ਜਲੰਧਰ : ਭਾਜਪਾ ਦੀ ਕੇਂਦਰ ਸਰਕਾਰ (BJP central government) ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ (All three agricultural laws back) ਲੈਣ ਸਮੇਤ ਕਿਸਾਨਾਂ ਦੀਆਂ ਬਾਕੀ ਮੰਗਾਂ ਮੰਨਣ ਤੋਂ ਬਾਅਦ ਹੁਣ ਕੱਲ੍ਹ ਤੋਂ ਕਿਸਾਨ ਦਿੱਲੀ ਦਾ ਬਾਰਡਰ ਛੱਡ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਹੋ ਜਾਣਗੇ। ਇਸ ਦੇ ਚੱਲਦੇ ਜਿੱਥੇ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਵੱਲੋਂ ਆਪਣੇ ਟੈਂਟ, ਟਰੈਕਟਰ ਟਰਾਲੀਆਂ ਅਤੇ ਹੋਰ ਸਾਮਾਨ ਘਰ ਵਾਪਸੀ ਲਈ ਤਿਆਰ (Ready to return home) ਕੀਤੇ ਜਾ ਰਹੇ ਹਨ।
ਉਥੇ ਦੂਸਰੇ ਪਾਸੇ ਕਿਸਾਨਾਂ ਦੀ ਇਸ ਵੱਡੀ ਜਿੱਤ ਤੋਂ ਬਾਅਦ ਸਿੰਘੂ ਬਾਰਡਰ 'ਤੇ ਕਿਸਾਨ ਭਰਾਵਾਂ ਦਾ ਸਵਾਗਤ (Farmers welcome at Singhu Border) ਕਰਨ ਲਈ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਤੋਂ ਕਿਸਾਨਾਂ ਦੇ ਜਥੇ ਸਿੰਘੂ ਬਾਰਡਰ ਲਈ ਰਵਾਨਾ (Depart for Singhu Border) ਹੋ ਰਹੇ ਹਨ।
ਅਜਿਹੇ 'ਚ ਇੱਕ ਜਥਾ ਜਲੰਧਰ ਦੇ ਜੰਡਿਆਲਾ ਪਿੰਡ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਇਆ ਹੈ। ਜਥੇ 'ਚ ਸ਼ਾਮਲ ਇਹ ਲੋਕ ਸਿੰਘੂ ਬਾਰਡਰ 'ਤੇ ਬੈਠੇ ਆਪਣੇ ਕਿਸਾਨ ਭਰਾਵਾਂ ਨੂੰ ਗੱਜ-ਵੱਜ ਕੇ ਵਾਪਸ ਲਿਆਉਣ ਲਈ ਦਿੱਲੀ ਰਵਾਨਾ ਹੋਏ ਹਨ।
ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਕਹਿਣਾ ਹੈ ਕਿ ਜਨਰਲ ਰਾਵਤ ਦੀਆਂ ਧੀਆਂ Brave ਹਨ
ਇਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਜਿੱਤਿਆ ਇਹ ਮੋਰਚਾ ਪੂਰੀ ਦੁਨੀਆਂ ਵਿੱਚ ਇੱਕ ਮਿਸਾਲ ਹੈ ਅਤੇ ਇਸ ਜਿੱਤ ਨੂੰ ਉਸੇ ਹਿਸਾਬ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਉਹ ਅੱਜ ਆਪਣੇ ਸਾਥੀਆਂ ਨਾਲ ਦਿੱਲੀ ਰਵਾਨਾ ਹੋ ਰਹੇ ਹਨ ਤਾਂ ਜੋ ਮੋਰਚਾ ਜਿੱਤ ਕੇ ਬੈਠੇ ਆਪਣੇ ਕਿਸਾਨ ਭਰਾਵਾਂ ਦੇ ਇਸ ਜਸ਼ਨ ਵਿੱਚ ਸ਼ਾਮਲ ਹੋ ਸਕਣ।
ਜਿਕਰਯੋਗ ਹੈ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ (Announcement of Sanyukt kisan morcha) ਤੋਂ ਬਾਅਦ ਕਿਸਾਨਾਂ ਵਲੋਂ ਘਰਾਂ ਨੂੰ ਵਾਪਸੀ ਦੀ ਤਿਆਰੀ ਕਰ ਲਈ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹੇ 'ਚ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਕਈ ਜਥੇ ਦਿੱਲੀ ਬਾਰਡਰਾਂ ਲਈ ਰਵਾਨਾ ਹੋਏ ਹਨ ਤਾਂ ਜੋ ਕਿਸਾਨਾਂ ਦੀ ਇਸ ਜਿੱਤ ਨੂੰ ਸਹੀ ਢੰਗ ਨਾਲ ਮਨਾਇਆ ਜਾ ਸਕੇ।
ਇਹ ਵੀ ਪੜ੍ਹੋ : ਮੇਰੇ 'ਤੇ ਲੱਗਾ ਆਰੋਪ ਸੱਚ ਸਾਬਿਤ ਹੁੰਦਾ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ: ਸੁੱਚਾ ਸਿੰਘ ਛੋਟੇਪੁਰ