ਜਲੰਧਰ: ਭਾਰਤ-ਚੀਨ ਸੀਮਾ ਉੱਤੇ ਵਿਵਾਦ ਤੋਂ ਬਾਅਦ ਦੇਸ਼ ਵਿੱਚ ਚੀਨ ਸਾਮਾਨ ਦੀ ਵਰਤੋਂ ਨਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇੰਡਸਟਰੀ ਵੀ ਚਾਹੁੰਦੀ ਹੈ ਕਿ ਚੀਨੀ ਸਮਾਨ ਨਾ ਵਰਤਿਆ ਜਾਏ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵੀ ਕੁੱਝ ਨਿਯਮ ਬਣਾਉਣੇ ਜਾਂ ਫਿਰ ਉਸ ਵਿੱਚ ਬਦਲਾਅ ਕਰਨਾ ਪਵੇਗਾ। ਇਹ ਕਹਿਣਾ ਹੈ ਜਲੰਧਰ ਦੇ ਖੇਡ ਉਦਯੋਗਪਤੀਆਂ ਦਾ।
ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ ਜਲੰਧਰ ਅਤੇ ਮੇਰਠ ਦਾ ਖੇਡ ਉਦਯੋਗ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਪਰ ਜ਼ਿਆਦਾਤਰ ਸਾਮਾਨ ਚੀਨ ਤੋਂ ਹੀ ਬਣ ਕੇ ਆ ਰਿਹਾ ਹੈ।
ਜਲੰਧਰ ਦੇ ਖੇਡ ਉਦਯੋਗਪਤੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ-ਚੀਨ ਸੀਮਾ ਵਿਵਾਦ ਤੋਂ ਬਾਅਦ ਜਿੱਦਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਹੋਣ ਦੀ ਗੱਲ ਕਹੀ। ਉਸ ਤੋਂ ਬਾਅਦ ਜਲੰਧਰ ਦਾ ਖੇਡ ਉਦਯੋਗ ਵੀ ਚਾਹੁੰਦਾ ਹੈ ਕਿ ਉਹ ਆਤਮ ਨਿਰਭਰ ਹੋਣ।
ਪਰ ਉਨ੍ਹਾਂ ਦੀ ਤਰਕਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਇੱਕਦਮ ਚੀਨ ਨੂੰ ਮਾਤ ਨਹੀਂ ਦੇ ਸਕਦੇ। ਇਸ ਦੇ ਲਈ ਸਰਕਾਰ ਨੂੰ ਕੁੱਝ ਨਿਯਮ ਬਣਾਉਣੇ ਪੈਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਕੱਲ੍ਹ ਜ਼ਿਆਦਾਤਰ ਸਾਮਾਨ ਚੀਨ ਤੋਂ ਹੀ ਬਣ ਕੇ ਆ ਰਿਹਾ ਹੈ। ਜੇ ਭਾਰਤ ਸਰਕਾਰ ਚੀਨ ਤੋਂ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਕੇ ਆਉਣ ਵਾਲੇ ਸਾਮਾਨ ਦੀ ਆਯਾਤ ਡਿਊਟੀ ਵਧਾ ਦੇਵੇ ਤੇ ਕੱਚੇ ਮਾਲ ਦਾ ਆਯਾਤ ਡਿਊਟੀ ਖ਼ਤਮ ਕਰ ਦੇਵੇ ਤਾਂ ਉਹ ਚੀਨ ਨੂੰ ਮਾਤ ਦੇ ਸਕਦੇ ਹਨ।
ਇਸ ਦੇ ਨਾਲ ਹੀ ਖੇਲ ਉਦਯੋਗਪਤੀ ਦਾ ਕਹਿਣਾ ਹੈ ਕਿ ਜੇ ਚੀਨ ਦੀ ਜਗ੍ਹਾ ਹੋਰ ਦੇਸ਼ ਜਿਵੇਂ ਕਿ ਇੰਡੋਨੇਸ਼ੀਆ, ਤਾਈਵਾਨ, ਜਾਪਾਨ ਵਰਗੇ ਦੇਸ਼ਾਂ ਤੋਂ ਸਾਮਾਨ ਲੈਣਾ ਸ਼ੁਰੂ ਕਰ ਦੇਵੇ ਤਾਂ ਵੀ ਉਹ ਚੀਨ ਨੂੰ ਮਾਤ ਦੇ ਸਕਦੇ ਹਨ।