ਜਲੰਧਰ: ਰਘੂ ਬਹਿਲ ਨੇ ਆਪਣੇ ਬੇਟੇ ਦੇ ਇਲਾਜ ਤੇ ਪਤਨੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਔਟਿਜ਼ਮ ਸੈਂਟਰ ਖੋਲ੍ਹ ਦਿੱਤਾ, ਬੇਟਾ ਬਚਪਨ ਤੋਂ ਹੈ ਔਟਿਜ਼ਮ ਦਾ ਸ਼ਿਕਾਰ ਤੇ ਪਤਨੀ ਦੀ ਕੈਂਸਰ ਕਰਕੇ ਮੌਤ ਹੋ ਚੁੱਕੀ ਹੈ। ਆਪਣੇ ਬੇਟੇ ਦੀ ਬਿਮਾਰੀ ਨੂੰ ਦੇਖਦੇ ਹੋਏ ਬਾਕੀ ਬੱਚਿਆਂ ਲਈ ਖੋਲ੍ਹੇ ਗਏ ਇਸ ਔਟਿਜ਼ਮ ਸੈਂਟਰ ਵਿੱਚ ਅੱਜ 40 ਬੱਚਿਆਂ ਦਾ ਇਲਾਜ ਹੋ ਰਿਹਾ ਹੈ, ਇਸੇ ਦੌਰਾਨ ਬੱਚਿਆਂ ਦੀਆਂ ਮਾਵਾਂ ਨੂੰ ਵੀ ਸਿਖਾਇਆ ਜਾਂਦਾ ਹੈ ਕਿ ਕਿਵੇਂ ਔਟੀਜ਼ਮ ਪੀੜਤ ਬੱਚਾ ਸੰਭਾਲਣਾ ਹੈ।
ਆਖਿਰ ਕੀ ਹੈ ਔਟਿਜ਼ਮ ? ਔਟਿਜ਼ਮ ਬੱਚਿਆਂ ਵਿੱਚ ਪਾਈ ਜਾਣ ਵਾਲੀ ਇਕ ਅਜਿਹੀ ਕਮਜ਼ੋਰੀ ਹੈ, ਜਿਸ ਵਿੱਚ ਬੱਚਿਆਂ ਦੇ ਹੱਥ ਪੈਰ ਤਾਂ ਕਮਜ਼ੋਰ ਹੁੰਦੇ ਹੀ ਨੇ ਨਾਲ-ਨਾਲ ਦਿਮਾਗੀ ਤੌਰ 'ਤੇ ਵੀ ਬੱਚਾ ਪੂਰੀ ਤਰ੍ਹਾਂ ਅੱਗੇ ਨਹੀਂ ਵੱਧ ਪਾਉਂਦਾ, ਅਜਿਹੇ ਬੱਚੇ ਬਚਪਨ ਤੋਂ ਹੀ ਆਮ ਬੱਚਿਆਂ ਵਾਂਗ ਆਪਣੇ ਦਿਮਾਗ਼ ਦਾ ਇਸਤੇਮਾਲ ਨਹੀਂ ਕਰ ਪਾਉਂਦੇ, ਜਿਸ ਕਰਕੇ ਉਹ ਜਾਂ ਤਾਂ ਕੰਮ ਕਰਨ ਵਿੱਚ ਅਸਮਰੱਥ ਹੋ ਜਾਂਦੇ ਨੇ ਤੇ ਜਾਂ ਫਿਰ ਦਿਮਾਗ ਉਨ੍ਹਾਂ ਦੇ ਸਰੀਰ ਦਾ ਸਾਥ ਨਹੀਂ ਦਿੰਦਾ।
ਔਟਿਜ਼ਮ ਬਿਮਾਰੀ ਦੇ ਬਹੁਤ ਸਾਰੇ ਲੱਛਣ ਹਨ, ਜਿਨ੍ਹਾਂ ਦੇ ਹਿਸਾਬ ਨਾਲ ਅਲੱਗ-ਅਲੱਗ ਤੌਰ 'ਤੇ ਇਨ੍ਹਾਂ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਇਨ੍ਹਾਂ ਬੱਚਿਆਂ ਵਿੱਚ ਇਸ ਬਿਮਾਰੀ ਦੇ ਸਿਮਪਟਮ ਬਿਲਕੁਲ ਛੋਟੀ ਉਮਰ ਤੋਂ ਹੀ ਪਤਾ ਲੱਗ ਜਾਂਦੇ ਹਨ ਤੇ ਬਹੁਤ ਜ਼ਰੂਰੀ ਹੈ ਕਿ ਬਿਮਾਰੀ ਦੇ ਲੱਛਣਾਂ ਦਾ ਪਤਾ ਲੱਗਦੇ ਹੀ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇ।
