱਲਣਾ ਹੀ ਮੁਨਾਸਿਬ ਸਮਝਿਆ। ਪਰ ਜਦੋ ਇਹ ਲੋਕ ਆਪਣੇ ਆਪਣੇ ਪਿੰਡ ਪਹੁੰਚੇ ਤਾਂ ਉੱਥੇ ਹਾਲਾਤ ਹੋਰ ਵੀ ਬਦ ਤੋਂ ਬਦਤਰ ਹੋ ਗਏ। ਆਖ਼ਿਰ ਥੋੜ੍ਹੇ ਹਾਲਾਤ ਠੀਕ ਹੋਣ ਤੋਂ ਬਾਅਦ ਇਨ੍ਹਾਂ ਨੇ ਫਿਰ ਤੋਂ ਪੰਜਾਬ ਆ ਕੇ ਕੰਮ ਕਰਨਾ ਹੀ ਮੁਨਾਸਿਬ ਸਮਝਿਆ। ਇਸ ਦੌਰਾਨ ਮਜ਼ਦੂਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੀ ਵਾਰ ਵਾਪਸ ਜਾ ਕੇ ਬਹੁਤ ਵੱਡੀ ਗਲਤੀ ਕੀਤੀ ਸੀ ਅਤੇ ਹੁਣ ਉਹ ਇਸ ਗਲਤੀ ਨੂੰ ਕਦੀ ਨਹੀਂ ਦੁਹਰਾਉਣਗੇ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਜੋ ਮਜ਼ਦੂਰ ਪਿਛਲੀ ਵਾਰ ਕੋਰੋਨਾ ਕਾਲ ਵਿੱਚ ਆਪਣੇ ਪਿੰਡਾਂ ਨੂੰ ਵਾਪਸ ਨਹੀਂ ਗਏ ਸੀ। ਉਨ੍ਹਾਂ ਨੂੰ ਇੱਥੇ ਦੇ ਫੈਕਟਰੀ ਮਾਲਕਾਂ ਨੇ ਅਤੇ ਸਰਕਾਰ ਨੇ ਪੂਰੀ ਮਦਦ ਕੀਤੀ। ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਕੋਈ ਤੰਗੀ ਨਹੀਂ ਹੋਈ। ਜਦਕਿ ਜੋ ਲੋਕ ਵਾਪਸ ਗਏ ਸੀ ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮਜ਼ਦੂਰਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਉਹ ਕੋਵਿਡ ਦੇ ਟੀਕੇ ਵੀ ਲਗਵਾ ਚੁੱਕੇ ਹਨ ਅਤੇ ਹੁਣ ਕੋਰੋਨਾ ਦਾ ਪਹਿਲੇ ਵਰਗਾ ਖ਼ਤਰਾ ਵੀ ਨਹੀਂ ਹੈ ਇਸ ਕਰਕੇ ਹੁਣ ਉਹ ਵਾਪਸ ਨਹੀਂ ਜਾਣਗੇ।
ਜਲੰਧਰ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸਗੂ ਦਾ ਕਹਿਣਾ ਹੈ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਜ਼ਿਆਦਾਤਰ ਲੇਬਰ ਪਿਛਲੀ ਵਾਰ ਜਦੋ ਆਪਣੇ-ਆਪਣੇ ਘਰਾਂ ਨੂੰ ਪਰਤੀ ਸੀ ਤਾਂ ਉਨ੍ਹਾਂ ਨੂੰ ਇੱਥੇ ਦੇ ਫੈਕਟਰੀ ਮਾਲਕਾਂ ਨੇ ਯੂਪੀ ਸਰਕਾਰ ਨੇ ਵਾਪਸ ਜਾਣ ਦਾ ਇੰਤਜ਼ਾਮ ਕਰਕੇ ਦਿੱਤਾ ਸੀ ਅਤੇ ਜਦੋਂ ਇਹ ਲੇਬਰ ਵਾਪਸ ਆਈ ਤਾਂ ਉਸ ਵੇਲੇ ਵੀ ਉਦਯੋਗਪਤੀਆਂ ਵੱਲੋਂ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਸੀ। ਨਰਿੰਦਰ ਸਿੰਘ ਸੱਗੂ ਮੁਤਾਬਕ ਉਹ ਵੀ ਆਪਣੀ ਲੇਬਰ ਨੂੰ ਪੁੱਛ ਚੁੱਕੇ ਨੇ ਕਿ ਜੇਕਰ ਉਹ ਇਸ ਹਾਲਾਤ ਵਿਚ ਵਾਪਸ ਜਾਣਾ ਚਾਹੁੰਦੇ ਨੇ ਤਾਂ ਪਹਿਲੇ ਦੱਸ ਦੇਣ ਤਾਂ ਕਿ ਫੈਕਟਰੀ ਮਾਲਕ ਆਪਣਾ ਇੰਤਜ਼ਾਮ ਕਰ ਲੈਣ। ਪਰ ਲੈਬਰ ਵੱਲੋਂ ਵਾਪਸ ਜਾਣ ਲਈ ਸਾਫ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜੋ: Covid-19 ਦੇ ਚੱਲਦਿਆਂ ਸਰਕਾਰ ਨੇ ਮੁਲਾਜ਼ਮਾਂ ਲਈ ਜਾਰੀ ਕੀਤੀਆਂ ਇਹ ਹਿਦਾਇਤਾਂ