ETV Bharat / state

ਲਤੀਫਪੁਰਾ ਵਿਖੇ ਲੱਗਾ ਕੁੱਲੜ੍ਹ ਪੀਜ਼ੇ ਦਾ ਲੰਗਰ - ਖਾਲਸਾ ਏਡ

ਜਲੰਧਰ ਦਾ ਮਸ਼ਹੂਰ ਕੁੱਲੜ੍ਹ ਪੀਜ਼ਾ ਮਾਲਕ 400 ਕੁੱਲੜ੍ਹ ਪੀਜ਼ਾ ਲੈ ਕੇ ਲਤੀਫਪੁਰਾ ਪਹੁੰਚਿਆਂ। ਦੱਸ ਦਈਏ ਕਿ ਲਤੀਫਪੁਰਾ ਵਿੱਚ ਘਰੋ ਬੇਘਰ ਹੋਏ ਲੋਕਾਂ ਦੀ ਮਦਦ ਲਈ ਖਾਲਸਾ ਏਡ ਵੱਲੋਂ ਟੈਂਟ ਲਾਏ ਗਏ ਹਨ ਅਤੇ ਉਨ੍ਹਾਂ ਦੀ ਹਰ ਬਣਦੀ ਮਦਦ ਕੀਤੀ ਜਾ ਰਹੀ ਹੈ।

Kulhad Pizza Langar, Pizza Langar At Latifpura, Kulhad Pizza Jalandhar
ਲਤੀਫਪੁਰਾ ਵਿਖੇ ਲੱਗਾ ਕੁੱਲੜ੍ਹ ਪੀਜ਼ੇ ਦਾ ਲੰਗਰ
author img

By

Published : Dec 18, 2022, 8:29 AM IST

Updated : Dec 18, 2022, 10:03 AM IST

ਲਤੀਫਪੁਰਾ ਵਿਖੇ ਲੱਗਾ ਕੁੱਲੜ੍ਹ ਪੀਜ਼ੇ ਦਾ ਲੰਗਰ

ਜਲੰਧਰ: ਲਤੀਫ਼ਪੁਰਾ ਵਿਖੇ ਕੁੱਝ ਦਿਨ ਪਹਿਲੇ ਸੁਪ੍ਰੀਮ ਕੋਰਟ ਦੇ ਹੁਕਮ ਉੱਤੇ ਇੰਪਰੂਵਮੈਂਟ ਟਰੱਸਟ ਵੱਲੋਂ ਲੋਕਾਂ ਦੇ ਘਰ ਢਾਹ ਦਿੱਤੇ ਗਏ ਸੀ। ਬੇਘਰ ਹੋਏ ਲੋਕਾਂ ਨੂੰ ਇੱਕ ਪਾਸੇ ਜਿੱਥੇ ਰੋਜ਼ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਮਿਲਣ ਲਈ ਪਹੁੰਚ ਰਹੇ ਹਨ ਅਤੇ ਕਈ ਵਾਅਦੇ ਵੀ ਕੀਤੇ ਜਾ ਰਹੇ ਹਨ। ਉੱਥੇ ਹੀ, ਇਸ ਥਾਂ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ, ਜੋ ਵਾਅਦੇ ਨਹੀਂ, ਸਿਰਫ਼ ਇੱਥੇ ਇਨ੍ਹਾਂ ਦੀ ਮਦਦ ਲਈ ਪਹੁੰਚ ਰਹੇ, ਜਿੱਥੇ ਇੱਕ ਪਾਸੇ ਖਾਲਸਾ ਏਡ ਵੱਲੋਂ ਇਨ੍ਹਾਂ ਲੋਕਾਂ ਲਈ ਲੰਗਰ ਅਤੇ ਰਹਿਣ ਲਈ ਟੇਂਟ ਦਾ ਇੰਤਜਾਮ ਕੀਤਾ ਗਿਆ ਹੈ।