ਔਟਿਜ਼ਮ ਨਾਮ ਦੀ ਇਸ ਬਿਮਾਰੀ ਤੋਂ ਪੀੜਤ ਬੱਚੇ ਦੇ ਪਿਤਾ ਨੇ ਆਖਿਰ ਕਿਉਂ ਸ਼ੁਰੂ ਕੀਤਾ ਔਟਿਜ਼ਮ ਸੈਂਟਰ ? :- ਜਲੰਧਰ ਦੇ ਰਹਿਣ ਵਾਲੇ ਰਘੂ ਬਹਿਲ ਜੋ ਪੇਸ਼ੇ ਤੋਂ ਇਕ ਆਈਟੀ ਕੰਪਨੀ ਚਲਾਉਂਦੇ ਨੇ ਨੂੰ 2014 ਵਿੱਚ ਪਤਾ ਲੱਗਾ ਕਿ ਉਨ੍ਹਾਂ ਦਾ 3 ਸਾਲ ਦਾ ਬੇਟਾ ਸੰਯਮ ਬਹਿਲ ਔਟਿਜ਼ਮ ਨਾਮ ਦੀ ਇਕ ਬੀਮਾਰੀ ਤੋਂ ਪੀੜਤ ਹੈ, ਬੱਚੇ ਬਾਰੇ ਇਸ ਗੱਲ ਦਾ ਪਤਾ ਲੱਗਦੇ ਹੀ ਰਵੀ ਬਹਿਲ ਨੇ ਆਪਣੀ ਪਤਨੀ ਨਿਧੀ ਬਹਿਲ ਨਾਲ ਸਲਾਹ ਕੀਤੀ ਤੇ ਆਪਣੇ ਬੱਚੇ ਨੂੰ ਇਲਾਜ ਵਾਸਤੇ ਚੰਡੀਗੜ੍ਹ ਲਿਜਾਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ।
ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਬੱਚੇ ਦਾ ਇਲਾਜ ਜਲੰਧਰ ਵਿਖੇ ਹੀ ਕਰਵਾ ਲੈਣ, ਪਰ ਜਲੰਧਰ ਵਿੱਚ ਇੱਕ ਵਧੀਆ ਔਟੀਜ਼ਮ ਸੈਂਟਰ ਮਾਹੌਲ ਕਰਕੇ ਉਹ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਆਪਣੇ ਬੱਚੇ ਦੇ ਇਲਾਜ ਲਈ ਚੰਡੀਗੜ੍ਹ ਚਲੇ ਗਏ, ਬੱਚੇ ਦੀ ਇਸ ਬਿਮਾਰੀ ਦੇ ਇਲਾਜ ਲਈ ਜਦੋਂ ਲੱਖਾਂ ਰੁਪਿਆਂ ਖਰਚ ਕੇ ਵੀ ਕੋਈ ਫ਼ਰਕ ਨਹੀਂ ਪਿਆ ਤਾਂ ਇਕ ਵਾਰ 'ਤੇ ਰਘੂ ਵਾਪਸ ਜਲੰਧਰ ਆ ਕੇ ਦੁਬਾਰਾ ਆਪਣਾ ਕੰਮ ਸੈੱਟ ਕਰਨ ਦੀ ਗੱਲ ਸੋਚਣ ਲੱਗੇ।
ਪਰ ਇਸ ਕੰਮ ਵਿੱਚ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੀ ਇੱਕ ਨਹੀਂ ਮੰਨੀ, ਉਹ ਇਕੱਲੀ ਪਹਿਲ ਕਰਦੀ ਸੀ, ਕਿ ਉਹ ਕਿਸੇ ਵੀ ਹਾਲ ਵਿੱਚ ਆਪਣੇ ਬੱਚੇ ਦਾ ਇਲਾਜ ਕਰਵਾ ਸਕੇ। ਉਹ ਇਸ ਤਰ੍ਹਾਂ ਲਗਾਤਾਰ ਮਿਹਨਤ ਕਰਦੀ ਰਹੀ। ਇਸ ਦੌਰਾਨ ਰਘੂ ਬਹਿਲ ਨੇ ਹਫ਼ਤੇ ਵਿੱਚ 5 ਦਿਨ ਜਲੰਧਰ ਆ ਕੇ ਆਪਣਾ ਕੰਮਕਾਜ ਸੰਭਾਲਣਾ ਸ਼ੁਰੂ ਕੀਤਾ ਅਤੇ ਸ਼ਨੀਵਾਰ ਐਤਵਾਰ ਉਹ ਆਪਣੇ ਬੇਟੇ ਅਤੇ ਪਤਨੀ ਕੋਲ ਚੰਡੀਗੜ੍ਹ ਚਲਾ ਜਾਂਦਾ ਸੀ।
ਬੇਟੇ ਦੇ ਇਲਾਜ ਦੇ ਦੌਰਾਨ ਪਤਨੀ ਨੂੰ ਹੋ ਗਿਆ ਚੌਥੀ ਸਟੇਜ 'ਤੇ ਕੈਂਸਰ:- ਇਕ ਪਾਸੇ ਬੇਟੇ ਦਾ ਇਲਾਜ ਚੱਲ ਰਿਹਾ ਸੀ, ਦੂਸਰੇ ਪਾਸੇ ਪਰਿਵਾਰ 'ਤੇ ਇਕ ਹੋਰ ਪਹਾੜ ਟੁੱਟ ਪਿਆ, ਜਦੋਂ ਡਾਕਟਰਾਂ ਨੇ ਦੱਸਿਆ ਕਿ ਰਘੂ ਬਹਿਲ ਦੀ ਪਤਨੀ ਨਿਧੀ ਬਹਿਲ ਦੀ ਚੌਥੀ ਸਟੇਜ ਦਾ ਕੈਂਸਰ ਹੈ। ਕੈਂਸਰ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਘੂ ਬਹਿਲ ਇਕ ਪਾਸੇ ਬੇਟੇ ਦੇ ਇਲਾਜ ਲਈ ਤੇ ਦੂਸਰੇ ਪਾਸੇ ਆਪਣੀ ਪਤਨੀ ਦੇ ਇਲਾਜ ਲਈ ਕਦੀ ਚੰਡੀਗੜ੍ਹ ਤੇ ਕਦੀ ਦਿੱਲੀ ਦੇ ਚੱਕਰ ਵਿੱਚ ਪੈ ਗਏ ਪਤਨੀ ਦਾ ਇਲਾਜ ਦਿੱਲੀ ਤੋਂ ਹੋ ਰਿਹਾ ਸੀ ਤੇ ਬੇਟੇ ਦਾ ਇਲਾਜ ਵੀ ਚੰਡੀਗੜ੍ਹ ਤੋਂ ਚੱਲ ਰਿਹਾ ਸੀ।
ਪਤਨੀ ਨਿਧੀ ਬਹਿਲ ਨੇ ਨਹੀਂ ਮੰਨੀ ਜ਼ਿੰਦਗੀ ਤੋਂ ਹਾਰ :- ਰਘੂ ਬਹਿਲ ਦੱਸਦੇ ਨੇ ਕਿ ਜਦੋਂ ਉਨ੍ਹਾਂ ਦੀ ਪਤਨੀ ਨਿਧੀ ਬਹਿਲ ਦੇ ਕੈਂਸਰ ਦਾ ਉਨ੍ਹਾਂ ਨੂੰ ਤੇ ਨਿਧੀ ਨੂੰ 23 ਫ਼ਰਵਰੀ 2018 ਨੂੰ ਪਤਾ ਲੱਗਾ ਤਾਂ ਨਿਧੀ ਨੂੰ ਸਿਰਫ਼ ਇਹੀ ਚਿੰਤਾ ਸਤਾ ਰਹੀ ਸੀ ਕਿ ਜੇ ਉਹਨੂੰ ਕੁਝ ਹੋ ਗਿਆ ਤਾਂ ਇਸ ਦੇ ਬੇਟੇ ਦਾ ਖਿਆਲ ਕੌਣ ਰੱਖੇਗਾ। ਡਾਕਟਰਾਂ ਵੱਲੋਂ ਨਿਧੀ ਨੂੰ ਕਹਿ ਦਿੱਤਾ ਗਿਆ ਸੀ ਕਿ ਉਹਦੇ ਕੋਲ ਸਿਰਫ 3 ਮਹੀਨੇ ਦਾ ਸਮਾਂ ਬਾਕੀ ਹੈ।
