ਜਲੰਧਰ: ਪੰਜਾਬ ਵਿੱਚ ਜਿੱਥੇ ਕਾਂਗਰਸ ਦੇ ਕਲੇਸ਼ ਨੇ ਰਾਜਨੀਤੀ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ। ਉਥੇ ਹੀ ਪੰਜਾਬ ਦੇ ਚੋਣ ਦੰਗਲ ਵਿੱਚ ਉਤਰਾਅ-ਚੜਾਅ ਆ ਰਿਹਾ ਹੈ। ਪੰਜਾਬ ਕੈਬਨਿਟ ਮੰਤਰੀ ਪਰਗਟ ਸਿੰਘ (Cabinet Minister Pargat Singh) ਸ਼ੁੱਕਰਵਾਰ ਨੂੰ ਜਲੰਧਰ ਵਿਖੇ ਸਰਕਿਟ ਹਾਊਸ ਪਹੁੰਚੇ। ਇਸ ਮੌਕੇ ਸਭ ਤੋਂ ਪਹਿਲੇ ਪਰਗਟ ਸਿੰਘ ਨੂੰ ਗਾਰਡ ਆਫ ਆਨਰ (Guard of Honor) ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਨੇ ਸਰਕਟ ਹਾਊਸ ਵਿਖੇ ਉਨ੍ਹਾਂ ਦਾ ਢੋਲ ਅਤੇ ਮਠਿਆਈ ਨਾਲ ਸਵਾਗਤ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ (Cabinet Minister Pargat Singh) ਨੇ ਕਿਹਾ ਕਿ ਪੰਜਾਬ ਵਿੱਚ ਖੇਡ ਅਤੇ ਸਿੱਖਿਆ ਹਮੇਸ਼ਾਂ ਆਪਸ ਵਿੱਚ ਜੁੜੇ ਹੋਏ ਪਹਿਲੂ ਹਨ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਜਿਥੇ ਪੰਜਾਬ ਦੇ ਯੁਵਾਵਾਂ ਨੂੰ ਨਸ਼ੇ ਤੋਂ ਬਚਾ ਕੇ ਪੜ੍ਹਾਈ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਦੇਸ਼ ਦਾ 40 ਹਜ਼ਾਰ ਕਰੋੜ ਰੁਪਏ ਜੋ ਬੱਚਿਆਂ ਦੀਆਂ ਫੀਸਾਂ ਦੇ ਤੌਰ 'ਤੇ ਵਿਦੇਸ਼ ਵਿੱਚ ਚਲਾ ਜਾਂਦਾ ਹੈ।
ਉਨ੍ਹਾਂ ਲਈ ਕੁੱਝ ਐਸਾ ਮਾਹੌਲ ਬਣਾਇਆ ਜਾਵੇ ਕਿ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਚੁੱਕਦੇ ਹੋਏ ਖੇਡ ਵੱਲ ਬੱਚਿਆਂ ਨੂੰ ਬੜਾਵਾ ਦਿੱਤਾ ਜਾਏ . ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਹਿਕਮਾ ਇਨ੍ਹਾਂ ਚੀਜ਼ਾਂ ਬਾਰੇ ਸਖ਼ਤੀ ਨਾਲ ਕੰਮ ਕਰੇਗਾ। ਪਰਗਟ ਸਿੰਘ (Cabinet Minister Pargat Singh) ਨੇ ਕਿਹਾ ਕਿ ਖੇਡਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਖੇਡ ਮਹਿਕਮੇ ਦੇ ਅਫਸਰ ਅਤੇ ਬਾਕੀ ਲੋਕ ਖਿਡਾਰੀਆਂ ਵਿੱਚੋਂ ਹੀ ਹੋਣ ਤਾਂ ਕਿ ਉਹ ਇਸ ਮਹਿਕਮੇ ਨੂੰ ਚੰਗੀ ਤਰ੍ਹਾਂ ਚਲਾ ਸਕਣ।
ਉਨ੍ਹਾਂ ਨੇ ਅਲੱਗ ਅਲੱਗ ਕੰਪੀਟੀਸ਼ਨਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਜਾਏ ਪੁਲਿਸ ਵਿੱਚ ਅਤੇ ਐਡਮਨਿਸਟ੍ਰੇਸ਼ਨ ਵਿੱਚ ਨੌਕਰੀ ਕਰਨ ਦੀ ਬਜਾਏ ਖੇਡ ਮਹਿਕਮੇ ਵਿੱਚ ਕੰਮ ਕਰਨ ਤਾਂ ਕਿ ਇਸ ਮਹਿਕਮੇ ਨੂੰ ਹੋਰ ਵਧੀਆ ਬਣਾਇਆ ਜਾ ਸਕੇ। ਪੰਜਾਬ ਵਿੱਚ ਹੁਣ ਚੱਲ ਰਹੀ ਪੌਲੀਟਿਕਸ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਹੁਣ ਸਭ ਕੁੱਝ ਠੀਕ ਹੋ ਗਿਆ ਹੈ। ਪੰਜਾਬ ਸਰਕਾਰ (Government of Punjab) ਵਿੱਚ ਚੱਲ ਰਹੀ ਤਣਾ ਤਣੀ ਬਾਰੇ ਬੋਲਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਨਵੀਂਆਂ ਸਰਕਾਰਾਂ ਤੋਂ ਕਈ ਗਲਤੀਆਂ ਹੁੰਦੀਆਂ ਹਨ। ਪਰ ਬਾਅਦ ਵਿੱਚ ਉਹ ਸੁਧਾਰ ਲਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ:- ਮੁੱਖ ਮੰਤਰੀ ਚੰਨੀ ਨੇ ਪੀਐਮ ਮੋਦੀ ਨਾਲ ਇੰਨ੍ਹਾਂ ਤਿੰਨ ਮੁੱਦਿਆ 'ਤੇ ਕੀਤੀ ਗੱਲ