ਕੁਲੱੜ੍ਹ ਪੀਜ਼ਾ ਵੀ ਪਹੁੰਚਿਆਂ: ਇਸ ਦੇ ਨਾਲ ਹੀ, ਸ਼ਨੀਵਾਰ ਨੂੰ ਲਤੀਫਪੁਰਾ ਵਿੱਚ ਜਲੰਧਰ ਦੇ ਮਸ਼ਹੂਰ ਕੁੱਲੜ੍ਹ ਪੀਜ਼ਾ ਬਣਾਉਣ ਵਾਲੇ ਸਹਿਜ ਵੀ ਪਹੁੰਚੇ। ਉਸ ਨੇ ਇਸ ਸਥਾਨ ਉੱਪਰ ਨਾ ਸਿਰਫ ਬੇਘਰ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ, ਨਾਲ ਹੀ ਉਨ੍ਹਾਂ ਲਈ 400 ਕੁੱਲੜ੍ਹ ਪੀਜ਼ੇ ਵੀ ਲਿਆਂਦੇ। ਲੋਕਾਂ ਲਈ ਪੀਜ਼ਾ ਦੀ ਸੇਵਾ ਨਿਭਾਈ।

ਅੱਖਾਂ ਸਾਹਮਣੇ ਘਰ ਦਾ ਢੇਰ, ਸੋਚ ਕੇ ਹੀ ਕੰਬ ਜਾਂਦੀ ਰੂਹ: ਇਸ ਮੌਕੇ ਕੁੱਲੜ੍ਹ ਪੀਜ਼ਾ ਦੇ ਮਾਲਕ ਸਹਿਜ ਨੇ ਕਿਹਾ ਕਿ ਅੱਜ ਕੱਲ੍ਹ ਦੇ ਹਾਲਾਤ ਵਿੱਚ ਸਭ ਤੋਂ ਔਖਾ ਘਰ ਬਣਾਉਣਾ ਹੈ। ਇਨਸਾਨ ਦੀ ਸਾਰੀ ਉਮਰ ਇਸ ਕੰਮ ਵਿੱਚ ਲੰਘ ਜਾਂਦੀ ਹੈ। ਉਸ ਨੇ ਦੱਸਿਆ ਕਿ ਉਹ ਖੁਦ ਜਿਸ ਘਰ ਵਿਚ ਰਹਿੰਦਾ ਹੈ ਉਸ ਦੀਆਂ ਕਿਸ਼ਤਾਂ ਉਹ ਹਰ ਮਹੀਨੇ ਦੇ ਰਿਹਾ ਹੈ। ਇਹ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ ਕਿ ਜਿਸ ਘਰ ਨੂੰ ਸਾਰੀ ਉਮਰ ਦੀ ਮਿਹਨਤ ਨਾਲ ਬਣਾਇਆ ਹੋਵੇ, ਤੇ ਕੋਈ ਆ ਕੇ ਉਸ ਨੂੰ ਪਲਾਂ 'ਚ ਅੱਖਾਂ ਸਾਹਮਣੇ ਢੇਰ ਕਰ ਦੇਵੇ। ਉਸ ਨੇ ਕਿਹਾ ਕਿ ਅੱਜ ਉਸ ਨੂੰ ਬਹੁਤ ਤਸੱਲੀ ਹੈ ਕਿ ਉਹ ਇਨ੍ਹਾਂ ਲੋਕਾਂ ਦੀ ਸੇਵਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਦਿਲ ਨੂੰ ਮੋਹ ਲੈਂਦੀ ਹੈ 'ਰੂਹਾਨੀਅਤ' ਦੀ ਆਵਾਜ਼, ਪਰ ਦਿਹਾੜੀਆਂ ਵਿੱਚ ਰੁਲ੍ਹ ਰਿਹੈ ਹੁਨਰ !

Last Updated : Dec 18, 2022, 10:03 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.