ਪਰ ਉਸ ਦੇ ਜੀਣ ਦੀ ਇੱਛਾ ਸ਼ਕਤੀ ਤੇ ਬੇਟੇ ਦੇ ਪ੍ਰਤੀ ਪਿਆਰ ਤੇ ਚਿੰਤਾ ਨੇ ਨਿਧੀ ਨੂੰ ਜ਼ਿੰਦਗੀ ਨਾਲ ਲੜਨਾ ਸਿਖਾਇਆ, ਪਰ ਜ਼ਿੰਦਗੀ ਦੀ ਇਹ ਲੜਾਈ ਲੜਦੀ- ਲੜਦੀ 23 ਮਾਰਚ 2021 ਨੂੰ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ। ਰਘੂ ਬਹਿਲ ਦੱਸਦੇ ਨੇ ਕਿ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਵਿੱਚ ਵੀ ਨਿੱਜੀ ਬਹਿਲ ਨੂੰ ਸਿਰਫ਼ ਇਹ ਚਿੰਤਾ ਸਤਾਉਂਦੀ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੇ ਬੇਟੇ ਦਾ ਖ਼ਿਆਲ ਕੌਣ ਰੱਖੇਗਾ, ਕਿਉਂਕਿ ਕੋਈ 2 ਚਾਰ ਦਿਨ 2 ਚਾਰ ਮਹੀਨੇ ਤਾਂ ਬੱਚੇ ਦਾ ਖਿਆਲ ਰੱਖ ਸਕਦਾ ਹੈ, ਲੇਕਿਨ ਪੂਰੀ ਉਮਰ ਲਈ ਕੋਈ ਇਹ ਕੰਮ ਨਹੀਂ ਕਰੇਗਾ।
ਪਤਨੀ ਦੇ ਸੁਪਨੇ ਤੇ ਬੇਟੇ ਦੇ ਇਲਾਜ ਕਰਕੇ ਰਘੂ ਬਹਿਲ ਨੇ ਬਣਾ ਦਿੱਤਾ ਆਪਣਾ ਔਟਿਜ਼ਮ ਸੈਕਟਰ:- ਰਘੂ ਬਹਿਲ ਦੱਸਦੇ ਨੇ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਬੇਟੇ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਉਨ੍ਹਾਂ ਦੇ ਉੱਪਰ ਆ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਤਨੀ ਦੇ ਕਹੇ ਉਹ ਸ਼ਬਦ ਹਮੇਸ਼ਾ ਦਿਮਾਗ ਵਿੱਚ ਆਉਣ ਲੱਗ ਪਏ ਕਿ ਆਖ਼ਿਰ ਹੁਣ ਬੇਟੇ ਨੂੰ ਕੌਣ ਸੰਭਾਲੇਗਾ।
ਰਘੂ ਬਹਿਲ ਮੁਤਾਬਕ ਇਹੀ ਕਾਰਨ ਸੀ ਕਿ ਉਸ ਨੇ ਸੋਚਿਆ ਕਿ ਕਿਉਂ ਨਾ ਆਪਣਾ ਖੁਦ ਦਾ ਇਕ ਔਟਿਜ਼ਮ ਸੈਂਟਰ ਬਣਾ ਦਿੱਤਾ ਜਾਵੇ, ਜਿੱਥੇ ਨਾ ਸਿਰਫ਼ ਉਨ੍ਹਾਂ ਦੇ ਬੇਟੇ ਬਲਕਿ ਅਜਿਹੇ ਹੋਰ ਕਈ ਬੱਚਿਆਂ ਦਾ ਇਲਾਜ ਹੋ ਸਕੇ। ਦੇਖਦੇ ਹੀ ਦੇਖਦੇ ਕਰੀਬ 1 ਸਾਲ ਪਹਿਲੇ ਰਘੂ ਬਹਿਲ ਨੇ ਜਲੰਧਰ ਦੇ ਲੰਮਾ ਪਿੰਡ ਚੌਂਕ ਨੇੜੇ ਇੱਕ ਔਟਿਜ਼ਮ ਸੈਂਟਰ ਦਾ ਨਿਰਮਾਣ ਸ਼ੁਰੂ ਕੀਤਾ, ਇਸ ਔਟਿਜ਼ਮ ਸੈਂਟਰ ਵਿੱਚ ਉੱਚ ਸਿੱਖਿਅਕ ਡਾਕਟਰਾਂ ਦੇ ਨਾਲ-ਨਾਲ ਪ੍ਰੋਫੈਸ਼ਨਲ ਸਟਾਫ਼ ਨੂੰ ਨੌਕਰੀ 'ਤੇ ਰੱਖਿਆ ਗਿਆ, ਜਿਸ ਦਾ ਸ਼ੁਰੂ ਵਿੱਚ ਖ਼ਰਚ ਰਘੂ ਬਹਿਲ ਨੇ ਖੁਦ ਚੁੱਕਿਆ।
ਰਘੂ ਬਹਿਲ ਦੱਸਦੇ ਨੇ ਕਿ ਸ਼ੁਰੂਆਤੀ ਤੌਰ 'ਤੇ ਲੱਖਾਂ ਰੁਪਏ ਦਾ ਇਹ ਖ਼ਰਚ ਉਹ ਖ਼ੁਦ ਆਪਣੇ ਤੌਰ 'ਤੇ ਕਰਦੇ ਰਹੇ, ਪਰ ਹੌਲੀ-ਹੌਲੀ ਉਨ੍ਹਾਂ ਕੋਲ ਔਟਿਜ਼ਮ ਨਾਲ ਪੀੜਤ ਬੱਚਿਆ ਦੇ ਮਾਪੇ ਇਲਾਜ ਲਈ ਹੋਣ ਲੱਗ ਪਏ। ਅੱਜ ਉਨ੍ਹਾਂ ਦੀ ਇਸ ਪਾਰਟੀਕਲ ਸੈਂਟਰ ਵਿੱਚ ਕਰੀਬ 40 ਤੋਂ ਵੱਧ ਬੱਚੇ ਇਲਾਜ ਲਈ ਆਉਂਦੇ ਹਨ।
ਰਘੂ ਬਹਿਲ ਦੱਸਦੇ ਹਨ ਕਿ ਇਨ੍ਹਾਂ ਬੱਚਿਆਂ ਦਾ ਇਲਾਜ ਉਨ੍ਹਾਂ ਦੇ ਸੈਂਟਰ ਵਿੱਚ ਬਿਨਾਂ ਕਿਸੀ ਨਫ਼ੇ ਨੁਕਸਾਨ ਦੇ ਹੁੰਦਾ ਹੈ, ਮਾਪਿਆਂ ਕੋਲੋਂ ਸਿਰਫ਼ ਓਨੇ ਹੀ ਪੈਸੇ ਬਤੌਰ ਫੀਸ ਲਏ ਜਾਂਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਔਟਿਜ਼ਮ ਸੈਂਟਰ ਦਾ ਖਰਚਾ ਪੂਰਾ ਹੋ ਸਕੇ। ਰਘੂ ਪਹਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਔਟਿਜ਼ਮ ਸੈਂਟਰ ਕਿਸੇ ਵੀ ਤਰ੍ਹਾਂ ਦੀ ਕੋਈ ਕਮਾਈ ਲਈ ਨਹੀਂ ਸ਼ੁਰੂ ਕੀਤਾ, ਬਲਕਿ ਇਸ ਲਈ ਉਨ੍ਹਾਂ ਦੀ ਸੋਚ ਸਿਰਫ਼ ਬੱਚਿਆਂ ਨੂੰ ਸਸਤੇ ਖਰਚ ਵਿੱਚ ਵਧੀਆ ਇਲਾਜ ਮੁਹੱਈਆ ਕਰਾਉਣਾ ਹੈ।
ਔਟਿਜ਼ਮ ਸੈਂਟਰ ਵਿੱਚ ਹਰ ਕਮਰੇ ਅੰਦਰ ਲਗਾਏ ਗਏ ਸੀਸੀਟੀਵੀ ਕੈਮਰੇ:- ਰਹੂ ਬਹਿਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਔਟਿਜ਼ਮ ਸੈਂਟਰ ਦੇ ਹਰ ਉਸ ਕਮਰੇ ਵਿੱਚ ਜਿੱਥੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਥੈਰੇਪੀ ਕੀਤੀ ਜਾਂਦੀ ਹੈ, ਅੰਦਰ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨੂੰ ਰਿਸੈਪਸ਼ਨ ਉੱਪਰ ਇਕ ਐਲਈਡੀ 'ਤੇ ਡਿਸਪਲੇਅ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਇਸ ਡਿਸਪਲੇਅ ਦਾ ਮਕਸਦ ਇਹ ਹੈ ਕਿ ਇਲਾਜ ਤੇ ਥੈਰੇਪੀ ਦੌਰਾਨ ਮਾਪੇ ਆਪਣੇ ਬੱਚਿਆਂ ਕੋਲ ਜਾਣ ਦੀ ਬਜਾਏ ਸੀਸੀਟੀਵੀ ਕੈਮਰੇ ਵਿੱਚ ਆਪਣੇ ਬੱਚਿਆਂ ਦੀ ਥੈਰਪੀ ਹੁੰਦਾ ਦੇਖ ਸਕਣ।
ਲਘੂ ਬਹਿਲ ਮੁਤਾਬਕ ਇਹ ਕੈਮਰੇ ਲਵਾਉਣ ਦੇ 2 ਕਾਰਨ ਹਨ, ਪਹਿਲਾਂ ਕਾਰਨ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਇਲਾਜ ਨੂੰ ਹੁੰਦਾ ਆਪਣੇ ਸਾਹਮਣੇ ਦੇਖ ਸਕਣ ਤੇ ਦੂਸਰਾ ਇਹ ਕਿ ਮਾਵਾਂ ਆਪਣੇ ਬੱਚੇ ਦੇ ਇਲਾਜ ਨੂੰ ਹੁੰਦਾ ਦੇਖ ਕੇ ਇਸ ਨੂੰ ਸਿੱਖ ਸਕਣ ਤਾਂ ਕੀ ਥੋੜ੍ਹਾ ਸਮਾਂ ਬੱਚੇ ਨੂੰ ਔਟਿਜ਼ਮ ਸੈਂਟਰ ਵਿੱਚ ਇਲਾਜ ਲਈ ਲਿਆਉਣ ਤੋਂ ਬਾਅਦ ਬਾਕੀ ਇਲਾਜ਼ ਮਾਵਾਂ ਖ਼ੁਦ ਕਰ ਸਕਣ।
ਆਪਣੇ ਬੱਚਿਆਂ ਦੇ ਇਲਾਜ ਲਈ ਆਉਣ ਵਾਲੇ ਮਾਪੇ ਵੀ ਇੱਥੇ ਹੋਣ ਵਾਲੇ ਇਲਾਜ ਤੋਂ ਬੇਹੱਦ ਸੰਤੁਸ਼ਟ:- ਆਪਣੇ ਬੇਟੇ ਸ਼ਿਵਾਂਸ ਦੇ ਇਲਾਜ ਲਈ ਔਟਿਜ਼ਮ ਸੈਂਟਰ ਆਉਣ ਵਾਲੀ ਡਿੰਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਆਟੀਜ਼ਮ ਨਾਮ ਦੀ ਇੱਕ ਬੀਮਾਰੀ ਤੋਂ ਪੀੜਤ ਹੈ ਤਾਂ ਪਹਿਲੇ ਤਾਂ ਉਨ੍ਹਾਂ ਦੇ ਪਰਿਵਾਰ ਵਿੱਚ ਸਭ ਨੂੰ ਇਸ ਦੀ ਚਿੰਤਾ ਸਤਾਉਣ ਲੱਗ ਪਈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਡਿੰਪਲ ਨੇ ਆਪਣੀ ਸਰਕਾਰੀ ਨੌਕਰੀ ਛੱਡ ਕੇ ਬੇਟੇ ਦੇ ਇਲਾਜ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਇਸ ਦੌਰਾਨ ਉਹ ਚੰਡੀਗੜ੍ਹ ਦੇ ਪੀਜੀਆਈ ਤੱਕ ਚਲੇ ਗਏ।
