ਜਲੰਧਰ: ਬੀਤ੍ਹੇ ਸੋਮਵਾਰ ਸ਼ਹਿਰ ਦੇ ਕਾਲਾ ਸੰਘਿਆਂ ਰੋਡ ’ਤੇ ਪੈਂਦੇ ਇਲਾਕਾ ਘਾਹ ਮੰਡੀ ਚੂੰਗੀ ਦੇ ਕੋਲ ਸਥਾਨਕ ਲੋਕਾਂ ਨੇ ਇੱਕ ਯੁਵਕ ਨੂੰ ਖੰਭੇ ਨਾਲ ਬੰਨ੍ਹ ਕੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਬੱਚਿਆਂ ਨੂੰ ਕਿਡਨੈਪ ਕਰ ਕੇ ਲੈ ਜਾ ਕੇ ਦੀ ਕੋਸ਼ਿਸ਼ ਕਰ ਰਿਹਾ ਸੀ, ਉਨ੍ਹਾਂ ਦੁਆਰਾ ਉਸ ਨੌਜਵਾਨ ਨੂੰ ਬੱਚਿਆਂ ਨੂੰ ਆਪਣੇ ਨਾਲ ਲੈ ਜਾਂਦੇ ਹੋਏ ਮੌਕੇ ’ਤੇ ਦਬੋਚਿਆ ਹੈ।
ਬੱਚੇ ਦੇ ਪਿਤਾ ਵਿਕਾਸ ਮਲਹੋਤਰਾ ਨੇ ਦੱਸਿਆ ਫੜਿਆ ਗਿਆ ਅਨਜਾਣ ਯੁਵਕ ਉਨ੍ਹਾਂ ਦੇ ਬੱਚੇ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਉਨ੍ਹਾਂ ਵੱਲੋਂ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਮੌਕੇ ਐੱਸਐੱਚਓ ਭਗਵਾਨ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਅਨਜਾਣ ਵਿਅਕਤੀ ਜੋ ਕਿ ਬੱਚਿਆਂ ਨੂੰ ਚੁੱਕ ਕੇ ਲੈ ਜਾ ਰਿਹਾ ਸੀ, ਜਿਸਨੂੰ ਲੋਕਾਂ ਵੱਲੋਂ ਮੌਕੇ ’ਤੇ ਫੜ੍ਹ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਵਿਅਕਤੀ ਨੇ ਸ਼ਰਾਬ ਵਗੈਰਾ ਕੀਤੀ ਹੋਈ ਹੈ ਤੇ ਉਸ ਤੋਂ ਜਾਣਕਾਰੀ ਹਾਸਲ ਕਰਨ ਉਪਰੰਤ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।