ETV Bharat / state

'ਆਪ' ਵਿਧਾਇਕ ਦੇ ਖਿਲਾਫ ਐਸਐਸਪੀ ਦਫਤਰ ਬਾਹਰ ਵਕੀਲਾਂ ਦਾ ਧਰਨਾ, ਕਾਰਵਾਈ ਦੀ ਕੀਤੀ ਮੰਗ - LAWYERS STRIKE AGAINST SSP

ਬਾਰ ਐਸੋਸੀਏਸ਼ਨ ਖੰਨਾ, ਸਮਰਾਲਾ ਅਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਦਾ ਇਸ ਵਫਦ ਐਸਐਸਪੀ ਫਤਹਿਗੜ੍ਹ ਸਾਹਿਬ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਮਿਲਿਆ।

LAWYERS TO GO STRIKE
ਐਸਐਸਪੀ ਦਫਤਰ ਬਾਹਰ ਵਕੀਲਾਂ ਦਾ ਧਰਨਾ (ETV Bharat)
author img

By ETV Bharat Punjabi Team

Published : 10 hours ago

ਫਤਹਿਗੜ੍ਹ ਸਾਹਿਬ: 21 ਦਸੰਬਰ ਨੂੰ ਅਮਲੋਹ ਦੀਆਂ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਇੱਕ ਵਕੀਲ ਨਾਲ ਹੋਈ ਧੱਕਾਮੁੱਕੀ ਦੇ ਸਬੰਧੀ ਕਾਰਵਾਈ ਨਾ ਹੋਣ 'ਤੇ ਅੱਜ ਬਾਰ ਐਸੋਸੀਏਸ਼ਨ ਖੰਨਾ, ਸਮਰਾਲਾ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਇੱਕ ਵਫਦ ਐਸਐਸਪੀ ਫਤਹਿਗੜ੍ਹ ਸਾਹਿਬ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਮਿਲਿਆ।

ਐਸਐਸਪੀ ਦਫਤਰ ਬਾਹਰ ਵਕੀਲਾਂ ਦਾ ਧਰਨਾ (ETV Bharat)

ਐਮਐਲਏ ਦੇ ਭਰਾ ਵੱਲੋਂ ਧੱਕਾ ਮੁੱਕੀ

ਇਸ ਮੌਕੇ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਬੀਤੀ 21 ਦਸੰਬਰ ਨੂੰ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਦੌਰਾਨ ਐਡਵੋਕੇਟ ਹਸਨ ਸਿੰਘ ਦੇ ਨਾਲ ਐਮਐਲਏ ਦੇ ਭਰਾ ਵੱਲੋਂ ਧੱਕਾ ਮੁੱਕੀ ਕੀਤੀ ਗਈ ਸੀ। ਜਿਸ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਜਿਸ ਦੇ ਸਬੰਧ ਵਿੱਚ ਅੱਜ ਉਹ ਐਸਐਸਪੀ ਫਤਹਿਗੜ੍ਹ ਸਾਹਿਬ ਨੂੰ ਮਿਲੇ ਹਨ। ਉਹਨਾਂ ਨੇ ਕਿਹਾ ਕਿ ਐਸਐਸਪੀ ਨੂੰ ਇਸ ਘਟਨਾ ਸਬੰਧੀ ਸਾਰੇ ਜਾਣਕਾਰੀ ਦਿੱਤੀ ਗਈ ਹੈ।

ਐਸਐਸਪੀ ਵੱਲੋਂ ਭਰੋਸਾ

ਐਸਐਸਪੀ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ 2-3 ਦਿਨਾਂ ਦੇ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਮਾਮਲੇ ਨੂੰ ਪੰਜਾਬ ਪੱਧਰ ਤੱਕ ਲਿਜਾਇਆ ਜਾਵੇਗਾ।

ਕੀ ਹੈ ਪੂਰਾ ਮਾਮਲਾ?

ਖੰਨਾ ਅਤੇ ਸਮਰਾਲਾ ਵਿੱਚ ਹੜਤਾਲ ਕਾਰਨ ਇੱਕ ਹਜ਼ਾਰ ਤੋਂ ਵੱਧ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ। ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ ਅਤੇ ਸੀਨੀਅਰ ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਦੱਸਿਆ ਕਿ ਐਡਵੋਕੇਟ ਹਸਨ ਸਿੰਘ ਦੀ ਨਗਰ ਕੌਂਸਲ ਚੋਣਾਂ ਵਿੱਚ ਉਮੀਦਵਾਰ ਸਨ। ਵੋਟਿੰਗ ਵਾਲੇ ਦਿਨ ਜਦੋਂ ਐਡਵੋਕੇਟ ਹਸਨ ਸਿੰਘ ਪੋਲਿੰਗ ਬੂਥ 'ਤੇ ਮੌਜੂਦ ਸਨ ਤਾਂ ਅਮਲੋਹ ਤੋਂ ਵਿਧਾਇਕ ਗੈਰੀ ਬੜਿੰਗ ਦਾ ਭਰਾ ਮਨੀ ਬੜਿੰਗ ਆਪਣੇ ਸਾਥੀਆਂ ਸਮੇਤ ਉੱਥੇ ਆ ਗਿਆ ਹੈ। ਐਡਵੋਕੇਟ ਹਸਨ ਸਿੰਘ 'ਤੇ ਹਮਲਾ ਕੀਤਾ ਗਿਆ। ਰਿਵਾਲਵਰ ਦਾ ਬੱਟ ਵਕੀਲ ਦੇ ਸਿਰ ਵਿੱਚ ਮਾਰਿਆ ਗਿਆ। ਹਮਲਾ ਤੇਜ਼ਧਾਰ ਹਥਿਆਰਾਂ ਨਾਲ ਵੀ ਕੀਤਾ ਗਿਆ। ਜਿਸ ਤੋਂ ਬਾਅਦ ਐਡਵੋਕੇਟ ਹਸਨ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਐਮਐਲਆਰ ਕੱਟੀ ਗਈ। ਵਕੀਲਾਂ ਨੇ ਇਨਸਾਫ਼ ਲਈ ਹੜਤਾਲ ਕੀਤੀ ਪਰ ਸ੍ਰੀ ਫਤਹਿਗੜ੍ਹ ਸਾਹਿਬ ਪੁਲਿਸ ਨੇ ਸ਼ਹੀਦੀ ਸਭਾ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.