ਇਸੇ ਸਮੇਂ ਵਿਚ ਉਨ੍ਹਾਂ ਨੂੰ ਕਿਸੇ ਨੇ ਜਲੰਧਰ ਵਿਖੇ ਇਕ ਔਟਿਜ਼ਮ ਸੈਂਟਰ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੇਟੇ ਦਾ ਇਲਾਜ ਇੱਥੇ ਸ਼ੁਰੂ ਕਰਵਾਇਆ ਡਿੰਪਲ ਦਾ ਕਹਿਣਾ ਹੈ ਕਿ ਕਰੀਬ ਸਾਢੇ ਤਿੰਨ ਮਹੀਨੇ ਪਹਿਲੇ ਉਨ੍ਹਾਂ ਨੇ ਆਪਣੇ ਬੇਟੇ ਦੀ ਥੈਰੇਪੀ ਲਈ ਇੱਥੇ ਆਉਣਾ ਸ਼ੁਰੂ ਕੀਤਾ ਸੀ ਅਤੇ ਅੱਜ ਸਾਢੇ ਤਿੰਨ ਮਹੀਨੇ ਬਾਅਦ ਉਨ੍ਹਾਂ ਦਾ ਬੇਟਾ ਸਿਰਫ਼ ਬੋਲਣ ਵਿੱਚ ਅਸਮਰਥ ਹੈ, ਜਦਕਿ ਬਾਕੀ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਹੈ।
ਡਿੰਪਲ ਦੱਸਦੀ ਹੈ ਕਿ ਇਸ ਬਿਮਾਰੀ ਦੇ ਇਲਾਜ ਲਈ ਮਾਪਿਆਂ ਦਾ ਲੱਖਾਂ ਰੁਪਏ ਖਰਚਾ ਤਾਂ ਹੁੰਦਾ ਹੀ ਹੈ, ਪਰ ਇਸ ਦੇ ਨਾਲ ਆਪਣੇ ਘਰ ਛੱਡ ਕੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਰਹਿਣਾ ਪੈਂਦਾ ਹੈ, ਡਿੰਪਲ ਮੁਤਾਬਕ ਜਲੰਧਰ ਸਥਿਤ ਏਸ ਓਟਿਜ਼ਮ ਸੈਂਟਰ ਵਿੱਚ ਜਿੱਥੇ ਬੱਚਿਆਂ ਦਾ ਵਧੀਆ ਇਲਾਜ ਤੇ ਥੈਰੇਪੀ ਕੀਤੀ ਜਾ ਰਹੀ ਹੈ, ਉੱਥੇ ਫ਼ੀਸ ਦੇ ਨਾਮ 'ਤੇ ਵੀ ਬਹੁਤ ਘੱਟ ਪੈਸੇ ਲਏ ਜਾ ਰਹੇ ਹਨ।
ਆਪਣੀ ਪਤਨੀ ਦੀ ਬੇਟੇ ਪ੍ਰਤੀ ਚਿੰਤਾ ਨੂੰ ਦੇਖਦੇ ਹੋਏ ਜਲੰਧਰ ਵਿਖੇ ਰਘੂ ਬਹਿਲ ਨੇ ਆਪਣੀ ਪਤਨੀ ਅਤੇ ਬੱਚੇ ਲਈ ਜੋ ਕੀਤਾ ਹੈ, ਅੱਜ ਉਹ ਜਲੰਧਰ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜੋ:- Father's Day 2022: ਗੂਗਲ ਨੇ ਪਿਤਾ ਦਿਵਸ 'ਤੇ ਬਣਾਇਆ ਖਾਸ ਡੂਡਲ, ਜਾਣੋ ਕਿਵੇਂ ਸ਼ੁਰੂ ਹੋਇਆ