ਜਲੰਧਰ: ਸ਼ਹਿਰ ਦੇ ਮਖਦੂਮਪੁਰਾ ਇਲਾਕੇ 'ਚ 17 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਮਰੀਜ਼ਾਂ ਦੀ ਪੁਸ਼ਟੀ ਹੋਣ 'ਤੇ ਜਦੋਂ ਪੁਲਿਸ ਵਿਭਾਗ ਤੇ ਹੈਲਥ ਟੀਮ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ 'ਚ ਭੇਜਣ ਲਈ ਗਈ ਤਾਂ ਮਖਦੂਮਪੁਰਾ ਦੇ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਸਿਵਲ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਟੀਮ ਨੇ ਮਖਦੂਮਪੁਰਾ ਦਾ ਸਰਵੇਅ ਕੀਤਾ ਤਾਂ ਉਸ ਵਿੱਚੋਂ ਪੂਜਾ ਨਾਂਅ ਦੀ ਮਹਿਲਾ ਦੇ ਸੈਂਪਲ ਲਏ ਗਏ ਜਿਸ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਮਖਦੂਮਪੁਰਾ 'ਚ ਪੂਜਾ ਦੁਕਾਨ ਚਲਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੂਜਾ ਦੇ ਸਪੰਰਕ ਵਿੱਚ ਆਏ 70 ਲੋਕਾਂ ਦੇ ਸੈਂਪਲ ਲਏ ਸੀ ਜਿਸ ਵਿੱਚੋਂ 17 ਲੋਕਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਇਨ੍ਹਾਂ ਪੌਜ਼ੀਟਿਵ ਮਰੀਜ਼ਾਂ 'ਚ 6 ਬੱਚੇ ਹਨ ਤੇ ਬਾਕੀ ਨੌਜਵਾਨ ਹਨ।
ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਤੇ ਹੈਲਥ ਵਿਭਾਗ ਉਨ੍ਹਾਂ ਮਰੀਜ਼ਾਂ ਨੂੰ ਕੁਆਰੰਟੀਨ ਸੈਂਟਰ 'ਚ ਕੁਆਰੰਟੀਨ ਕਰਨ ਲਈ ਲੈ ਕੇ ਜਾਣ ਲੱਗੇ ਤਾਂ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀ ਤਾਂ ਸ਼ਾਂਤੀਪੂਰਵਕ ਕੁਆਰੰਟੀਨ ਹੋਣ ਲਈ ਰਵਾਨਾ ਹੋ ਗਏ। ਬਾਕੀ 8 ਮਰੀਜ਼ਾਂ ਨੇ ਕੱਲ੍ਹ ਕੁਆਰੰਟੀਨ ਸੈਂਟਰ ਜਾਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਦਾ ਕਹਿਣਾ ਹੈ ਕਿ ਉਹ ਕਲ੍ਹ ਕੁਆਰੰਟੀਨ ਸੈਂਟਰ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਦੁਬਾਰਾ ਉਨ੍ਹਾਂ ਨੂੰ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਮੈਰੀਟੋਰੀਅਸ ਸਕੂਲ ਦੇ ਵਿੱਚ ਕੁਆਰੰਟੀਨ ਕੀਤਾ ਜਾ ਰਿਹਾ ਹੈ ਬਾਕੀ ਮਰੀਜ਼ਾਂ ਨੂੰ ਹਸਪਤਾਲ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਸ਼ੱਕੀ ਮਰੀਜ਼ ਲੱਗਦਾ ਹੈ ਤਾਂ ਉਸ ਦੀ ਸੂਚਨਾ ਸਿਹਤ ਵਿਭਾਗ ਨੂੰ ਜਰੂਰ ਦਿੱਤੀ ਜਾਵੇ।
ਇਹ ਵੀ ਪੜ੍ਹੋ:ਮੋਗਾ ਵਿਖੇ ਇੱਕ ਨੌਜਵਾਨ ਦੀ ਬੈਡਰੂਮ 'ਚੋਂ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